ਮੋਹਾਲੀ, (ਨਿਆਮੀਆਂ)-ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿੱਦਿਅਕ ਸੰਸਥਾਵਾਂ ਨੂੰ 5ਵੀਂ ਅਤੇ 8ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਸਬੰਧੀ ਦਰਜ ਕਰਵਾਏ ਗਏ ਪ੍ਰੀਖਿਆਰਥੀਆਂ ਦੇ ਵੇਰਵਿਆਂ, ਵਿਸ਼ਿਆਂ ਅਤੇ ਸਕੂਲਾਂ ਦੇ ਨਾਂ ਆਦਿ ਦੀ ਸੋਧ ਕਰਵਾਉਣ ਦਾ ਮੌਕਾ ਪ੍ਰਦਾਨ ਕੀਤਾ ਹੈ।
ਬੋਰਡ ਦੇ ਸਕੱਤਰ ਮੁਹੰਮਦ ਤਈਅਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਦੇ ਸਮੂਹ ਸਕੂਲ 5ਵੀਂ ਅਤੇ 8ਵੀਂ ਜਮਾਤਾਂ ਦੇ ਪ੍ਰੀਖਿਆਰਥੀਆਂ ਦੇ ਵੇਰਵਿਆਂ, ਵਿਸ਼ਿਆਂ ਅਤੇ ਸਕੂਲਾਂ ਦੇ ਨਾਂ ਆਦਿ ਵਿਚ 13 ਤੋਂ 20 ਜਨਵਰੀ ਤਕ ਬਿਨਾਂ ਕਿਸੇ ਲੇਟ ਫੀਸ ਨਾਲ ਸੋਧ ਕਰਵਾ ਸਕਦੇ ਹਨ। ਉਪਰੰਤ 21 ਜਨਵਰੀ ਤੋਂ 17 ਫ਼ਰਵਰੀ ਤਕ ਪ੍ਰੀਖਿਆਰਥੀਆਂ ਦੇ ਵੇਰਵਿਆਂ ਵਿਚ ਸੋਧ ਲਈ ਦਫ਼ਤਰੀ ਫ਼ੀਸ 200 ਰੁਪਏ ਪ੍ਰਤੀ ਸੋਧ ਹੋਵੇਗੀ, ਜਦੋਂਕਿ ਇਕ ਜਾਂ ਵੱਧ ਵਿਸ਼ਿਆਂ ਵਿਚ ਸੋਧ ਕਰਵਾਉਣ ਲਈ 2000 ਰੁਪਏ ਪ੍ਰਤੀ ਵਿਸ਼ਾ ਫ਼ੀਸ ਜਮ੍ਹਾ ਕਰਵਾਉਣੀ ਹੋਵੇਗੀ। ਇਸ ਸਬੰਧੀ ਮੁਕੰਮਲ ਜਾਣਕਾਰੀ ਬੋਰਡ ਦੀ ਵੈੱਬਸਾਈਟ 'ਤੇ ਉਪਲੱਬਧ ਹੈ।
ਭਾਰੀ ਮੀਂਹ ਕਾਰਨ ਅੰਮ੍ਰਿਤਸਰ ਏਅਰਪੋਰਟ 'ਤੇ ਉਡਾਨਾਂ ਲੇਟ
NEXT STORY