ਮੋਹਾਲੀ, (ਨਿਆਮੀਆਂ)-ਡਾਇਰੈਕਟਰ ਜਨਰਲ ਸਕੂਲ ਸਿੱਖਿਆ ਕਮ ਸਟੇਟ ਪ੍ਰੋਜੈਕਟ ਡਾਇਰੈਕਟਰ ਵਲੋਂ ਤੀਸਰੀ ਤੋਂ ਲੈ ਕੇ 10ਵੀਂ ਜਮਾਤ ਤਕ ਦੇ ਵਿਦਿਆਰਥੀਆਂ ਦੇ ਸਤੰਬਰ ਟੈਸਟ ਕਰਵਾਉਣ ਸਬੰਧੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਐੱਸ. ਸੀ. ਈ. ਆਰ. ਟੀ. ਦੇ ਡਾਇਰੈਕਟਰ ਨੇ ਦੱਸਿਆ ਕਿ ਫੀਲਡ ਵਿਚੋਂ ਪ੍ਰਾਪਤ ਸੁਝਾਵਾਂ ਅਨੁਸਾਰ 6ਵੀਂ, 7ਵੀਂ ਅਤੇ 9ਵੀ., 10ਵੀਂ ਦੇ ਪ੍ਰਸ਼ਨ ਪੱਤਰਾਂ ਦੀ ਸਾਫਟ ਕਾਪੀ ‘ਪਡ਼੍ਹੋ ਪੰਜਾਬ ਤੇ ਪਡ਼੍ਹਾਓ’ ਪੰਜਾਬ ਦੀ ਟੀਮ ਵਲੋਂ ਮੁਹੱਈਆ ਕਰਵਾਈ ਜਾਵੇਗੀ। ਡੇਢ ਘੰਟੇ ਦੀ ਇਸ ਪ੍ਰੀਖਿਆ ਦਾ ਸਮਾਂ ਸਵੇਰੇ 8.30 ਤੋਂ 10 ਵਜੇ ਤਕ ਦਾ ਹੋਵੇਗਾ ਅਤੇ ਪ੍ਰੀਖਿਆ ਸਮਾਪਤ ਹੋਣ ਤੋਂ ਬਾਅਦ ਵਿਦਿਆਰਥੀਆਂ ਦੀਆਂ ਆਮ ਵਾਂਗ ਕਲਾਸਾਂ ਵੀ ਲੱਗਣਗੀਆਂ। ਪ੍ਰੀਖਿਆ ਤੋਂ ਬਾਅਦ ਪਹਿਲੇ ਪੀਰੀਅਡ ਤੋਂ ਸ਼ੁਰੂ ਹੋ ਕੇ ਬਾਕਾਇਦਾ ਸਾਰੇ ਪੀਰੀਅਡ ਲੱਗਣਗੇ। ਵਿਦਿਆਰਥੀਆਂ ਦੀਆਂ ਉੱਤਰ ਪੱਤਰੀਆਂ ਦੀ ਮਾਰਕਿੰਗ ਸਕੂਲ ਪੱਧਰ ਤੇ ਸਬੰਧਤ ਵਿਸ਼ੇ ਦੇ ਅਧਿਆਪਕ ਕਰਨਗੇ।
ਡੇਟਸ਼ੀਟ
ਜਮਾਤ |
9 ਸਤੰਬਰ |
10 ਸਤੰਬਰ |
11 ਸਤੰਬਰ |
12 ਸਤੰਬਰ |
13 ਸਤੰਬਰ |
16 ਸਤੰਬਰ |
ਤੀਜੀ |
ਗਣਿਤ |
- |
ਅੰਗਰੇਜ਼ੀ |
ਪੰਜਾਬੀ |
ਵਾਤਾਵਰਣ ਸਿੱਖਿਆ |
ਆਮ ਗਿਆਨ |
ਚੌਥੀ |
ਪੰਜਾਬੀ |
ਗਣਿਤ |
ਹਿੰਦੀ |
ਵਾਤਾਵਰਣ ਸਿੱਖਿਆ |
ਅੰਗਰੇਜ਼ੀ |
ਆਮ ਗਿਆਨ |
ਪੰਜਵੀਂ |
ਅੰਗਰੇਜ਼ੀ |
ਪੰਜਾਬੀ |
ਗਣਿਤ |
ਹਿੰਦੀ |
ਵਾਤਾਵਰਣ ਸਿੱਖਿਆ |
ਆਮ ਗਿਆਨ |
ਛੇਂਵੀ |
ਅੰਗਰੇਜ਼ੀ |
ਹਿੰਦੀ |
ਸਮਾਜਿਕ ਸਿੱਖਿਆ |
ਪੰਜਾਬੀ |
ਗਣਿਤ |
ਸਾਇੰਸ |
ਸੱਤਵੀਂ |
ਹਿੰਦੀ |
ਸਾਇੰਸ |
ਪੰਜਾਬੀ |
ਸਮਾਜਿਕ ਸਿੱਖਿਆ |
ਅੰਗਰੇਜ਼ੀ |
ਗਣਿਤ |
ਅੱਠਵੀਂ |
ਪੰਜਾਬੀ |
ਸਮਾਜਿਕ ਸਿੱਖਿਆ |
ਹਿੰਦੀ |
ਸਾਇੰਸ |
ਅੰਗਰੇਜ਼ੀ |
ਗਣਿਤ |
ਨੌਵੀਂ |
ਸਮਾਜਿਕ ਸਿੱਖਿਆ |
ਗਣਿਤ |
ਹਿੰਦੀ |
ਅੰਗਰੇਜ਼ੀ |
ਪੰਜਾਬੀ |
ਸਾਇੰਸ |
ਦਸਵੀਂ |
ਗਣਿਤ |
ਪੰਜਾਬੀ ਏ ਅਤੇ ਬੀ |
ਸਾਇੰਸ |
ਅੰਗਰੇਜ਼ੀ |
ਹਿੰਦੀ |
ਸਮਾਜਿਕ ਸਿੱਖਿਆ |
ਭਾਰਤ ਸਰਕਾਰ ਪਾਕਿਸਤਾਨ ਨਾਲ ਗੱਲ ਕਰ ਕੇ ਸਿੱਖ ਪਰਿਵਾਰ ਨੂੰ ਦਿਵਾਏ ਇਨਸਾਫ : ਲੌਂਗੋਵਾਲ
NEXT STORY