ਸ੍ਰੀ ਮੁਕਤਸਰ ਸਾਹਿਬ (ਵੈੱਬ ਡੈਸਕ, ਕੁਲਦੀਪ ਰਿਣੀ) : ਮੁਕਤਸਰ ਦੀ ਪੁਲਸ ਹੁਣ ਲੋਕਾਂ ਦੇ ਵਿਆਹ ਸਮਾਗਮਾਂ 'ਚ ਵੀ ਬੈਂਡ ਵਜਾਇਆ ਕਰੇਗੀ। ਪੁਲਸ ਕਰਮਚਾਰੀਆਂ ਨੇ ਵਿਆਹ ਸਮਾਗਮ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ ਤੇ 1 ਘੰਟੇ ਦੇ 7 ਹਜ਼ਾਰ ਰੁਪਏ ਚਾਰਜ ਕੀਤੇ ਜਾਣਗੇ। ਜਾਣਕਾਰੀ ਮੁਤਾਬਕ ਇਸ ਦੀ ਸੂਚਨਾ ਮੁਕਤਸਰ ਦੇ ਐੱਸ. ਐੱਸ. ਪੀ. ਹਰਮਨਦੀਰ ਸਿੰਘ ਗਿੱਲ ਨੇ ਇਸਦਾ ਸਰਕੂਲਰ ਜਾਰੀ ਕਰਕੇ ਦਿੱਤੀ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਹੁਣ ਲੋਕ ਘਰੇਲੂ ਸਮਾਗਮਾਂ ਲਈ ਵੀ ਮੁਕਤਸਰ ਪੁਲਸ ਦਾ ਬੈਂਡ ਬੁੱਕ ਕਰ ਸਕਦੇ ਹਨ। ਸਰਕੂਲਰ ਮੁਤਾਬਕ ਕੋਈ ਵੀ ਸਰਕਾਰੀ ਜਾਂ ਨਿੱਜੀ ਵਿਅਕਤੀ ਇਸ ਬੈਂਡ ਦੀ ਬੁਕਿੰਗ ਕਰਵਾ ਸਕਦਾ ਹੈ।
ਇਹ ਵੀ ਪੜ੍ਹੋ- ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਚਿੱਠੀ, ਬਜਟ ਸਬੰਧੀ ਰੱਖੀਆਂ ਅਹਿਮ ਮੰਗਾਂ
ਜਾਰੀ ਕੀਤੇ ਸਰਕੂਲਰ 'ਚ ਪੁਲਸ ਬੈਂਡ ਦੀ ਬੁਕਿੰਗ ਦੇ ਵੱਖ-ਵੱਖ ਰੇਟ ਨਿਰਧਾਰਿਤ ਕੀਤੇ ਗਏ ਹਨ, ਜੋ ਕਿ ਪ੍ਰਤੀ ਘੰਟੇ ਦੇ ਹਿਸਾਬ ਨਾਲ ਹੈ। ਸਰਕਾਰੀ ਕਰਮਚਾਰੀਆਂ ਨੂੰ ਜਿੱਥੇ ਇਕ ਘੰਟੇ ਦੀ ਬੁਕਿੰਗ ਲਈ ਜਿੱਥੇ 5 ਹਜ਼ਾਰ ਦੇਣੇ ਪੈਣਗੇ , ਉੱਥੇ ਹੀ ਪ੍ਰਾਈਵੇਟ ਕਰਮਚਾਰੀਆਂ ਨੂੰ ਇਕ ਘੰਟੇ ਦੇ 7 ਹਜ਼ਾਰ ਰੁਪਏ ਚਾਰਜ ਕੀਤੇ ਜਾਣਗੇ। ਇਸ ਤੋਂ ਇਲਾਵਾ ਜੇਕਰ ਸਮਾਂ ਵੱਧ ਜਾਂਦਾ ਹੈ ਤਾਂ ਸਰਕਾਰੀ ਕਰਮਚਾਰੀ ਨੂੰ 2500 ਰੁਪਏ ਅਤੇ ਆਮ ਜਨਤਾ ਤੋਂ 3500 ਰੁਪਏ ਵਸੂਲੇ ਜਾਣਗੇ।
ਇਹ ਵੀ ਪੜ੍ਹੋ- ਪਰਿਵਾਰ 'ਤੇ ਟੁੱਟਿਆ ਦੁੱਖ਼ਾਂ ਦਾ ਪਹਾੜ, ਪਾਣੀ ਵਾਲੀ ਟੈਂਕੀ 'ਚੋਂ ਬਰਾਮਦ ਹੋਈ 4 ਸਾਲਾ ਪੁੱਤ ਦੀ ਲਾਸ਼
ਦੱਸਿਆ ਜਾ ਰਿਹਾ ਹੈ ਕਿ ਬੁਕਿੰਗ ਕਰਨਾ ਵਾਲੇ ਤੋਂ 80 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਗੱਡੀ ਦਾ ਕਿਰਾਇਆ ਪੁਲਸ ਲਾਈਨ ਤੋਂ ਇਸ ਸਮਾਗਮ ਤੱਕ ਜਾਣ ਲਈ ਚਾਰਜ ਕੀਤਾ ਜਾਵੇਗਾ। ਪੁਲਸ ਬੈਂਡ ਦੀ ਬੁਕਿੰਗ ਦੇ ਲਈ ਪੁਲਸ ਕੰਟਰੋਲ ਰੂਮ ਜਾਂ ਪੁਲਸ ਲਾਈਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸੰਪਰਕ ਕਰਨ ਦੇ ਲਈ ਪੁਲਸ ਵੱਲੋਂ ਇਕ ਮੋਬਾਇਲ ਨੰਬਰ ਵੀ ਜਾਰੀ ਕੀਤਾ ਗਿਆ ਹੈ। ਕੋਈ ਵੀ 80549-42100 'ਤੇ ਕਾਲ ਕਰਕੇ ਬੈਂਡ ਬੁੱਕ ਕਰਵਾ ਸਕਦਾ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਐੱਨ. ਆਰ. ਆਈਜ਼ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ
NEXT STORY