ਦੇਵੀਗੜ੍ਹ (ਨੌਗਾਵਾਂ) : ਪਿਛਲੇ ਕਈ ਦਿਨਾਂ ਤੋਂ ਪਹਾੜਾਂ ’ਚ ਪੈ ਰਹੇ ਭਾਰੀ ਮੀਂਹ ਕਾਰਨ ਪਹਾੜਾਂ ਤੋਂ ਪਾਣੀ ਹੇਠਾਂ ਵੱਲ ਨੂੰ ਆ ਰਿਹਾ ਹੈ, ਜਿਸ ਕਾਰਨ ਘੱਗਰ ਦਰਿਆ ’ਚ ਹੜ੍ਹ ਦਾ ਪਾਣੀ ਆਉਣ ਦਾ ਖਤਰਾ ਵੱਧ ਗਿਆ ਹੈ। ਇਸ ਖਤਰੇ ਨੂੰ ਵੇਖਦਿਆਂ ਅੱਜ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਘੱਗਰ ਦੇ ਕੰਢੇ ਵਸੇ ਪਿੰਡਾਂ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਵਧਣਗੀਆਂ ਛੁੱਟੀਆਂ? ਪੜ੍ਹੋ ਨਵੀਂ ਅਪਡੇਟ
ਉਨ੍ਹਾਂ ਕਿਹਾ ਹੈ ਕਿ ਘੱਗਰ ਦਰਿਆ ’ਚ ਸੁਖਨਾ ਝੀਲ ਵਿਚੋਂ ਵੀ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਦੇ ਰਾਤ ਤੱਕ ਦੇਵੀਗੜ੍ਹ ਇਲਾਕੇ ’ਚ ਪਹੁੰਚਣ ਦੀ ਉਮੀਦ ਹੈ। ਇਸ ਖਤਰੇ ਨੂੰ ਵੇਖਦਿਆਂ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਸ਼ੂਆਂ ਨੂੰ ਉੱਚੀਆਂ ਥਾਵਾਂ ’ਤੇ ਲੈ ਜਾਣ ਅਤੇ ਲੋਕ ਆਪਣਾ ਖਾਣ ਪੀਣ ਦਾ ਸਾਮਾਨ ਇਕੱਠਾ ਕਰ ਲੈਣ ਤਾਂ ਕਿ ਕਿਸੇ ਆਉਣ ਵਾਲੀ ਆਫਤ ਤੋਂ ਬਚਿਆ ਜਾ ਸਕੇ। ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਇਸ ਪਾਣੀ ਦੇ ਘੱਗਰ ਤੋਂ ਇਲਾਵਾ ਟਾਂਗਰੀ ਨਦੀ, ਮਾਰਕੰਡਾ ਅਤੇ ਮੀਰਾਂਪੁਰ ਚੋਆ ’ਚ ਵੀ ਆਉਣ ਦਾ ਭਾਰੀ ਖਤਰਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਕੀਤੇ ਤਬਾਦਲੇ, ਦੇਖੋ ਬਦਲੀਆਂ ਦੀ ਸੂਚੀ
ਇਸ ਲਈ ਉਨ੍ਹਾਂ ਪਿੰਡ ਭਸਮੜਾ, ਜਲਾਹਖੇੜੀ, ਰਾਜੂ ਖੇੜੀ, ਹਡਾਣਾ, ਪੁਰ, ਸਿਰਕੱਪੜਾ, ਬੁੱਧਮੋਰ, ਬੀਬੀਪੁਰ, ਸਾਧੂਨਗਰ, ਰੁੜਕੀ ਮਲਕਾਣ, ਦੁਧਨਗੁੱਜਰਾਂ, ਲੇਹਲਾਂ ਜਗੀਰ, ਔਜਾਂ, ਮੋਹਲਗੜ ਅਤੇ ਮਾੜੂ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਖਤਰੇ ਤੋਂ ਸੁਚੇਤ ਰਹਿਣ। ਉਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਸਰਪੰਚਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਪੋ-ਆਪਣੇ ਪਿੰਡਾਂ ਦੇ ਲੋਕਾਂ ਦੀ ਸੇਵਾ ਲਈ ਤਿਆਰ ਰਹਿਣ ਅਤੇ ਹਰ ਪਿੰਡ ’ਚ ਵੱਧ ਤੋਂ ਵੱਧ ਖਾਦ ਵਾਲੇ ਥੈਲੇ ਮਿੱਟੀ ਦੇ ਭਰ ਕੇ ਰੱਖਣ ਤਾਂ ਕਿ ਕਿਸੇ ਲੋੜ ਵੇਲੇ ਉਨ੍ਹਾਂ ਨੂੰ ਵਰਤਿਆ ਜਾਵੇ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਚੱਲ ਰਹੀਆਂ ਛੁੱਟੀਆਂ ਵਿਚਾਲੇ ਵੱਡੀ ਖ਼ਬਰ, ਹੁਣ ਆਨਲਾਈਨ ਕਲਾਸਾਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਸਮੇਤ 8 ਸੂਬਿਆਂ ਨੇ ਨੁਕਸਾਨ ਦੀ ਭਰਪਾਈ ਲਈ ਕੇਂਦਰ ਸਰਕਾਰ ਤੋਂ ਕੀਤੀ ਮੰਗ
NEXT STORY