ਵੈੱਬ ਡੈਸਕ : ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇੱਕ ਬਹੁਤ ਹੀ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਭਾਰਤੀ ਫੌਜ ਦੇ 10 ਜਵਾਨ ਸ਼ਹੀਦ ਹੋ ਗਏ ਹਨ। ਇਹ ਹਾਦਸਾ ਭਦਰਵਾਹ-ਚੰਬਾ ਅੰਤਰਰਾਜੀ ਸੜਕ 'ਤੇ ਖੰਨੀ ਟੌਪ ਦੇ ਨੇੜੇ ਉਸ ਸਮੇਂ ਵਾਪਰਿਆ ਜਦੋਂ ਫੌਜ ਦਾ ਇੱਕ ਬੁਲੇਟਪਰੂਫ ਵਾਹਨ ਬੇਕਾਬੂ ਹੋ ਕੇ 200 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗਿਆ।
ਪੰਜਾਬ ਦਾ ਜਵਾਨ ਵੀ ਹੋਇਆ ਸ਼ਹੀਦ
ਇਸ ਹਾਦਸੇ 'ਚ ਸ਼ਹੀਦ ਹੋਣ ਵਾਲੇ ਜਵਾਨਾਂ ਵਿੱਚ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਦੇ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਚਨੌਲੀ ਦਾ ਨੌਜਵਾਨ ਜੋਬਨਜੀਤ ਸਿੰਘ ਵੀ ਸ਼ਾਮਲ ਹੈ। ਜੋਬਨਜੀਤ ਸਿੰਘ ਦੀ ਸ਼ਹਾਦਤ ਦੀ ਖ਼ਬਰ ਮਿਲਦੇ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਬਹੁਤ ਹੀ ਦੁਖਦਾਈ ਖਬਰ ਇਹ ਹੈ ਕਿ ਜੋਬਨਜੀਤ ਸਿੰਘ ਦਾ 1 ਮਾਰਚ ਨੂੰ ਵਿਆਹ ਤੈਅ ਸੀ।
ਕਿਵੇਂ ਵਾਪਰਿਆ ਇਹ ਹਾਦਸਾ
ਅਧਿਕਾਰੀਆਂ ਅਨੁਸਾਰ ਫੌਜ ਦੇ ਇਸ ਵਾਹਨ ਵਿੱਚ ਕੁੱਲ 17 ਸੈਨਿਕ ਸਵਾਰ ਸਨ ਅਤੇ ਇਹ ਵਾਹਨ ਜਵਾਨਾਂ ਨੂੰ ਲੈ ਕੇ ਇੱਕ ਉੱਚਾਈ ਵਾਲੀ ਚੌਕੀ ਵੱਲ ਜਾ ਰਿਹਾ ਸੀ। ਰਸਤੇ ਵਿੱਚ ਡਰਾਈਵਰ ਨੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਗੱਡੀ ਖੱਡ ਵਿੱਚ ਜਾ ਡਿੱਗੀ। ਹਾਦਸੇ ਤੋਂ ਤੁਰੰਤ ਬਾਅਦ ਫੌਜ ਅਤੇ ਪੁਲਸ ਨੇ ਸਾਂਝਾ ਬਚਾਅ ਅਪਰੇਸ਼ਨ ਚਲਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨ੍ਹਾ ਨੇ ਇਸ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਮਿਲ ਕੇ ਲੜੋ, ਜਨਤਕ ਬਿਆਨਬਾਜ਼ੀ ਤੋਂ ਕਰੋ ਪਰਹੇਜ਼', ਹਾਈਕਮਾਂਡ ਦੀ ਪੰਜਾਬ ਕਾਂਗਰਸ ਨੂੰ ਨਸੀਹਤ
NEXT STORY