ਬਟਾਲਾ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ)-ਪੁਰਾਤਨ ਸਮਿਆਂ ’ਚ ਜਿੱਥੇ ਔਰਤ ਨੂੰ ਘਰ ਦੀ ਚਾਰਦੀਵਾਰੀ ਤੱਕ ਸੀਮਤ ਰੱਖਿਆ ਜਾਂਦਾ ਸੀ ਪਰ ਹੁਣ ਸੋਚਾਂ ਬਦਲ ਗਈਆਂ ਹਨ। ਅਜੌਕੇ ਸਮੇਂ ਦੀ ਭਾਰਤੀ ਔਰਤਾਂ ਦੇਸ਼ ਤੇ ਵਿਦੇਸ਼ਾਂ ਵਿਚ ਆਪਣੀ ਕਾਬਲੀਅਤ ਸਾਬਿਤ ਕਰ ਰਹੀਆਂ ਹਨ। ਜਿਸ ਦੀ ਤਾਜ਼ਾ ਮਿਸਾਲ ਪੰਜਾਬ ਦੀ ਹਰਪ੍ਰੀਤ ਕੌਰ ਤੋਂ ਮਿਲਦੀ ਹੈ, ਜਿਸ ਨੇ ਇਟਲੀ ਪੁੱਜਣ ਮਗਰੋਂ ਸੰਕਟ ਪੈਣ ’ਤੇ ਹਾਰ ਨਹੀਂ ਮੰਨੀ ਸਗੋਂ ਬੱਸ ਡਰਾਈਵਰ ਬਣ ਕੇ ਮਿਹਨਤ ਦੀ ਨਵੀਂ ਮਿਸਾਲ ਕਾਇਮ ਕੀਤੀ।
ਇਹ ਵੀ ਪੜ੍ਹੋ- ਪੰਜਾਬ: ਪਿਆਕੜਾਂ ਲਈ ਵੱਡੀ ਖ਼ਬਰ ! ਇਸ ਜ਼ਿਲ੍ਹੇ 'ਚ 4 ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ
ਇਟਲੀ ਦੀ ਤਰੀਨੋ ਸਿਟੀ ਤੋਂ ਕੂਨੀਓ ਸ਼ਹਿਰ ਵਿਚ ਬੱਸ ਚਲਾ ਰਹੀ ਪੰਜਾਬ ਦੀ ਹੋਣਹਾਰ ਡਰਾਈਵਰ ਧੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਜਨਮ ਜਲੰਧਰ ਦੇ ਮਾਡਲ ਹਾਊਸ ਵਿਚ ਪਿਤਾ ਜਸਬੀਰ ਸਿੰਘ ਦੇ ਘਰ ਮਾਤਾ ਮਨਜੀਤ ਕੌਰ ਦੀ ਕੁੱਖੋਂ ਹੋਇਆ ਸੀ ਤੇ 2015 ਵਿਚ ਉਹ ਇਟਲੀ ਵਿਚ ਆਈ ਸੀ। ਉਸ ਦਾ ਵਿਆਹ ਕਪੂਰਥਲਾ ਦੇ ਨਿਵਾਸੀ ਲਖਵਿੰਦਰ ਸਿੰਘ ਨਾਲ ਹੋਇਆ ਤੇ ਫਿਰ ਦੋ ਪੁੱਤਰਾਂ ਦਾ ਜਨਮ ਹੋਇਆ ਪਰ ਬਾਅਦ ਵਿਚ ਪਤੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਦੇ ਸਹੁਰੇ ਤੇ ਪੇਕੇ ਪਰਿਵਾਰਾਂ ਨੇ ਸਮੇਂ-ਸਮੇਂ ਉੱਤੇ ਬਣਦੀ ਮਦਦ ਵੀ ਕੀਤੀ।
ਇਹ ਵੀ ਪੜ੍ਹੋ- ਹਾਏ ਨੀ ਚਾਈਨਾ ਡੋਰੇ ! 3 ਸਾਲ ਦੀ ਮਾਸੂਮ, ਮੂੰਹ 'ਤੇ ਲੱਗੇ 65 ਟਾਂਕੇ
ਪਤੀ ਦੀ ਮੌਤ ਮਗਰੋਂ ਉਸ ਦੇ ਅੱਗੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਦਾ ਸੰਕਟ ਪੈਦਾ ਹੋ ਗਿਆ ਸੀ, ਇਸ ਲਈ ਪਹਿਲਾਂ ਉਸ ਨੇ ਰੈਸਟੋਰੈਂਟਾਂ ਵਿਚ ਕੰਮ ਕੀਤਾ ਪਰ ਫਿਰ ਉਸ ਨੇ ਕੁਝ ਅਲੱਗ ਕਰਨ ਦਾ ਮਨ ਬਣਾ ਲਿਆ। ਉਸ ਨੇ ਇਟਲੀ ਤੋਂ ਬੱਸ ਚਲਾਉਣ ਦੀ ਡਰਾਈਵਿੰਗ ਕਰਨ ਲਈ ਟੈਸਟ ਦੇ ਕੇ ਲਾਇਸੰਸ ਪ੍ਰਾਪਤ ਕੀਤਾ ਤੇ ਫਿਰ ਪੇਸ਼ੇਵਾਰਾਨਾ ਤੌਰ ’ਤੇ ਬੱਸ ਚਲਾਉਣ ਲਈ ਨੌਕਰੀ ਕਰ ਲਈ। ਹੁਣ ਉਹ ਤਰੀਨੋ ਪ੍ਰੋਵਿੰਸ ਪੂਨਿਓ ਸ਼ਹਿਰ ਨੂੰ ਬੱਸ ਚਲਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ : ਰੂਹ ਕੰਬਾਊ ਮੌਤ, ਪਤੀ ਨੇ ਕਹੀ ਨਾਲ ਵੱਢ'ਤੀ ਪਤਨੀ
ਹਰਪ੍ਰੀਤ ਕੌਰ ਨੇ ਦੱਸਿਆ ਕਿ ਇਟਲੀ ਵਿਚ ਔਰਤਾਂ ਵੱਲੋਂ ਬੱਸ ਚਲਾਉਣ ਦੀ ਦਰ ਨਾ-ਮਾਤਰ ਹੈ ਜਦਕਿ ਉਹ ਰੋਜ਼ਾਨਾਂ ਬੱਸ ਚਲਾ ਰਹੀ ਹੈ ਤੇ ਚੌਖੀ ਕਮਾਈ ਕਰ ਰਹੀ ਹੈ। ਹਰਪ੍ਰੀਤ ਕੌਰ ਨੇ ਕਿਹਾ ਕਿ ਇਹ ਕਾਰਜ ਕਰ ਕੇ ਉਸ ਨੂੰ ਫ਼ਖ਼ਰ ਮਹਿਸੂਸ ਹੋ ਰਿਹਾ ਹੈ ਅਤੇ ਪੰਜਾਬੀਆਂ ਨੂੰ ਵਿਦੇਸ਼ਾਂ ਵਿਚ ਰਹਿ ਕੇ ਹਰ ਖੇਤਰ ਵਿਚ ਖ਼ੁਦ ਨੂੰ ਅਜ਼ਮਾਉਣਾ ਚਾਹੀਦਾ ਹੈ। ਉਨਾਂ ਅੱਗੇ ਦੱਸਿਆ ਕਿ ਬੱਸ ਡਰਾਈਵਰੀ ਜ਼ਰੀਏ ਕੀਤੀ ਕਮਾਈ ਨਾਲ ਆਪਣੇ ਪੁੱਤਰ ਨਰਿੰਦਰਪਾਲ ਨੂੰ ਇੰਜੀਨੀਅਰ ਅਤੇ ਮਨਵਿੰਦਰਪਾਲ ਨੂੰ ਡਾਕਟਰ ਬਣਾਉਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ- ਪੰਜਾਬ: ਅੱਤਵਾਦੀਆਂ ਨਾਲ ਜੁੜੇ ਗੈਂਗ ਦਾ ਪਰਦਾਫਾਸ਼, ਹਥਿਆਰ ਸਣੇ 2 ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਟਿਆਲਾ 'ਚ ਵੱਡੀ ਵਾਰਦਾਤ! ਢਾਬੇ ਦੇ ਵਰਕਰ ਦਾ ਬੇਰਹਿਮੀ ਨਾਲ ਕੀਤਾ ਕਤਲ
NEXT STORY