ਪਟਿਆਲਾ (ਕੰਵਲਜੀਤ): ਪੰਜਾਬ ਪੁਲਸ ਦੇ ਮੁਲਾਜ਼ਮ ਵੱਲੋਂ ਰੇਲਗੱਡੀ 'ਚ ਇਕ ਯਾਤਰੀ ਨਾਲ ਕਥਿਤ ਤੌਰ 'ਤੇ ਬਦਸਲੂਕੀ ਕੀਤੇ ਜਾਣ ਦੀ ਵੀਡੀਓ ਇੰਟਰਨੈੱਟ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਮਾਮਲੇ ਵਿਚ ਅੱਜ ਜੀ. ਆਰ. ਪੀ. ਪਟਿਆਲਾ ਦੇ ਡੀ. ਐੱਸ. ਪੀ. ਅਨੀਤਾ ਸੈਣੀ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇਕ ਵੀਡੀਓ ASI ਮੱਸਾ ਸਿੰਘ ਦੀ ਹੈ ਤੇ ਉਨ੍ਹਾਂ ਦੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਡੀ. ਐੱਸ. ਪੀ. ਅਨੀਤਾ ਸੈਣੀ ਨੇ ਦੱਸਿਆ ਕਿ ਵਾਇਰਲ ਵੀਡੀਓ ਦਾ ਮਾਮਲਾ ਡੀ. ਜੀ. ਪੀ. ਦੇ ਧਿਆਨ ਵਿਚ ਆਇਆ ਹੈ, ਜਿਸ ਮਗਰੋਂ ਐਕਸਕੋਰਟ ਡਿਊਟੀ 'ਤੇ ਤਾਇਨਾਤ ASI ਮੱਸਾ ਸਿੰਘ ਵਿਰੁੱਧ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਵੀਡੀਓ 2 ਤਾਰੀਖ਼ ਦੀ ਹੈ। ਇਹ ਸਾਰਾ ਮਾਮਲਾ ਅਮਰਪਾਲੀ ਐਕਸਪ੍ਰੈੱਸ ਅੰਦਰ ਹੋਇਆ ਸੀ। ਇਸ ਵਿਚ ASI ਮੱਸਾ ਸਿੰਘ ਯਾਤਰੀ ਦੇ ਨਾਲ ਬਦਸਲੂਕੀ ਕਰਦੇ ਨਜ਼ਰ ਆਏ ਸਨ।
ਉਨ੍ਹਾਂ ਅੱਗੇ ਦੱਸਿਆ ਕਿ ASI ਮੱਸਾ ਸਿੰਘ ਦੀ ਉਮਰ 52 ਸਾਲ ਹੈ ਤੇ ਉਹ ਪਿਛਲੇ ਤਕਰੀਬਨ 26 ਸਾਲਾਂ ਤੋਂ ਰੇਲਵੇ ਜੀ. ਆਰ. ਪੀ. ਵਿਚ ਤਾਇਨਾਤ ਹਨ। ਉਹ ਪਿਛਲੇ ਇਕ ਸਾਲ ਤੋਂ ਅੰਮ੍ਰਿਤਸਰ ਰੇਲਵੇ ਐਕਸਕੋਰਟ ਵਿਚ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਚੀਜ਼ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਦਿਨ ਅਸਲ ਵਿਚ ਕੀ ਗੱਲ ਹੋਈ ਸੀ।
ਧਰਮਿੰਦਰ ਦਾ ਪਰਿਵਾਰ, 2 ਘਰਵਾਲੀਆਂ, 6 ਬੱਚੇ, 13 ਦੋਹਤੇ-ਪੋਤੇ, ਜਾਣੋ ਦਿਓਲ ਪਰਿਵਾਰ ਦੀ ਪੂਰੀ ਕਹਾਣੀ
NEXT STORY