ਮਿਸੀਗਾਸਾ— ਬੀਤੇ ਦਿਨੀਂ ਟੋਰਾਂਟੋ ਤੋਂ ਲਗਭਗ 100 ਕਿਲੋਮੀਟਰ ਦੂਰ ਹੈਮਿਲਟਨ ਨੇੜੇ ਪੈਰਿਸ ਸ਼ਹਿਰ ਨੇੜੇ ਡੰਪ ਟਰੱਕ ਨਾਲ ਹੋਈ ਟੱਕਰ 'ਚ 25 ਸਾਲਾਂ ਨੌਜਵਾਨ ਜਸਦੀਪ ਸਿੰਘ ਬੈਂਸ ਦੀ 20 ਨਵੰਬਰ ਨੂੰ ਉਸ ਵੇਲੇ ਮੌਤ ਹੋ ਗਈ, ਜਦੋਂ ਉਸ ਘਰ ਤੋਂ ਜਾ ਰਿਹਾ ਸੀ। ਹਾਦਸੇ ਦੀ ਖਬਰ ਬੀਤੇ ਦਿਨੀਂ ਮਿਲੀ ਸੀ ਪਰ ਉਸ ਵੇਲੇ ਨੌਜਵਾਨ ਬਾਰੇ ਬਾਕੀ ਜਾਣਕਾਰੀ ਨਹੀਂ ਮਿਲ ਸਕੀ ਸੀ। ਜਸਦੀਪ ਦੀ ਮੌਤ ਦੀ ਖਬਰ ਸੁਣਦਿਆਂ ਹੀ ਭਾਈਚਾਰੇ 'ਚ ਸੋਗ ਦੀ ਲਹਿਰ ਦੌੜ ਗਈ।
ਸਵਰਗਵਾਸੀ ਜਸਦੀਪ ਸਿੰਘ ਬੈਂਸ ਜ਼ਿਲਾ ਹੁਸ਼ਿਆਰਪੁਰ 'ਚ ਪੈਂਦੇ ਪਿੰਡ ਪੰਜੋਦੱਤਾ ਦੇ ਸਵਰਵਾਸੀ ਤਖਤ ਸਿੰਘ ਬੈਂਸ ਪੋਤਾ ਤੇ ਅਵਿਨਾਸ਼ ਬੈਂਸ ਦਾ ਪੁੱਤਰ ਸੀ। ਦੱਸਿਆ ਜਾ ਰਿਹਾ ਹੈ ਕਿ ਜਸਦੀਪ ਪੈਰਿਸ 'ਚ ਜੌਬ ਕਰਦਾ ਸੀ, ਜਿਥੋਂ ਉਹ ਹਰ ਸ਼ੁੱਕਰਵਾਰ ਆਪਣੇ ਮਾਪਿਆਂ ਕੋਲ ਬਰੈਂਪਟਨ ਆ ਜਾਂਦਾ ਸੀ। ਐਤਵਾਰ ਨੂੰ ਪਰਿਵਾਰਕ ਮੈਂਬਰਾਂ ਨੂੰ ਮਿਲਣ ਤੋਂ ਬਾਅਦ ਉਹ ਆਪਣੇ ਕੰਮ 'ਤੇ ਚਲਾ ਗਿਆ ਤੇ ਉਸ ਤੋਂ ਅਗਲੇ ਦਿਨ ਇਹ ਹਾਦਸਾ ਵਾਪਰ ਗਿਆ।
ਜਾਣਕਾਰੀ ਮੁਤਾਬਕ ਸਵਰਗਵਾਸੀ ਜਸਦੀਪ ਸਿੰਘ ਬੈਂਸ ਦੀ ਮ੍ਰਿਤਕ ਦੇਹ ਦਾ ਸਸਕਾਰ ਬਰੈਂਪਟਨ ਕਰੀਮੇਟੋਰੀਅਮ ਐਂਡ ਵਿਜੀਟੇਸ਼ਨ ਸੈਂਟਰ ਵਿਖੇ 25 ਨਵੰਬਰ 2017 ਦਿਨ ਸ਼ਨੀਵਾਰ ਨੂੰ ਦੁਪਹਿਰੇ 2:30 ਤੋਂ 4:30 ਵਜੇ ਦੇ ਵਿਚਕਾਰ ਕੀਤਾ ਜਾਵੇਗਾ।
ਪੰਜਾਬ ਦੀਆਂ ਖਾਸ ਖਬਰਾਂ ਲਈ ਦੇਖੋ ਜਗ ਬਾਣੀ ਖਬਰਨਾਮਾ
NEXT STORY