ਜਲੰਧਰ/ਕਪੂਰਥਲਾ (ਓਬਰਾਏ,ਸੋਨੂੰ)— ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਬੀਤੀ ਰਾਤ ਤੋਂ ਪੈ ਰਹੀ ਬਾਰਿਸ਼ ਨੇ ਇਕ ਵਾਰ ਫਿਰ ਤੋਂ ਠੰਡ 'ਚ ਵਾਧਾ ਕਰ ਦਿੱਤਾ ਹੈ। ਰਾਤ ਤੋਂ ਰੁਕ-ਰੁਕ ਕੇ ਪੈ ਰਹੀ ਬਾਰਿਸ਼ ਤੋਂ ਬਾਅਦ ਅੱਜ ਸਵੇਰੇ ਕਈ ਥਾਵਾਂ 'ਤੇ ਗੜ੍ਹੇਮਾਰੀ ਵੀ ਹੋਈ। ਨਵਾਂਸ਼ਹਿਰ ਸਮੇਤ ਕਪੂਰਥਲਾ ਦੇ ਪਿੰਡ ਨਡਾਲਾ 'ਚ ਬਾਰਿਸ਼ ਦੇ ਨਾਲ ਗੜ੍ਹੇਮਾਰੀ ਵੀ ਹੋਈ।
ਜਲੰਧਰ 'ਚ ਵੀ ਗੜ੍ਹੇਮਾਰੀ ਹੋਣ ਅਤੇ ਬਾਰਿਸ਼ ਪੈਣ ਕਾਰਨ ਦਿਨ ਦੇ ਸਮੇਂ ਹਨੇਰਾ ਛਾਇਆ ਰਿਹਾ। ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਪਈ ਬਾਰਿਸ਼ ਦੇ ਕਾਰਨ ਤਾਪਮਾਨ 'ਚ ਵੀ ਗਿਰਾਵਟ ਆਈ ਹੈ।
ਉਥੇ ਹੀ ਬਾਰਿਸ਼ ਦੇ ਚਲਦਿਆਂ ਸਰਹੱਦੀ ਖੇਤਰਾਂ 'ਚ ਕਈ ਥਾਵਾਂ 'ਤੇ ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਜ਼ਮੀਨ 'ਤੇ ਵਿਛ ਗਈ ਹੈ। ਇਸ ਬਾਰਿਸ਼ ਦੇ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਦਿੱਤੇ ਹਨ। ਇਸ ਦੇ ਨਾਲ ਹੀ ਸੜਕਾਂ 'ਤੇ ਪਾਣੀ ਭਰਨ ਕਰਕੇ ਆਮ ਜਨਤਾ ਨੂੰ ਵੀ ਕਾਫੀ ਪਰੇਸ਼ਾਨੀ ਸਾਹਮਣਾ ਕਰਨਾ ਪੈ ਰਿਹਾ ਹੈ।
ਕੌਮੀ ਸੁਰੱਖਿਆ ਦੇ ਹਿੱਤ 'ਚ ਕਰਤਾਰਪੁਰ ਦੇ ਸ਼ਰਧਾਲੂਆਂ ਤੋਂ ਹੋਈ ਪੁੱਛਗਿੱਛ : ਕੈਪਟਨ
NEXT STORY