ਮੋਗਾ (ਗੋਪੀ ਰਾਊਕੇ) - ਮੋਗਾ 'ਚ ਸ਼ਨੀਵਾਰ ਨੂੰ ਰਾਇਸ ਮਿਲਰਸ ਦੀ ਇਕ ਮੀਟਿੰਗ ਹੋਈ, ਜਿਸ 'ਚ ਪੂਰੇ ਪੰਜਾਬ ਤੋਂ ਆਏ ਰਾਇਸ ਮਿਲਰ ਦੇ ਮਾਲਕਾਂ ਨੇ ਭਾਗ ਲਿਆ। ਇਸ ਮੀਟਿੰਗ 'ਚ ਰਾਇਸ ਮਿਲ ਐਸੋਸੀਏਸ਼ਨ ਦੇ ਪ੍ਰਧਾਨ ਗਿਆਨ ਚੰਦ ਭਾਰਤਵਾਜ ਧਰਮਕੋਟ ਤੋਂ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ, ਜੈਤੋਂ ਤੋਂ ਸਾਬਕਾ ਵਿਧਾਇਕ ਮਹੁੰਮਦ ਸਦਿਕ ਤੋਂ ਇਲਾਵਾ ਸੈਕੜੇ ਰਾਇਸ ਮਿਲਰ ਇਸ ਮੌਕੇ ਹਾਜ਼ਰ ਸਨ।
ਮੋਗਾ ਜ਼ਿਲੇ ਦੇ ਰਿੰਪੀ ਮਿੱਤਲ ਨੂੰ ਮੋਗਾ ਰਾਇਸ ਮਿਲਰ ਦਾ ਐਸੋਸੀਏਸ਼ਨ ਦਾ ਪ੍ਰਧਾਨ ਬਣਾ ਦਿੱਤਾ ਗਿਆ। ਇਸ ਦੇ ਨਾਲ ਹੀ ਬੈਠਕ 'ਚ ਸ਼ੈਲਰ ਮਾਲਕਾਂ ਨੂੰ ਆ ਰਹੀ ਪ੍ਰੇਸ਼ਾਨੀਆਂ ਦੇ ਬਾਰੇ ਵਿਸ਼ਾਲ 'ਚ ਚਰਚਾ ਹੋਈ। ਇਸ ਮੌਕੇ ਰਮਨ ਜਿੰਦਲ ਨੂੰ ਸਕੱਤਰ, ਸੁਰਿੰਦਰ ਗਰਗ ਨੂੰ ਕੈਸ਼ਿਅਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ। ਸ਼ੈਲਰ ਮਾਲਕਾਂ ਨੇ ਪੰਜਾਬ ਪ੍ਰਧਾਨ ਅਤੇ ਵਿਧਾਇਕਾਂ ਨੂੰ ਸਮੱਸਿਆਵਾਂ ਦੇ ਬਾਰੇ ਜਾਣੂ ਕਰਵਾਇਆ ਅਤੇ ਉਨ੍ਹਾਂ ਦਾ ਹੱਲ ਕੱਢਣ ਦੀ ਅਪੀਲ ਕੀਤੀ। ਇਸ ਮੌਕੇ ਨਵੇਂ ਨਿਯੁਕਤ ਕੀਤੇ ਪ੍ਰਧਾਨ ਰਿੰਪੀ ਮਿੱਤਲ ਅਤੇ ਸੱਕਤਰ ਰਮਨ ਜਿੰਦਲ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਉਸ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ।
ਪਾਕਿ ਗਏ ਸਿੱਖ ਸ਼ਰਧਾਲੂਆਂ ਨਾਲ ਭਾਰਤੀ ਹਾਈ ਕਮਿਸ਼ਨ ਨੂੰ ਮਿਲਣ ਤੋਂ ਰੋਕਣ ਦੀ ਭਾਈ ਲੌਂਗੋਵਾਲ ਨੇ ਕੀਤੀ ਨਿਖੇਧੀ
NEXT STORY