ਔੜ/ਚੱਕਦਾਨਾ (ਛਿੰਜੀ ਲੜੋਆ)- ਉਪ-ਮੰਡਲ ਦਫਤਰ ਔੜ ਦੇ ਐੱਸ. ਡੀ. ਓ. ਪ੍ਰਵੇਸ਼ ਕੁਮਾਰ ਤਨੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ. ਵੀ. ਸਬ-ਸਟੇਸ਼ਨ ਔੜ ਤੋਂ ਚੱਲਦੇ ਔੜ ਕੈਟਾਗਰੀ-1 ਫੀਡਰ ਦਾ ਕੰਡਕਟਰ ਬਦਲਿਆ ਜਾ ਰਿਹਾ ਹੈ, ਜਿਸ ਕਰ ਕੇ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਕਸਬਾ ਔੜ ਅਤੇ ਪਿੰਡ ਬਲੌਣੀ ਦੇ ਘਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ, ਉਨ੍ਹਾਂ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਬਿਜਲੀ ਨਾਲ ਸਾਰੇ ਸਬੰਧਤ ਕੰਮ ਬਿਜਲੀ ਜਾਣ ਤੋਂ ਪਹਿਲਾਂ-ਪਹਿਲਾਂ ਕਰ ਲਏ ਜਾਣ।
13 ਨਵੰਬਰ ਨੂੰ ਬਿਜਲੀ ਬੰਦ ਰਹੇਗੀ
ਮਾਨਸਾ (ਮਨਜੀਤ ਕੌਰ)-66 ਕੇ.ਵੀ ਗਰਿੱਡ ਸਬ ਸਟੇਸ਼ਨ ਮਾਨਸਾ ਤੋਂ ਚੱਲਦੇ ਫੀਡਰ 11 ਕੇ.ਵੀ ਚਕੇਰੀਆਂ ਰੋਡ ਦੀ ਬਿਜਲੀ ਸਪਲਾਈ 13 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਜਿਸ ਨਾਲ ਸ਼ਾਮ ਸਵੀਟਸ ਅਤੇ ਨਾਲ ਵਾਲੀ ਸਟਰੀਟ, ਔਲਖ ਮੁਹੱਲਾ, ਗੁਰੂ ਨਾਨਕ ਬਸਤੀ, ਬਾਲਾ ਜੀ ਕਲੋਨੀ, ਅੰਬੇ ਕਲੋਨੀ ਦਾ ਏਰੀਆ ਪ੍ਰਭਾਵਿਤ ਰਹੇਗਾ। ਇਹ ਜਾਣਕਾਰੀ ਇੰਜ. ਅੰਮ੍ਰਿਤਪਾਲ ਗੋਇਲ ਸਹਾਇਕ ਕਾਰਜਕਾਰੀ ਇੰਜਨੀਅਰ ਵੰਡ ਉਪ ਮੰਡਲ ਅਰਧ ਸ਼ਹਿਰੀ ਮਾਨਸਾ ਨੇ ਦਿੱਤੀ।
ਪੰਜਾਬ ਦੇ ਸਹਾਇਕ ਐਡਵੋਕੇਟ ਜਨਰਲ ਦੇ ਘਰ ਚੋਰੀ, .315 ਬੋਰ ਰਾਈਫਲ, 20 ਜਿੰਦਾ ਰੌਂਦ ਤੇ ਹੋਰ ਸਾਮਾਨ ਗਾਇਬ
NEXT STORY