ਤਪਾ ਮੰਡੀ (ਸ਼ਾਮ, ਗਰਗ)- ਤਪਾ-ਢਿਲਵਾਂ ਰੋਡ ‘ਤੇ ਨਿੱਜੀ ਸਕੂਲ ਦੇ ਨੇੜੇ ਵਿਸਾਖੀ ਦਾ ਮੇਲਾ ਲਾਕੇ ਆ ਰਹੇ 2 ਰੇਹੜੀਆਂ ‘ਚ ਤੇਜ਼ ਰਫਤਾਰ ਬਲੈਰੋ ਗੱਡੀ ਟਕਰਾਉਣ ਕਾਰਨ ਇਕ ਕੁਲਚਿਆਂ ਵਾਲੇ ਮਾਲਕ ਦੀ ਮੌਤ ਹੋ ਗਈ ਅਤੇ 2 ਹੋਰ ਲੋਕ ਗੰਭੀਰ ਜ਼ਖ਼ਮੀ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਮੁੱਖ ਮੰਤਰੀ ਨੇ ਸਿੱਖਾਂ ਲਈ ਕੀਤਾ ਵੱਡਾ ਐਲਾਨ
ਇਸ ਸਬੰਧੀ ਸਬ-ਡਵੀਜ਼ਨਲ ਹਸਪਤਾਲ ‘ਚ ਇਕੱਤਰ ਹੋਏ ਲੋਕਾਂ ਨੇ ਦੱਸਿਆ ਕਿ ਬੀਤੀ ਸ਼ਾਮ ਪਿੰਡ ਢਿਲਵਾਂ ਵਿਖੇ ਵਿਸਾਖੀ ਦਾ ਮੇਲਾ ਖ਼ਤਮ ਹੋਣ ਉਪਰੰਤ ਕੁਲਚਿਆਂ ਦੀ ਰੇਹੜੀ ਵਾਲਾ ਰਾਜੂ ਪੁੱਤਰ ਰਾਮ ਸਰੂਪ ਅਤੇ ਚੂੜੀਆਂ ਦੀ ਰੇਹੜੀ ਮਾਲਕ ਪੱਪੂ ਪੁੱਤਰ ਰਾਮਲਖਨ ਵਾਸੀਆਨ ਤਪਾ ਮੇਲਿਆਂ ‘ਚ ਰੇਹੜੀਆਂ ਲਾਉਣ ਦਾ ਕੰਮ ਕਰਦੇ ਸਨ ,ਰਾਤ ਕੋਈ 8 ਵਜੇ ਦੇ ਕਰੀਬ ਮੇਲਾ ਲਾਕੇ ਵਾਪਸ ਤਪਾ ਵੱਲ ਆ ਰਹੇ ਸੀ। ਜਦ ਉਹ ਇਕ ਨਿੱਜੀ ਸਕੂਲ ਕੋਲ ਪੁੱਜੇ ਤਾਂ ਤਪਾ ਸਾਈਡ ਤੋਂ ਜਾਂਦੀ ਤੇਜ਼ ਰਫ਼ਤਾਰ ਬਲੈਰੋ ਗੱਡੀ ਉਕਤ ਰੇਹੜੀਆਂ ਨਾਲ ਟਕਰਾਉਣ ਕਾਰਨ ਰੇਹੜੀਆਂ ਵਾਲੇ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਰੇਹੜੀਆਂ ਦਾ ਸਾਮਾਨ ਦੂਰ ਤੱਕ ਖਿੱਲਰ ਗਿਆ ਤੇ ਰੇਹੜੀਆਂ ਚੱਕਨਾਚੂਰ ਹੋ ਗਈਆਂ। ਬਲੈਰੋ ਗੱਡੀ ਨੂੰ ਮਿੰਟੂ ਸਿੰਘ ਵਾਸੀ ਤਾਜੋਕੇ ਚਲਾ ਰਿਹਾ ਸੀ। ਉਹ ਵੀ ਹਾਦਸੇ ਵਿਚ ਜ਼ਖ਼ਮੀ ਹੋ ਗਿਆ ਹੈ। ਘਟਨਾ ਦਾ ਪਤਾ ਲੱਗਦੇ ਹੀ ਮਿੰਨੀ ਸਹਾਰਾ ਕਲੱਬ ਦੇ ਚਾਲਕਾਂ ਨੇ ਤੁਰੰਤ ਜਖਮੀਆਂ ਨੂੰ ਸਿਵਲ ਹਸਪਤਾਲ ਤਪਾ ‘ਚ ਭਰਤੀ ਕਰਵਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 16, 17 ਤੇ 18 ਤਾਰੀਖ਼ ਲਈ ਵੱਡੀ ਚਿਤਾਵਨੀ ਜਾਰੀ! ਪੜ੍ਹੋ ਪੂਰੀ ਖ਼ਬਰ
ਹਸਪਤਾਲ ਦੇ ਸੂਤਰਾਂ ਮੁਤਾਬਕ ਦੋਵਾਂ ਜ਼ਖ਼ਮੀਆਂ ਦੀ ਗੰਭੀਰ ਹਾਲਤ ਦੇਖਦਿਆਂ ਬਠਿੰਡਾ ਦੇ ਏਮਜ਼ ਹਸਪਤਾਲ ‘ਚ ਰੈਫਰ ਕਰ ਦਿੱਤਾ, ਪਰ ਰਾਜੂ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਿਆ। ਮ੍ਰਿਤਕ ਰਾਜੂ ਆਪਣੇ ਪਿੱਛੇ ਦਿਵਿਆਂਗ ਪਤਨੀ ਨੂੰ ਛੱਡ ਗਿਆ। ਇਸ ਸਬੰਧੀ ਜਦ ਐਡੀਸ਼ਨਲ ਥਾਣਾ ਮੁੱਖੀ ਰੇਣੂ ਪਰੋਚਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਰਿਵਾਰਿਕ ਮੈਂਬਰਾਂ ਵੱਲੋਂ ਜੋ ਵੀ ਬਿਆਨ ਕਲਮਬੰਦ ਕਰਵਾਏ ਜਾਣਗੇ, ਉਸ ਮੁਤਾਬਕ ਬਣਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਇਸ ਹਾਦਸੇ ‘ਚ ਬਲੈਰੋ ਗੱਡੀ ਵੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੀ ਸਿਆਸਤ ਫਿਰ ਭਖੀ, TV ਇੰਟਰਵਿਊ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪਾਇਆ ਮੁਸ਼ਕਲ 'ਚ!
NEXT STORY