ਬਮਿਆਲ (ਹਰਜਿੰਦਰ ਸਿੰਘ ਗੋਰਾਇਆ) : ਸਰਹੱਦ ਦੀ ਖੇਤਰ ਬਮਿਆਲ ਸੈਕਟਰ ਦੇ ਅਧੀਨ ਆਉਂਦੇ ਪਿੰਡ ਜੰਨਿਆਲ ਦੇ ਨਜ਼ਦੀਕ ਪੰਜਾਬ ਪੁਲਸ ਵੱਲੋਂ ਚੱਲ ਰਹੀ ਜਾਂਚ ਦੇ ਦੌਰਾਨ ਇੱਕ ਵਾਹਨ ਚਾਲਕ ਜੋ ਕਿ ਗੁੱਜਰ ਪਰਿਵਾਰ ਨਾਲ ਸੰਬੰਧਿਤ ਸੀ ਜਦ ਉਸ ਵੱਲੋਂ ਗੱਡੀ ਤੇ ਮੱਝਾਂ ਲੱਦ ਕੇ ਲਿਜਾ ਰਿਹਾ ਸੀ ਤਾਂ ਪੁਲਸ ਵੱਲੋਂ ਉਸ ਨੂੰ ਰੋਕਿਆ ਗਿਆ ਉਸ ਵੱਲੋਂ ਗੱਡੀ ਛੱਡ ਕੇ ਨਜ਼ਦੀਕ ਵਗਦੇ ਉਝ ਦਰਿਆ ਦੇ ਰਾਹੀਂ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਜਿਸਦੇ ਚਲਦੇ ਇਸ ਨੌਜਵਾਨ ਦੇ ਉਝ ਦਰਿਆ 'ਚ ਡੁੱਬਣ ਦੀ ਸ਼ੰਕਾ ਜਤਾਈ ਜਾ ਰਹੀ ਹੈ। ਜਿਸ ਦੌਰਾਨ ਇਸ ਨੌਜਵਾਨ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਸਕਿਆ। ਜਿਸ ਤੋਂ ਬਾਅਦ ਗੁੱਜਰ ਭਾਈਚਾਰੇ ਪਰਿਵਾਰ ਦੇ ਲੋਕਾਂ ਦੇ ਵੱਲੋਂ ਇਕੱਠੇ ਹੋ ਕੇ ਪੰਜਾਬ ਪੁਲਸ ਦੀ ਗੱਡੀ 'ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਪੁਲਸ ਦੀ ਗੱਡੀ ਵੀ ਨੁਕਸਾਨੀ ਗਈ ਹੈ ਅਤੇ ਦੋ ਦੇ ਕਰੀਬ ਮੁਲਾਜ਼ਮ ਜ਼ਖਮੀ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ।
ਜਾਣਕਾਰੀ ਅਨੁਸਾਰ ਇਹ ਬਾਅਦ ਦੁਪਹਿਰ ਦੇ ਕਰੀਬ ਵਾਪਰੀ ਜਦੋਂ ਕਿ ਪਿੰਡ ਕੋਲੀਆਂ ਨਿਵਾਸੀ ਮੁਹੰਮਦ ਸ਼ਰੀਫ ਪੁੱਤਰ ਮਸੂਮ ਅਲੀ ਤਿੰਨ ਪਸ਼ੂਆਂ ਨੂੰ ਇੱਕ ਵਾਹਨ ਵਿੱਚ ਲੋਡ ਕਰਕੇ ਪੰਜਾਬ ਵੱਲ ਲਿਜਾ ਰਿਹਾ ਸੀ। ਜਿਸ ਦੌਰਾਨ ਪੰਜਾਬ ਪੁਲਸ ਵੱਲੋਂ ਵਾਹਨ ਦੀ ਜਾਂਚ ਕਰਨ ਦੇ ਲਈ ਰੋਕਿਆ ਗਿਆ। ਜਿਸ ਦੇ ਚਲਦੇ ਉਕਤ ਵਿਅਕਤੀ ਵਾਹਨ ਛੱਡ ਕੇ ਉਝ ਦਰਿਆ ਵੱਲ ਭੱਜਿਆ, ਜਿਸ ਦੌਰਾਨ ਪੰਜਾਬ ਪੁਲਸ ਦੇ ਦੋ ਮੁਲਾਜ਼ਮ ਵੀ ਇਸ ਵਿਅਕਤੀ ਦੇ ਮਗਰ ਭੱਜੇ। ਇਸ ਘਟਨਾ ਦੌਰਾਨ ਉਸ ਵੱਲੋ ਉਝ ਕਿ ਦਰਿਆ ਦੇ ਪਾਣੀ ਦੇ ਵਿੱਚ ਉਤਰ ਗਿਆ। ਜਿਸ ਤੋਂ ਬਾਅਦ ਉਸ ਗੁੱਜਰ ਵਿਅਕਤੀ ਦਾ ਹਾਲੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਸਮਾਚਾਰ ਨਹੀਂ ਮਿਲ ਸਕਿਆ।
ਉਧਰ ਇਸ 'ਤੇ ਸਾਰੇ ਮਾਮਲੇ ਨੂੰ ਲੈ ਕੇ ਜਦ ਚੌਂਕੀ ਇੰਚਾਰਜ ਬਮਿਆਲ ਵਿਜੇ ਕੁਮਾਰ ਨਾਲ ਗੱਲਬਾਤ ਹੋਈ ਤਾਂ ਉਹਨਾਂ ਕਿਹਾ ਕਿ ਪੁਲਸ ਪਾਰਟੀ ਵੱਲੋਂ ਰੂਟੀਨ ਵਾਈਜ਼ ਇਲਾਕੇ ਅੰਦਰ ਆਉਣ ਜਾਣ ਵਾਲੇ ਵਾਹਨਾ ਦੀ ਚੈਕਿੰਗ ਕੀਤੀ ਜਾ ਰਹੀ ਸੀ ਪਰ ਇਸ ਨੌਜਵਾਨ ਵੱਲੋਂ ਆਪਣਾ ਵਾਹਨ ਛੱਡ ਕੇ ਦਰਿਆ ਵਿੱਚ ਛਾਲ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਪੁਲਸ ਪਾਰਟੀ ਤੇ ਗੁੱਜਰ ਭਾਈਚਾਰੇ ਵੱਲੋਂ ਹਮਲਾ ਕੀਤਾ ਗਿਆ ਜਿਸ ਦੌਰਾਨ ਪੁਲਸ ਦੀ ਗੱਡੀ ਦੀ ਵੀ ਭੰਨ ਤੋੜ ਹੋਈ ਹੈ ਅਤੇ ਦੋ ਪੁਲਸ ਦੇ ਮੁਲਾਜ਼ਮ ਜ਼ਖਮੀ ਹੋ ਗਏ ਹਨ। ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਜਦ ਗੁੱਜਰ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੁਲਸ ਵੱਲੋਂ ਜੋ ਸਾਡੇ 'ਤੇ ਦੋਸ਼ ਲਾਏ ਜਾਏ ਰਹੇ ਹਨ ਉਹ ਸਾਰੇ ਝੂਠੇ ਹਨ। ਅਸੀਂ ਅਜੇ ਤੱਕ ਵੀ ਆਪਣੇ ਨੌਜਵਾਨ ਸਾਥੀ ਨੂੰ ਖੁਦ ਦਰਿਆ ਵਿੱਚੋਂ ਲੱਭ ਰਹੇ ਹਾਂ ਉਸ ਦੀ ਅਜੇ ਤੱਕ ਕਿਸੇ ਤਰ੍ਹਾਂ ਦੀ ਵੀ ਕੋਈ ਸੂਹ ਨਹੀਂ ਲੱਗੀ। ਇਸ ਸਾਰੇ ਦੀ ਮਾਮਲੇ ਦੀ ਜਾਂਚ ਬਰੀਕੀ ਨਾਲ ਹੋਣੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ 'ਚ ਵੱਡੀ ਵਾਰਦਾਤ! ਲੰਗਰ ਪ੍ਰਸ਼ਾਦਾ ਛਕ ਰਹੇ ਨੌਜਵਾਨ ਦਾ ਕਤਲ
NEXT STORY