Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, NOV 15, 2026

    11:26:42 PM

  • punjab big news

    ਪੰਜਾਬ 'ਚ ਰੂਹ ਕੰਬਾਊ ਹਾਦਸਾ! ਵਿਆਹ ਤੋਂ ਪਰਤ ਰਹੇ...

  • transfers in punjab

    ਪੰਜਾਬ 'ਚ ਤਬਾਦਲਿਆਂ ਦਾ ਦੌਰ ਜਾਰੀ, 26 ਹੋਰ...

  • icc announces schedule for major cricket tournaments

    ICC ਨੇ 2035 ਤੱਕ ਦੇ ਵੱਡੇ ਕ੍ਰਿਕਟ ਟੂਰਨਾਮੈਂਟਾਂ...

  • sukhbir badal entrusts a major responsibility to bibi jagir kaur

    ਅਕਾਲੀ ਦਲ 'ਚ ਘਰ ਵਾਪਸੀ ਮਗਰੋਂ ਬੀਬੀ ਜਗੀਰ ਕੌਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Hoshiarpur
  • ਸਾਲ 2020 ਪੰਜਾਬ ’ਚ ਇਨ੍ਹਾਂ ਪਰਿਵਾਰਾਂ ਨੂੰ ਦੇ ਗਿਆ ਵੱਡੇ ਦੁੱਖ, ਜਬਰ-ਜ਼ਿਨਾਹ ਦੀਆਂ ਘਟਨਾਵਾਂ ਨੇ ਵਲੂੰਧਰੇ ਦਿਲ

PUNJAB News Punjabi(ਪੰਜਾਬ)

ਸਾਲ 2020 ਪੰਜਾਬ ’ਚ ਇਨ੍ਹਾਂ ਪਰਿਵਾਰਾਂ ਨੂੰ ਦੇ ਗਿਆ ਵੱਡੇ ਦੁੱਖ, ਜਬਰ-ਜ਼ਿਨਾਹ ਦੀਆਂ ਘਟਨਾਵਾਂ ਨੇ ਵਲੂੰਧਰੇ ਦਿਲ

  • Edited By Shivani Attri,
  • Updated: 25 Dec, 2020 11:04 PM
Hoshiarpur
punjab rape cases year 2020
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਵੈੱਬ ਡੈਸਕ,ਸ਼ਿਵਾਨੀ)— ਸਾਲ 2020 ਖ਼ਤਮ ਹੋਣ ਨੂੰ ਸਿਰਫ਼ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਇਸ ਸਾਲ ਜਿੱਥੇ ਪੂਰੇ ਦੇਸ਼ ’ਚ ਕੋਰੋਨਾ ਵਾਇਰਸ ਨੇ ਆਪਣਾ ਕਹਿਰ ਮਚਾਈ ਰੱਖਿਆ, ਉਥੇ ਹੀ ਜਬਰ-ਜ਼ਿਨਾਹ ਦੀਆਂ ਕਈ ਅਜਿਹੀਆਂ ਦੁੱਖਦਾਈ ਘਟਨਾਵਾਂ ਵੀ ਵਾਪਰੀਆਂ ਜਿੰਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਜਬਰ-ਜ਼ਿਨਾਹ ਦੇ ਮਾਮਲਿਆਂ ਨੂੰ ਲੈ ਕੇ ਇਸ ਸਾਲ ਪੰਜਾਬ ’ਚ ਵੀ ਅਜਿਹੀਆਂ ਦੁੱਖਦਾਇਕ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੇ ਹਰ ਕਿਸੇ ਦੇ ਹਿਰਦੇ ਨੂੰ ਵਲੂੰਧਰ ਕੇ ਰੱਖ ਦਿੱਤਾ। ‘ਜਗ ਬਾਣੀ’ ਆਪਣੇ ਪਾਠਕਾਂ ਨੂੰ ਪੰਜਾਬ ’ਚ ਵਾਪਰੀਆਂ ਜਬਰ-ਜ਼ਿਨਾਹ ਦੀਆਂ ਉਨ੍ਹਾਂ ਵੱਡੀਆਂ ਘਟਨਾਵਾਂ ਤੋਂ ਜਾਣੂੰ ਕਰਵਾਉਣ ਜਾ ਰਿਹਾ ਹੈ, ਜਿਨ੍ਹਾਂ ਘਟਨਾਵਾਂ ਨੇ ਸਾਰੇ ਪੰਜਾਬ ਵਾਸੀਆਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ।

ਇਹ ਵੀ ਪੜ੍ਹੋ : UAE ਤੋਂ ਆਏ ਮੁੰਡੇ ’ਤੇ ਚੜਿ੍ਹਆ ਕਿਸਾਨੀ ਰੰਗ, ਧਰਨੇ ’ਚ ਸ਼ਾਮਲ ਹੋਣ ਲਈ ਰੱਦ ਕੀਤਾ ਆਪਣਾ ਵਿਆਹ

ਹੁਸ਼ਿਆਰਪੁਰ ’ਚ 6 ਸਾਲਾ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਪੰਜਾਬ ’ਚ ਜਬਰ-ਜ਼ਿਨਾਹ ਦੀ ਸਭ ਤੋਂ ਦੁੱਖ ਵਾਲੀ ਘਟਨਾ ਦੋਆਬਾ ਦੇ ਜ਼ਿਲ੍ਹਾ ਹੁਸ਼ਿਆਰਪੁਰ ’ਚ ਵਾਪਰੀ, ਜਿੱਥੇ ਦਾਦਾ ਅਤੇ ਪੋਤੇ ਵੱਲੋਂ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਦੇ ਹੋਏ 6 ਸਾਲਾ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ। ਹੁਸ਼ਿਆਰਪੁਰ ਵਿਖੇ ਟਾਂਡਾ ਦੇ ਇਕ ਪਿੰਡ ’ਚ 21 ਅਕਤੂਬਰ ਨੂੰ ਇਕ 6 ਸਾਲਾ ਬੱਚੀ ਦੀ ਸੜੀ ਹੋਈ ਲਾਸ਼ ਬਰਾਮਦ ਕੀਤੀ ਗਈ ਸੀ। ਬਾਅਦ ’ਚ ਉਕਤ ਕੁੜੀ ਨਾਲ ਜਬਰ-ਜ਼ਿਨਾਹ ਦੀ ਘਟਨਾ ਹੋਣ ਦੀ ਖ਼ਬਰ ਮਿਲੀ ਸੀ। ਉਕਤ ਬੱਚੀ ਪ੍ਰਵਾਸੀ ਮਜ਼ਦੂਰ ਸੀ, ਜਿਸ ਨੂੰ ਦਾਦੇ ਅਤੇ ਪੋਤੇ ਵੱਲੋਂ ਹਵਸ ਦਾ ਸ਼ਿਕਾਰ ਬਣਾਇਆ ਗਿਆ ਸੀ। ਇੰਨਾ ਹੀ ਨਹੀਂ ਸਗੋਂ ਉਸ ਨਾਲ ਹੈਵਾਨੀਅਤ ਕਰਨ ਤੋਂ ਬਾਅਦ ਉਸ ਮਾਸੂਮ ਨੂੰ ਜ਼ਿਊਂਦਾ ਹੀ ਸਾੜ ਦਿੱਤਾ ਗਿਆ। ਦਾਦੇ ਨੇ ਸਬੂਤ ਮਿਟਾਉਣ ਦੀ ਖਾਤਿਰ ਉਕਤ ਬੱਚੀ ਦੀ ਲਾਸ਼ ਨੂੰ ਜ਼ਿੳੂਂਦਾ ਸਾੜ ਕੇ ਕਿਸੇ ਕਿਸਾਨ ਦੀ ਹਵੇਲੀ ’ਚ ਸੁੱਟ ਦਿੱਤਾ ਗਿਆ ਸੀ। ਉਕਤ ਮਾਮਲੇ ’ਚ ਦੋਵੇਂ ਮੁਲਜ਼ਮ ਗਿ੍ਰਫ਼ਤਾਰ ਕੀਤੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ : ਕਲਯੁੱਗੀ ਪੁੱਤ ਦਾ ਖ਼ੌਫ਼ਨਾਕ ਕਾਰਾ: ਬਜ਼ੁਰਗ ਮਾਂ ਦਾ ਕੀਤਾ ਅਜਿਹਾ ਹਾਲ ਕਿ ਪੜ੍ਹ ਖੌਲ ਉੱਠੇਗਾ ਤੁਹਾਡਾ ਵੀ ਖ਼ੂਨ (ਵੀਡੀਓ)

PunjabKesari

ਇਹ ਘਟਨਾ ਹਾਥਰਸ ਵਰਗੀ ਹੀ ਘਟਨਾ ਸੀ, ਜਿੱਥੇ ਮਾਸੂਸ ਬੱਚੀ ਨਾਲ ਗੈਂਗਰੇਪ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਸ ਮਾਮਲੇ ’ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ। 

PunjabKesari

ਪਠਾਨਕੋਟ ’ਚ ਨਾਬਾਲਗ ਕੁੜੀ ਨਾਲ ਕੀਤਾ ਗਿਆ ਸਮੂਹਿਕ ਬਲਾਤਕਾਰ 
ਇਥੋਂ ਦੇ ਇਕ ਮੁਹੱਲੇ ’ਚ ਦੋ ਨੌਜਵਾਨਾਂ ਵੱਲੋਂ ਇਕ ਨਾਬਾਲਗ ਕੁੜੀ ਨਾਲ ਸਮੂਹਕ ਜਬਰ-ਜ਼ਿਨਾਹ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ। ਜਬਰ-ਜ਼ਿਨਾਹ ਦੀ ਵਾਪਰੀ ਇਸ ਘਟਨਾ ਨੇ ਵੀ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਪੀੜਤ ਕੁੜੀ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਦੋਵਾਂ ਨੌਜਵਾਨਾਂ ਨੂੰ ਗਿ੍ਰਫ਼ਤਾਰ ਕਰ ਚੁੱਕੀ ਹੈ। ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਦੁੱਖਦਾਇਕ ਖ਼ਬਰ: ਉਸਾਰੀ ਅਧੀਨ ਛੱਤ ਤੋਂ ਡਿੱਗਣ ਕਾਰਨ ਸਾਬਕਾ ਕਾਂਗਰਸੀ ਸਰਪੰਚ ਦੀ ਮੌਤ

PunjabKesari

ਜਲੰਧਰ ’ਚ ਵੀ ਹੋਈ ਇਨਸਾਨੀਅਤ ਸ਼ਰਮਸਾਰ 
ਅਜਿਹਾ ਹੀ ਇਕ ਮਾਮਲਾ ਜਲੰਧਰ ਸ਼ਹਿਰ ’ਚੋਂ ਵੀ ਸਾਹਮਣੇ ਆਇਆ ਜਿੱਥੇ 2 ਸਾਲਾ ਬੱਚੀ ਨਾਲ ਉਸ ਦੇ ਫੁੱਫੜ ਵੱਲੋਂ ਜਬਰ-ਜ਼ਿਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। 
ਜਲੰਧਰ ਜ਼ਿਲ੍ਹੇ ਦੇ ਰਾਮਾ ਮੰਡੀ ’ਚ ਇਕ 2 ਸਾਲਾ ਮਾਸੂਮ ਬੱਚੀ ਨਾਲ ਉਸ ਦੇ ਫੁੱਫੜ ਵੱਲੋਂ ਹੀ ਜਬਰ-ਜ਼ਿਨਾਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਮਾਮਲੇ ਦਾ ਦੋਸ਼ੀ ਵੀ ਗਿ੍ਰਫ਼ਤਾਰ ਕੀਤਾ ਜਾ ਚੁੱਕਿਆ ਹੈ, ਜਿਸ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਜੇਲ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਥੇ ਹੀ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਬੱਚੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁ੍ੱਕੀ ਹੈ। 

 

ਇਹ ਵੀ ਪੜ੍ਹੋ : ਮਨੋਰੰਜਨ ਕਾਲੀਆ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਕਿਸਾਨਾਂ ’ਤੇ ਪੁਲਸ ਨੇ ਵਰ੍ਹਾਈਆਂ ਡਾਂਗਾਂ, ਲੱਥੀਆਂ ਪੱਗਾਂ

PunjabKesari

ਫਗਵਾੜਾ ’ਚ ਨਾਬਾਲਗ ਲੜਕੀ ਨਾਲ ਜਬਰ-ਜ਼ਿਨਾਹ ਕਰਕੇ ਕੀਤਾ ਗਰਭਵਤੀ 
ਹਵਸ ਦਾ ਸ਼ਿਕਾਰ ਬਣਾਉਣ ਵਾਲਿਆਂ ਵੱਲੋਂ ਫਗਵਾੜਾ ’ਚ ਵੀ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕੀਤਾ ਗਿਆ। ਇਸ ਘਟਨਾ ਬਾਰੇ ਉਸ ਸਮੇਂ ਪਤਾ ਲੱਗਾ ਸੀ ਜਦੋਂ ਜਬਰ-ਜ਼ਿਨਾਹ ਦਾ ਸ਼ਿਕਾਰ ਹੋਈ ਲੜਕੀ ਗਰਭਵਤੀ ਹੋਈ। ਉਸ ਦੇ ਪੈਰਾਂ ਨੂੰ ਸੋਜਿਸ਼ ਆਉਣ ਮਗਰੋਂ ਜਦੋਂ ਡਾਕਟਰਾ ਤੋਂ ਚੈੱਕ ਕਰਵਾਇਆ ਤਾਂ ਪਤਾ ਲੱਗਾ ਕਿ ਉਹ 8 ਮਹੀਨਿਆਂ ਦੀ ਗਰਭਵਤੀ ਸੀ। ਉਕਤ ਲੜਕੀ ਥੋੜ੍ਹੀ ਮੰਦਬੁੱਧੀ ਸੀ, ਜਿਸ ਨੂੰ ਮੁਲਜ਼ਮਾਂ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। 

PunjabKesari

ਲੁਧਿਆਣਾ ’ਚ ਵੀ ਵਾਪਰੀ ਗੈਂਗਰੇਪ ਦੀ ਘਟਨਾ 
ਥਾਣਾ ਦਾਖਾ ਅਧੀਨ ਪੈਂਦੇ ਪਿੰਡ ਮੰਡਿਆਣੀ ਦੇ ਤਿੰਨ ਅਤੇ ਪਿੰਡ ਭਨੋਹੜ ਦੇ 2 ਨੌਜਵਾਨਾਂ ਵੱਲੋਂ ਇਕ ਐਨ. ਆਰ. ਆਈ. ਦੀ ਕੋਠੀ ’ਚ ਵਿਆਹੁਤਾ ਨਾਲ ਸਮੂਹਿਕ ਜਬਰ-ਜ਼ਿਨਾਹ ਕਰਨ ਕੀਤਾ ਗਿਆ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਮਹਿੰਦੀ ਲਗਾਉਣ ਵਾਲੀ ਵਿਆਹੁਤਾ ਕੁੜੀ ਦੀ ਫੇਸਬੁੱਕ ’ਤੇ ਜਸਕਰਨ ਉਰਫ਼ ਜੱਸਾ ਉਰਫ਼ ਮਨੀ ਨਾਮ ਦੇ ਵਿਅਕਤੀ ਨਾਲ ਦੋਸਤੀ ਹੋ ਗਈ ਸੀ ਅਤੇ ਉਸ ਨੇ ਆਪਣੀ ਭਤੀਜੀ ਦੇ ਵਿਆਹ ’ਤੇ ਮਹਿੰਦੀ ਲਵਾਉਣ ਲਈ ਉਸ ਨਾਲ ਰਾਬਤਾ ਕਾਇਮ ਕੀਤਾ।18 ਦਸੰਬਰ ਨੂੰ ਸ਼ਾਮ ਦੇ 7.30 ਵਜੇ ਪੀੜਤ ਕੁੜੀ ਦਾ ਪਤੀ ਉਸ ਨੂੰ ਐੱਮ. ਬੀ. ਡੀ. ਮਾਲ ਕੋਲ ਮਨੀ ਦੀ ਗੱਡੀ ’ਚ ਬਿਠਾ ਕੇ ਆਇਆ ਅਤੇ ਗੱਡੀ ’ਚ ਉਸ ਦਾ ਦੋਸਤ ਵਰਿੰਦਰ ਉਰਫ਼ ਵਿੱਕੀ ਵੀ ਬੈਠਾ ਸੀ। ਇਹ ਦੋਵੇਂ ਵਿਆਹੁਤਾ ਨੂੰ ਮੰਡਿਆਣੀ ਪਿੰਡ ਅਮਰੀਕਾ ਰਹਿੰਦੇ ਐੱਨ. ਆਰ. ਆਈ. ਦੀ ਬੰਦ ਕੋਠੀ ’ਚ ਲੈ ਗਏ, ਜਿੱਥੇ ਉਸ ਦੇ 3 ਹੋਰ ਦੋਸਤ ਸੁਖਵਿੰਦਰ ਸਿੰਘ ਮੰਡਿਆਣੀ, ਤਲਜਿੰਦਰਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਵਾਸੀ ਭਨੋਹੜ ਬੈਠੇ ਸਨ। ਸਾਰਿਆਂ ਨੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਅਤੇ ਉਸ ਦੀ ਮਾਰਕੁੱਟ ਕਰਕੇ ਉਸ ਦਾ ਮੋਬਾਇਲ ਖੋਹ ਲਿਆ ਅਤੇ ਰਾਤੀ ਕਰੀਬ 1.30 ਵਜੇ ਉਸ ਨੂੰ ਐੱਮ. ਬੀ. ਡੀ. ਮਾਲ, ਲੁਧਿਆਣਾ ਕੋਲ ਉਤਾਰ ਕੇ ਫਰਾਰ ਹੋ ਗਏ। 

ਇਹ ਵੀ ਪੜ੍ਹੋ : ਹੁਸ਼ਿਆਰਪੁਰ ਪਹੁੰਚਣ ਤੋਂ ਪਹਿਲਾਂ ਸੋਮ ਪ੍ਰਕਾਸ਼ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ (ਵੀਡੀਓ)

PunjabKesari

 

ਚਲਦੀ ਕਾਰ ’ਚ ਕੁੜੀ ਨਾਲ ਕੀਤਾ ਗਿਆ ਗੈਂਗਰੇਪ
ਲੁਧਿਆਣਾ ਵਿਖੇ ਚੱਲਦੀ ਕਾਰ ’ਚ ਦੋ ਨੌਜਵਾਨਾਂ ਵੱਲੋਂ ਇਕ ਕੁੜੀ ਨਾਲ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਉਕਤ ਕੁੜੀ ਲੁਧਿਆਣਾ ਦੀ ਰਹਿਣ ਵਾਲੀ ਹੈ ਅਤੇ ਇਕ ਨਿੱਜੀ ਹੋਟਲ ’ਚ ਮੁਲਜ਼ਮ ਨੌਜਵਾਨਾਂ ਨਾਲ ਕੰਮ ਕਰਦੀ ਸੀ। ਮੁਲਜ਼ਮਾਂ ਵੱਲੋਂ ਜਨਮ ਦਿਨ ਦੀ ਪਾਰਟੀ ਬਹਾਨੇ ਉਕਤ ਕੁੜੀ ਨੂੰ ਬੁਲਾਇਆ ਗਿਆ ਅਤੇ ਫਿਰ ਚੱਲਦੀ ਕਾਰ ’ਚ ਉਸ ਨਾਲ ਗੈਂਗਰੇਪ ਕੀਤਾ ਗਿਆ।

PunjabKesari

ਬਠਿੰਡਾ ’ਚ 4 ਸਾਲਾ ਬੱਚੀ ਨੂੰ ਬਣਾਇਆ ਗਿਆ ਹਵਸ ਦਾ ਸ਼ਿਕਾਰ 
ਤਾਜ਼ਾ ਮਾਮਲੇ ’ਚ ਬਠਿੰਡਾ ਵਿਖੇ ਇਕ ਚਾਰ ਸਾਲਾ ਬੱਚੀ ਨਾਲ ਦੋ ਵਿਅਕਤੀਆਂ ਵੱਲੋਂ ਜਬਰ-ਜ਼ਿਨਾਹ ਕੀਤਾ ਗਿਆ। ਇਥੇ ਮਕਾਨ ਮਾਲਕਣ ਨਾਲ ਸਬਜ਼ੀ ਲੈਣ ਗਈ ਜਨਾਨੀ ਦੀ ਚਾਰ ਸਾਲਾ ਬੱਚੀ ਨੂੰ ਘਰ ’ਚ ਇਕੱਲੀ ਵੇਖ ਦੋ ਵਿਅਕਤੀਆਂ ਵੱਲੋਂ ਜਬਰ-ਜ਼ਿਨਾਹ ਦਾ ਸ਼ਿਕਾਰ ਬਣਾਇਆ ਗਿਆ। ਇਸ ਸਬੰਧੀ ਪੁਲਸ ਨੇ ਪੀੜਤਾਂ ਦੀ ਮਾਂ ਦੀ ਸ਼ਿਕਾਇਤ ’ਤੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। 

ਫਿਰੋਜ਼ਪੁਰ ਦੇ ਅਬੋਹਰ ’ਚ ਪਿਓ ਦਾ ਸ਼ਿਕਾਰ ਹੋਈ ਨਾਬਾਲਗ ਧੀ 
ਅਬੋਹਰ ’ਚ ਆਪਣੀ ਪਿਓ ਦੀ ਕਾਲੀ ਕਰਤੂਤ ਦਾ ਨਾਬਾਲਗ ਕੁੜੀ ਹੀ ਸ਼ਿਕਾਰ ਹੋਈ। ਪੀੜਤਾ ਕੁੜੀ ਦੀ ਮਾਂ ਮੁਤਾਬਕ ਉਸ ਦਾ 8 ਸਾਲ ਪਹਿਲਾਂ ਤਲਾਕ ਹੋ ਗਿਆ ਸੀ, ਜਿੱਥੇ ਉਸ ਦੀ ਇਕ 13 ਸਾਲ ਦੀ ਕੁੜੀ ਸੀ। ਬਾਅਦ ’ਚ ਉਸ ਨੇ ਦੁਸ਼ਿਅੰਤ ਸਿੰਘ ਪੁੱਤਰ ਮੋਹਨ ਲਾਲ ਵਾਸੀ ਕੈਲਾਸ਼ ਨਗਰ ਅਬੋਹਰ ਦੇ ਨਾਲ ਵਿਆਹ ਕਰ ਲਿਆ ਸੀ। 12 ਅਗਸਤ ਨੂੰ ਉਸ ਦਾ ਪਤੀ ਉਸ ਦੀ ਨਾਬਾਲਗ ਕੁੜੀ ਨੂੰ ਕਾਰ ’ਚ ਬਿਠਾ ਕੇ ਪਿੰਡ ਲਿਜਾਣ ਦੀ ਗੱਲ ਕਹਿ ਕੇ ਕਿਤੇ ਲੈ ਗਿਆ ਸੀ, ਜਿੱਥੇ ਉਸ ਦੇ ਮਤਰੇਏ ਪਿਓ ਵੱਲੋਂ ਉਕਤ ਕੁੜੀ ਨਾਲ ਜਬਰ-ਜ਼ਿਨਾਹ ਕੀਤਾ ਗਿਆ।
ਇਹ ਵੀ ਪੜ੍ਹੋ : ਕ੍ਰਿਸਮਿਸ ਮੌਕੇ ਰੂਪਨਗਰ ’ਚ ਲੱਗੀਆਂ ਰੌਣਕਾਂ, ਦੁਲਹਨ ਵਾਂਗ ਸਜੀ ਚਰਚ (ਤਸਵੀਰਾਂ)

PunjabKesari

ਰੂਪਨਗਰ ’ਚ ਪਿਓ ਤੇ ਧੀ ਦਾ ਰਿਸ਼ਤਾ ਹੋਇਆ ਸ਼ਰਮਸਾਰ
ਪਿਓ ਵੱਲੋਂ ਹਵਸ ਦਾ ਸ਼ਿਕਾਰ ਬਣਾਏ ਜਾਣ ਦਾ ਮਾਮਲਾ ਰੂਪਨਗਰ ’ਚੋਂ ਵੀ ਸਾਹਮਣੇ ਆਇਆ ਸੀ। ਇਥੇ ਇਕ ਕਲਯੁਗੀ ਪਿਤਾ ਨੇ ਆਪਣੀ ਹੀ ਨਾਬਾਲਗ ਧੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਕਲਯੁਗੀ ਪਿਤਾ ਨੇ ਆਪਣੀ ਹੀ 12 ਸਾਲਾ ਨਾਬਾਲਗ ਬੱਚੀ ਨਾਲ ਜਬਰ-ਜ਼ਿਨਾਹ ਵਰਗੀ ਸ਼ਰਮਨਾਕ ਘਟਨਾ ਨੂੰ ਅੰਜ਼ਾਮ ਦਿੱਤਾ ਸੀ, ਜਿਸ ਸਬੰਧੀ ਪੁਲਸ ਥਾਣਾ ਸਦਰ ’ਚ ਪੀੜਤ ਨਬਾਲਗਾ ਦੀ ਦਾਦੀ ਦੇ ਬਿਆਨਾਂ ਦੇ ਆਧਾਰ ’ਤੇ ਜ਼ਿਲ੍ਹਾ ਪੁਲਸ ਰੂਪਨਗਰ ਨੇ ਥਾਣਾ ਸਦਰ ’ਚ ਮਾਮਲਾ ਦਰਜ ਕੀਤਾ ਹੋਇਆ þ ਅਤੇ ਜਾਂਚ ਕੀਤੀ ਜਾ ਰਹੀ ਹੈ। 

ਮੋਹਾਲੀ ਵਿਖੇ ਸ਼ੂਟਿੰਗ ਦੇ ਬਹਾਨੇ ਮਾਡਲ ਨੂੰ ਬਣਾਇਆ ਗਿਆ ਹਵਸ ਦਾ ਸ਼ਿਕਾਰ 
ਮੋਹਾਲੀ ’ਚ ਸ਼ੂਟਿੰਗ ਦੇ ਬਹਾਨੇ ਇਕ ਮਾਡਲ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਹੱਡ-ਬੀਤੀ ਸੁਣਾਉਂਦੇ ਹੋਏ ਪੀੜਤ ਮਾਡਲ ਨੇ ਦੱਸਿਆ ਸੀ ਕਿ ਉਸ ਨੂੰ ਕਲਾਕਾਰ ਅਤੇ ਡਾਇਰੈਕਟਰ ਨੇ ਸ਼ੂਟਿੰਗ ਦੇ ਬਹਾਨੇ ਮੋਹਾਲੀ ਬੁਲਾਇਆ ਸੀ, ਜਿਸ ਤੋਂ ਬਾਅਦ ਉਸ ਨਾਲ ਫਲੈਟ ’ਚ ਜ਼ਬਰ-ਜ਼ਿਨਾਹ ਕੀਤਾ ਗਿਆ। ਐਪਲ ਜਿੰਦਲ ਨਾਂ ਦਾ ਮਾਡਲ ਪਹਿਲਾਂ ਉਸ ਨੂੰ ਸ਼ੂਟਿੰਗ ਦੇ ਬਹਾਨੇ ਫਲੈਟ ’ਚ ਲੈ ਗਿਆ ਅਤੇ ਫਿਰ ਉਸ ਨਾਲ ਵਿਆਹ ਕਰਾਉਣ ਦੀ ਗੱਲ ਕਰਨ ਲੱਗਾ। ਇਸ ਤੋਂ ਬਾਅਦ ਐਪਲ ਜਿੰਦਲ ਨੇ ਜ਼ਬਰਦਸਤੀ ਕਰਦੇ ਉਸ ਨਾਲ ਜਬਰ-ਜ਼ਿਨਾਹ ਕੀਤਾ ਸੀ। 

PunjabKesari

ਭੈਣ-ਭਰਾ ਦੇ ਰਿਸ਼ਤੇ ਨੂੰ ਕੀਤਾ ਦਾਗਦਾਰ
ਜਲੰਧਰ ’ਚੋਂ ਭੈਣ-ਭਰਾ ਦੇ ਰਿਸ਼ਤੇ ਨੂੰ ਹੀ ਕਲੰਕਿਤ ਕਰ ਦਿੱਤਾ ਗਿਆ ਸੀ। ਥਾਣਾ ਸਦਰ ਅਧੀਨ ਆਉਂਦੇ ਕਸਬਾ ਜਮਸ਼ੇਰ ’ਚ 25 ਸਾਲ ਦੇ ਨੌਜਵਾਨ ਵੱਲੋਂ ਆਪਣੀ ਨਾਬਾਲਗ ਭੈਣ ਨਾਲ ਸਰੀਰਕ ਸੰਬੰਧ ਬਣਾ ਕੇ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਹੀ ਸ਼ਰਮਸਾਰ ਕਰ ਦਿੱਤਾ ਗਿਆ ਸੀ। ਉਕਤ ਭਰਾ ਕਈ ਸਾਲਾਂ ਤੱਕ ਆਪਣੀ ਭੈਣ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ ਸੀ। ਇਕ ਜਨਾਨੀ ਵਕੀਲ ਦੇ ਸੰਪਰਕ ’ਚ ਆਉਣ ’ਤੇ ਉਕਤ 16 ਸਾਲਾ ਲੜਕੀ ਨੇ ਭਰਾ ਦੀ ਕਰਤੂਤ ਬਾਰੇ ਖੁਲਾਸਾ ਹੋਇਆ ਸੀ। ਪੀੜਤਾ ਮੁਤਾਬਕ ਉਹ 9 ਸਾਲ ਦੀ ਸੀ ਜਦੋਂ ਤੋਂ ਉਸ ਦਾ ਭਰਾ ਉਸ ਨਾਲ ਸਰੀਰਕ ਸੰੰਬੰਧ ਬਣਾਉਣ ਲੱਗ ਪਿਆ ਸੀ। ਪੀੜਤਾ ਅਨੁਸਾਰ ਉਸ ਦਾ ਵੱਡਾ ਭਰਾ ਅਤੇ ਉਸ ਦੇ ਮਾਤਾ-ਪਿਤਾ ਘਰ ਤੋਂ ਦੂਰ ਹਵੇਲੀ ਚਲੇ ਜਾਂਦੇ ਸਨ ਤਾਂ ਉਸ ਦਾ ਭਰਾ ਉਸ ਨੂੰ ਘਰ ’ਚ ਇਕੱਲੀ ਪਾ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਲੱਗ ਪੈਂਦਾ ਸੀ। 2 ਸਾਲ ਪਹਿਲਾਂ ਉਸ ਦਾ ਭਰਾ ਮਲੇਸ਼ੀਆ ਚਲਾ ਗਿਆ ਸੀ ਅਤੇ ਉਥੋਂ ਵੀ ਉਸ ਨੂੰ ਫੋਨ ’ਤੇ ਧਮਕਾਉਂਦਾ ਰਹਿੰਦਾ ਸੀ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਉਸ ਨੂੰ ਜਾਨੋਂ ਮਾਰ ਦੇਵੇਗਾ। ਇਸੇ ਡਰ ਕਾਰਨ ਉਹ ਕਿਸੇ ਨਾਲ ਗੱਲ ਨਹੀਂ ਕਰਦੀ ਸੀ।

PunjabKesari

ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਦੇ ਇਲਾਵਾ ਵੀ ਹੋਰ ਕਈ ਪੰਜਾਬ ’ਚ ਜਬਰ-ਜ਼ਿਨਾਹ ਵਰਗੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੇ ਪੂਰੇ ਪੰਜਾਬ ਨੂੰ ਸ਼ਰਮਸਾਰ ਕੀਤਾ। ਨਾਬਾਲਗ ਕੁੜੀਆਂ ਤੋਂ ਲੈ ਕੇ ਵਿਆਹੁਤਾ ਜਨਾਨੀਆਂ ਤੱਕ ਹਵਸ ਦੇ ਸ਼ਿਕਾਰੀਆਂ ਵੱਲੋਂ ਆਪਣੀ ਹਵਸ ਦੀ ਭੁੱਖ ਮਿਟਾਈ ਗਈ। 

ਨੋਟ: ਪੰਜਾਬ 'ਚ ਵਾਪਰ ਰਹੀਆਂ ਬੱਚੀਆਂ ਨਾਲ ਜਬਰ-ਜ਼ਿਨਾਹ ਦੀਆਂ ਘਟਨਾਵਾਂ 'ਤੇ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਕਰਕੇ ਦਿਓ ਆਪਣੀ ਰਾਏ

  • punjab
  • rape
  • cases
  • year 2020
  • year ender 2020
  • bye bye 2020
  • ਜਬਰ ਜ਼ਿਨਾਹ
  • ਪੰਜਾਬ
  • ਦੁੱਖਦਾਈ ਘਟਨਾਵਾਂ

ਸ਼ਰਾਬ ਠੇਕੇ ਦੇ ਕਰਿੰਦੇ ਨੇ ਕੀਤੀ ਖ਼ੁਦਕੁਸ਼ੀ, ਰੱਸੀ ਨਾਲ ਲਟਕਦੀ ਮਿਲੀ ਲਾਸ਼

NEXT STORY

Stories You May Like

  • horrific accident on ludhiana highway
    ਲੁਧਿਆਣਾ ਹਾਈਵੇਅ 'ਤੇ ਭਿਆਨਕ ਹਾਦਸਾ: ਅਣਪਛਾਤੇ ਵਾਹਨ ਨੇ ਬਾਈਕ ਸਵਾਰ ਨੂੰ ਕੁਚਲਿਆ, ਮੌਕੇ 'ਤੇ ਮੌਤ
  • punjab big news
    ਪੰਜਾਬ 'ਚ ਰੂਹ ਕੰਬਾਊ ਹਾਦਸਾ! ਵਿਆਹ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰੀ ਅਣਹੋਣੀ, 4 ਜੀਆਂ ਦੀ ਗਈ ਜਾਨ
  • transfers in punjab
    ਪੰਜਾਬ 'ਚ ਤਬਾਦਲਿਆਂ ਦਾ ਦੌਰ ਜਾਰੀ, 26 ਹੋਰ ਅਫ਼ਸਰਾਂ ਦੀਆਂ ਹੋਈਆਂ ਬਦਲੀਆਂ, ਪੜ੍ਹੋ ਪੂਰੀ LIST
  • sunil jakhar statement
    ਸੇਵਾ ਕੇਂਦਰ ਕਰਮਚਾਰੀਆਂ ਦੇ ਨਾਲ ਡੱਟ ਕੇ ਖੜੇਗੀ ਭਾਰਤੀ ਜਨਤਾ ਪਾਰਟੀ- ਸੁਨੀਲ ਜਾਖੜ
  • hiv risk
    ਚਿੱਟੇ ਦੇ ਨਾਲ-ਨਾਲ HIV ਫ਼ੈਲਣ ਦਾ ਖ਼ਤਰਾ ਵਧਿਆ!
  • sukhbir badal entrusts a major responsibility to bibi jagir kaur
    ਅਕਾਲੀ ਦਲ 'ਚ ਘਰ ਵਾਪਸੀ ਮਗਰੋਂ ਬੀਬੀ ਜਗੀਰ ਕੌਰ ਨੂੰ ਸੁਖਬੀਰ ਬਾਦਲ ਨੇ ਸੌਂਪੀ ਵੱਡੀ ਜ਼ਿੰਮੇਵਾਰੀ
  • jathedar gargajj statement
    ਪਰਵਿੰਦਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਹੋਏ ਇਕੱਠ ਨੇ ਸਾਬਤ ਕੀਤਾ ਕਿ ਹਰ ਪੰਜਾਬੀ ਚਾਹੁੰਦਾ ਹੈ ਨਸ਼ੇ ਦਾ ਖ਼ਾਤਮਾ: ਜਥੇਦਾਰ
  • a major bombshell in punjab politics
    ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਬੀਬੀ ਜਗੀਰ ਕੌਰ ਦੀ ਸੁਖਬੀਰ ਬਾਦਲ ਨੇ ਕਰਾਈ ਘਰ ਵਾਪਸੀ
  • crowd of devotees gathers at the focal point canal for chhath puja
    ਫੋਕਲ ਪੁਆਇੰਟ ਨੇੜੇ ਸਥਿਤ ਨਹਿਰ ਘਾਟ 'ਤੇ ਛੱਠ ਪੂਜਾ ਲਈ ਉਮੜੀ ਸ਼ਰਧਾਲੂਆਂ ਦੀ ਭੀੜ
  • weather takes a turn in punjab rain warning issued for 4 districts
    ਪੰਜਾਬ 'ਚ ਮੌਸਮ ਨੇ ਲਈ ਕਰਵਟ! 4 ਜ਼ਿਲ੍ਹਿਆਂ 'ਚ ਮੀਂਹ ਦੀ ਚਿਤਾਵਨੀ, 19 ਨਵੰਬਰ...
  • the world needs the teachings of the gurus gulabchand kataria
    ਦੁਨੀਆ ਨੂੰ ਯੁੱਧ ਦੀ ਨਹੀਂ, ਗੁਰੂਆਂ ਦੀਆਂ ਸਿੱਖਿਆਵਾਂ ਦੀ ਲੋੜ : ਗੁਲਾਬਚੰਦ ਕਟਾਰੀਆ
  • accused arrested with weapons in punjab links to foreign handlers
    ਪੰਜਾਬ 'ਚ 5 ਨੌਜਵਾਨ ਹਥਿਆਰਾਂ ਸਮੇਤ ਗ੍ਰਿਫ਼ਤਾਰ! ਵਿਦੇਸ਼ੀ ਹੈਂਡਲਰਾਂ ਨਾਲ ਜੁੜੇ...
  • retired nsg commando submits complaint to cp regarding incident slapped asi
    ASI ਵੱਲੋਂ ਥੱਪੜ ਮਾਰੇ ਜਾਣ ਦੇ ਮਾਮਲੇ 'ਚ ਰਿਟਾਇਰਡ NSG ਕਮਾਂਡੋ ਨੇ CP ਨੂੰ...
  • commissionerate police took action against illegal construction
    ਕਪੂਰਥਲਾ ਜੇਲ੍ਹ ’ਚ ਬੰਦ ਮੁਲਜ਼ਮ ਦੀ ਨਾਜਾਇਜ਼ ਉਸਾਰੀ ’ਤੇ ਕਮਿਸ਼ਨਰਰੇਟ ਪੁਲਸ ਨੇ...
  • commissionerate police takes action against illegal construction
    ਨਸ਼ਾ ਸਮੱਗਲਰਾਂ ਖ਼ਿਲਾਫ਼ ਪੁਲਸ ਦਾ ਵੱਡਾ ਐਕਸ਼ਨ, ਕਪੂਰਥਲਾ ਜੇਲ੍ਹ 'ਚ ਬੰਦ ਦੋਸ਼ੀ...
  • heavy rush on trains during the chhath festival
    ਛੱਠ ਦੇ ਤਿਉਹਾਰ ਵਿਚਕਾਰ ਟ੍ਰੇਨਾਂ ’ਚ ਭਾਰੀ ਭੀੜ, ਅੱਜ ਅੰਮ੍ਰਿਤਸਰ-ਮੁੰਬਈ ਵਿਚਕਾਰ...
Trending
Ek Nazar
major forecast for these states delhi punjab

ਦਿੱਲੀ-ਪੰਜਾਬ ਸਮੇਤ ਇਨ੍ਹਾਂ ਸੂਬਿਆਂ ਲਈ ਵੱਡੀ ਭਵਿੱਖਬਾਣੀ ! IMD ਨੇ ਕੀਤਾ ਅਲਰਟ

icc announces schedule for major cricket tournaments

ICC ਨੇ 2035 ਤੱਕ ਦੇ ਵੱਡੇ ਕ੍ਰਿਕਟ ਟੂਰਨਾਮੈਂਟਾਂ ਦੇ ਸ਼ਡਿਊਲ ਦਾ ਕੀਤਾ ਐਲਾਨ,...

the 50 vehicle requirement scrapped

50 ਗੱਡੀਆਂ ਦੀ ਸ਼ਰਤ ਖ਼ਤਮ, ਹੁਣ ਸਿਰਫ਼ 5 ਕਾਰਾਂ ਨਾਲ ਬਣੋ ਮਾਲਕ! ਵੱਡੇ ਬਦਲਾਅ ਦੀ...

meta owner buys 1830s royal heritage property

5,38,00,00,000 ਦਾ ਮਹਿਲ ! Meta ਦੇ ਮਾਲਕ ਨੇ ਖ਼ਰੀਦੀ 1830 ਦੀ ਸ਼ਾਹੀ ਵਿਰਾਸਤ,...

pope leo xiv visited peru

ਪੋਪ ਨੇ ਪੇਰੂ 'ਚ ਅਫਰੀਕੀ ਗੁਲਾਮਾਂ ਦੇ ਦੁੱਖ ਅਤੇ ਅਪਮਾਨ ਨੂੰ ਕੀਤਾ ਜ਼ਿਕਰ,...

lalit modi acquires british citizenship

IPL ਦੇ ਸੰਸਥਾਪਕ ਲਲਿਤ ਮੋਦੀ ਨੇ ਹਾਸਲ ਕੀਤੀ ਬ੍ਰਿਟਿਸ਼ ਨਾਗਰਿਕਤਾ

netanyahu talks for unity government

ਨੇਤਨਯਾਹੂ ਨੇ ਯੂਨਿਟੀ ਸਰਕਾਰ ਲਈ 'ਬਿਨਾਂ ਸ਼ਰਤ' ਗੱਲਬਾਤ ਦੀ ਕੀਤੀ ਅਪੀਲ,...

garment factories closed

ਬੰਗਲਾਦੇਸ਼ 'ਚ 13 ਕੱਪੜਾ ਫੈਕਟਰੀਆਂ ਅਣਮਿੱਥੇ ਸਮੇਂ ਲਈ ਬੰਦ, ਮਜ਼ਦੂਰਾਂ ਦੇ...

top hamas commander killed

ਹਮਲੇ 'ਚ ਮਾਰਿਆ ਗਿਆ ਹਮਾਸ ਦਾ ਚੋਟੀ ਦਾ ਕਮਾਂਡਰ: ਇਜ਼ਰਾਈਲ ਦਾ ਦਾਅਵਾ

find out why this veteran singer hasn  t grown his hair for 30 years

ਨਾ ਬਿਮਾਰੀ, ਨਾ ਸਟਾਇਲਿੰਗ ਦਾ ਸ਼ੌਕ ! ਜਾਣੋ ਆਖ਼ਿਰ 30 ਸਾਲਾਂ ਤੋਂ ਦਿੱਗਜ ਸਿੰਗਰ...

conflict erupts over amitabh bachchan  s bungalow   jalsa

ਅਮਿਤਾਭ ਬੱਚਨ ਦੇ ਬੰਗਲੇ 'ਜਲਸਾ' ਪਿੱਛੇ ਛਿੜ ਗਿਆ ਕਲੇਸ਼ ! ਭਾਬੀ ਨੇ ਠੋਕਿਆ...

a golden opportunity to buy jewelry

ਗਹਿਣੇ ਖਰੀਦਣ ਦਾ ਸੁਨਹਿਰੀ ਮੌਕਾ ! ਆਲ-ਟਾਈਮ ਹਾਈ ਤੋਂ 2.43 ਲੱਖ ਰੁਪਏ ਡਿੱਗੀ...

punjab father daughter

ਪੰਜਾਬ: 5 ਸਾਲਾ ਧੀ ਨੇ ਪਿਓ ਨੂੰ ਕਰ'ਤਾ ਮਾਲੋਮਾਲ! ਕਹਿੰਦਾ- 'ਲਾਡੋ ਰਾਣੀਆਂ ਨੂੰ...

film producer  s daughter passes away due to cancer

ਬਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ : ਫ਼ਿਲਮ ਪ੍ਰੋਡਿਊਸਰ ਦੀ ਧੀ ਦਾ ਕੈਂਸਰ ਨਾਲ...

antony blinken statement

"ਅੱਤਵਾਦ ਵਿਰੁੱਧ 'ਜ਼ੀਰੋ-ਟੋਲਰੈਂਸ' ਨੀਤੀ ਜ਼ਰੂਰੀ ਅਤੇ ਭਾਰਤ ਕੋਲ ਆਪਣੀ ਰੱਖਿਆ...

famous actor becomes a groom again at the age of 44

44 ਸਾਲ ਦੀ ਉਮਰ 'ਚ ਮੁੜ ਲਾੜਾ ਬਣਿਆ ਮਸ਼ਹੂਰ ਅਦਾਕਾਰ ! 10 ਸਾਲ ਛੋਟੀ ਲਾੜੀ ਨਾਲ...

luxury car indian market year 2027 design features

ਦੇਖਦਿਆਂ ਹੀ ਦੀਵਾਨੇ ਬਣਾ ਦੇਵੇਗੀ ਸਭ ਤੋਂ ਲਗਜ਼ਰੀ ਕਾਰ ! ਫੀਚਰਜ਼ ਅਜਿਹੇ ਕਿ...

italy slaps meta with an 887 million fine

ਇਟਲੀ ਨੇ Meta ਨੂੰ ਠੋਕਿਆ 887 ਮਿਲੀਅਨ ਡਾਲਰ ਦਾ ਜੁਰਮਾਨਾ! ਇਸ ਮਾਮਲੇ 'ਚ ਕੀਤੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • punjab congress big decision
      ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਲ-ਬਦਲੀਆਂ ਨੂੰ ਲੈ ਕੇ ਕਾਂਗਰਸ ਦਾ ਵੱਡਾ...
    • bibi jagir kaur rejoins the shiromani akali dal makes a major statement
      ਮੁੜ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਬੀਬੀ ਜਗੀਰ ਕੌਰ! ਘਰ ਵਾਪਸੀ 'ਤੇ ਦਿੱਤਾ...
    • ncb raid in punjab
      ਵੱਡੀ ਖ਼ਬਰ: ਪੰਜਾਬ 'ਚ NCB ਦੀ RAID! ਜਾਣੋ ਕਿਸ ਮਾਮਲੇ 'ਚ ਹੋਈ ਕਾਰਵਾਈ
    • weather takes a turn in punjab rain warning issued for 4 districts
      ਪੰਜਾਬ 'ਚ ਮੌਸਮ ਨੇ ਲਈ ਕਰਵਟ! 4 ਜ਼ਿਲ੍ਹਿਆਂ 'ਚ ਮੀਂਹ ਦੀ ਚਿਤਾਵਨੀ, 19 ਨਵੰਬਰ...
    • harjinder singh dhami
      ਅਨੇਕਾਂ ਕੁਰਬਾਨੀਆਂ ਸਦਕਾ ਹੋਂਦ 'ਚ ਆਈ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਮਾਣਮੱਤੀ...
    • punjab bjp list
      ਪੰਜਾਬ ਵਿਧਾਨ ਸਭਾ ਚੋਣਾਂ 2027: ਭਾਜਪਾ ਵੱਲੋਂ ਮੈਨੀਫੈਸਟੋ ਅਤੇ ਚਾਰਜਸ਼ੀਟ...
    • crowd of devotees gathers at the focal point canal for chhath puja
      ਫੋਕਲ ਪੁਆਇੰਟ ਨੇੜੇ ਸਥਿਤ ਨਹਿਰ ਘਾਟ 'ਤੇ ਛੱਠ ਪੂਜਾ ਲਈ ਉਮੜੀ ਸ਼ਰਧਾਲੂਆਂ ਦੀ ਭੀੜ
    • boy dead on road accident
      ਪੰਜਾਬ: ਦੀਵਾਲੀ ਦੇ ਦਿਨ ਖ਼ਰੀਦਿਆ ਸੀ ਮੋਟਰਸਾਈਕਲ! ਟਿੱਪਰ ਵਾਲੇ ਨੇ 40 ਫੁੱਟ ਤਕ...
    • accused arrested with weapons in punjab links to foreign handlers
      ਪੰਜਾਬ 'ਚ 5 ਨੌਜਵਾਨ ਹਥਿਆਰਾਂ ਸਮੇਤ ਗ੍ਰਿਫ਼ਤਾਰ! ਵਿਦੇਸ਼ੀ ਹੈਂਡਲਰਾਂ ਨਾਲ ਜੁੜੇ...
    • charanjit singh channi jawani sambal cycle yatra
      ਕਾਂਗਰਸ ਦੀ ਸਰਕਾਰ ਆਉਣ 'ਤੇ ਪੰਜਾਬ 'ਚੋਂ ਨਸ਼ਾ ਤੇ ਗੈਂਗਸਟਰਵਾਦ ਨੂੰ ਜੜ੍ਹੋਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +