ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸੂਬੇ ਦੇ ਸਮੂਹ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਅਤੇ ਪ੍ਰਾਈਵੇਟ ਸਕੂਲਾਂ ਲਈ ਵਿਸਥਾਰਪੂਰਵਕ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਅਕਾਦਮਿਕ ਵਰ੍ਹੇ 2026-27 ਲਈ 'ਸਵੱਛ ਐਂਡ ਹਰਿਤ ਵਿਦਿਆਲਿਆ ਰੇਟਿੰਗ' ਪ੍ਰੋਗਰਾਮ ਨੂੰ ਲਾਜ਼ਮੀ ਤੌਰ ’ਤੇ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਪੰਜਾਬ ਦੇ ਦਫ਼ਤਰ ਵੱਲੋਂ ਜਾਰੀ ਇਹ ਨਿਰਦੇਸ਼ ਕੇਂਦਰ ਸਰਕਾਰ ਦੇ 16 ਜੁਲਾਈ 2026 ਦੇ ਪੱਤਰ ਤੋਂ ਬਾਅਦ ਆਏ ਹਨ। ਸਰਕੂਲਰ ਵਿਚ ਜ਼ਿਕਰ ਕੀਤਾ ਗਿਆ ਹੈ ਕਿ SHVR 2025-26 ਦੀ ਸਫ਼ਲਤਾ - ਜਿਸ ਵਿਚ ਦੇਸ਼ ਭਰ ਦੇ 10 ਲੱਖ ਤੋਂ ਵੱਧ ਸਕੂਲਾਂ ਨੇ ਭਾਗ ਲਿਆ ਸੀ ਅਤੇ 191 ਸਕੂਲਾਂ ਨੂੰ ਕੌਮੀ ਪੱਧਰ ’ਤੇ ਸਰਟੀਫਿਕੇਟ ਆਫ਼ ਮੈਰਿਟ ਮਿਲਿਆ ਸੀ, ਨੂੰ ਧਿਆਨ ਵਿਚ ਰੱਖਦਿਆਂ ਕੇਂਦਰ ਨੇ ਇਸ ਪ੍ਰੋਗਰਾਮ ਨੂੰ 2026-27 ਲਈ ਵੀ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਸਫ਼ਾਈ, ਸਿਹਤਮੰਦ ਵਾਤਾਵਰਨ, ਸਰਬਪੱਖੀ ਵਿਕਾਸ ਅਤੇ ਵਾਤਾਵਰਨ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਲਗਾਤਾਰ ਪੰਜ ਦਿਨ ਪਵੇਗਾ ਮੀਂਹ, ਇਨ੍ਹਾਂ ਤਾਰੀਖਾਂ ਨੂੰ ਭਾਰੀ ਤੋਂ ਬਹੁਤ ਭਾਰੀ ਵਰਖਾ ਦਾ ਅਲਰਟ
ਦਿਸ਼ਾ-ਨਿਰਦੇਸ਼ਾਂ ਅਨੁਸਾਰ, SHVR ਪੋਰਟਲ ਅਤੇ ਮੋਬਾਈਲ ਐਪਲੀਕੇਸ਼ਨ 1 ਅਗਸਤ, 2026 ਤੋਂ ਚਾਲੂ ਹੋ ਜਾਣਗੇ, ਜਿਸ ਰਾਹੀਂ ਸਕੂਲ ਆਨਲਾਈਨ ਰਜਿਸਟ੍ਰੇਸ਼ਨ ਅਤੇ ਸਵੈ-ਮੁਲਾਂਕਣ ਕਰਨਗੇ। NCERT ਵੱਲੋਂ ਯੂਨੀਸੈਫ਼ ਦੇ ਸਹਿਯੋਗ ਨਾਲ ਕੌਮੀਂ ਪੱਧਰ ’ਤੇ ਓਰੀਐਂਟੇਸ਼ਨ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ, ਜਿਸ ਤੋਂ ਬਾਅਦ ਰਾਜ, ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਅਧਿਕਾਰੀਆਂ ਤੇ ਭਾਈਵਾਲਾਂ ਲਈ ਸਮਰੱਥਾ ਨਿਰਮਾਣ ਸੈਸ਼ਨ ਹੋਣਗੇ। ਸਕੂਲਾਂ ਦਾ ਮੁਲਾਂਕਣ ਛੇ ਮੁੱਖ ਪੈਮਾਨਿਆਂ-ਪੀਣ ਵਾਲਾ ਪਾਣੀ, ਟਾਇਲਟ, ਸਾਬਣ ਨਾਲ ਹੱਥ ਧੋਣਾ, ਸੰਚਾਲਨ ਤੇ ਰੱਖ-ਰਖਾਅ, ਵਿਵਹਾਰਕ ਬਦਲਾਅ ਤੇ ਸਮਰੱਥਾ ਨਿਰਮਾਣ ਅਤੇ ‘ਮਿਸ਼ਨ ਲਾਈਫ਼’ ਨਾਲ ਜੁੜੀਆਂ ਗਤੀਵਿਧੀਆਂ ’ਤੇ ਕੀਤਾ ਜਾਵੇਗਾ। ਸਕੂਲਾਂ ਨੂੰ ਦੋ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ - ਸ਼੍ਰੇਣੀ-I (ਪ੍ਰੀ-ਪ੍ਰਾਇਮਰੀ ਤੋਂ ਅੱਠਵੀਂ ਜਮਾਤ) ਅਤੇ ਸ਼੍ਰੇਣੀ-II (ਨੌਵੀਂ ਤੋਂ ਬਾਰ੍ਹਵੀਂ ਜਮਾਤ)। ਜ਼ਿਲ੍ਹਾ ਪੱਧਰ ’ਤੇ ਸ਼੍ਰੇਣੀ-I ਵਿਚੋਂ ਤਿੰਨ ਦਿਹਾਤੀ ਤੇ ਤਿੰਨ ਸ਼ਹਿਰੀ ਸਕੂਲ, ਅਤੇ ਸ਼੍ਰੇਣੀ-II ਵਿਚੋਂ ਤਿੰਨ ਦਿਹਾਤੀ ਤੇ ਇਕ ਸ਼ਹਿਰੀ ਸਕੂਲ ਦੀ ਚੋਣ ਕੀਤੀ ਜਾਵੇਗੀ, ਜਿਨ੍ਹਾਂ ਨੂੰ ਬਾਅਦ ਵਿਚ ਰਾਜ ਪੱਧਰ ਲਈ ਨਾਮਜ਼ਦ ਕੀਤਾ ਜਾਵੇਗਾ। ਸੂਬਾਈ ਸੂਚੀ ਵਿਚੋਂ 20 ਸਕੂਲਾਂ ਨੂੰ ਕੌਮੀ ਨਾਮਜ਼ਦਗੀ ਲਈ ਚੁਣਿਆ ਜਾਵੇਗਾ, ਜਦਕਿ ਕੌਮੀ ਪੱਧਰੀ ਪ੍ਰਕਿਰਿਆ ਰਾਹੀਂ ਅੰਤ ਵਿਚ 200 ਸਕੂਲਾਂ (ਹਰੇਕ ਸ਼੍ਰੇਣੀ ਵਿੱਚ 70 ਦਿਹਾਤੀ ਅਤੇ 30 ਸ਼ਹਿਰੀ) ਦੀ ਚੋਣ ਕੀਤੀ ਜਾਵੇਗੀ। ਇਸ ਤੋਂ ਇਲਾਵਾ ਰਾਸ਼ਟਰੀ ਪੱਧਰ 'ਤੇ ਸਨਮਾਨਿਤ ਹੋਣ ਵਾਲੇ ਸਕੂਲਾਂ ਨੂੰ ਕੰਪੋਜ਼ਿਟ ਸਕੂਲ ਗ੍ਰਾਂਟ ਵਜੋਂ 1 ਲੱਖ ਰੁਪਏ ਦਾ ਵਿਸ਼ੇਸ਼ ਇਨਾਮ ਮਿਲੇਗਾ, ਜਦਕਿ ਚੋਣਵੇਂ ਸਕੂਲਾਂ ਦੇ ਮੁਖੀਆਂ ਨੂੰ ਤਿੰਨ ਦਿਨਾਂ ਦੇ ਐਕਸਪੋਜ਼ਰ ਦੌਰੇ ’ਤੇ ਵੀ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ : PUNJAB : ਰਾਤ ਪ੍ਰੇਮੀ ਨਾਲ ਹੋਟਲ 'ਚ ਆਈ ਔਰਤ, ਸਵੇਰੇ ਹਾਲਤ ਦੇਖ ਉਡ ਗਏ ਸਭ ਦੇ ਹੋਸ਼
ਰਿਪੋਰਟਾਂ ਮੁਤਾਬਕ ਤੈਅ ਸਮਾਂ-ਸੀਮਾ ਅਨੁਸਾਰ ਆਨਲਾਈਨ ਅਰਜ਼ੀ ਪ੍ਰਕਿਰਿਆ 1 ਅਗਸਤ ਤੋਂ ਦੋ ਮਹੀਨਿਆਂ ਲਈ ਚੱਲੇਗੀ, ਜਿਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਲਾਂਕਣ ਅਕਤੂਬਰ ਦੇ ਅੰਤ ਤੱਕ ਅਤੇ ਰਾਜ ਪੱਧਰੀ ਮੁਲਾਂਕਣ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਪੂਰਾ ਕੀਤਾ ਜਾਵੇਗਾ। ਰਾਸ਼ਟਰੀ ਪੱਧਰੀ ਜਾਂਚ ਦਸੰਬਰ 2026 ਦੇ ਦੂਜੇ ਹਫ਼ਤੇ ਤੋਂ ਫਰਵਰੀ 2027 ਦੇ ਦੂਜੇ ਹਫ਼ਤੇ ਤੱਕ ਚੱਲੇਗੀ, ਜਦਕਿ ਰਾਸ਼ਟਰੀ ਪੱਧਰ ਦਾ ਸਮਾਗਮ ਬਾਅਦ ਵਿਚ ਐਲਾਨੀ ਜਾਣ ਵਾਲੀ ਮਿਤੀ ’ਤੇ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਦੇਹ ਵਪਾਰ ਦਾ ਵੱਡਾ ਅੱਡਾ ਬੇਨਕਾਬ, ਰੇਡ ਕਰਨ ਗਈ ਪੁਲਸ ਦੇ ਵੀ ਉਡੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਹਿਰ 'ਚੋਂ ਮਿਲੀ ਲਾਸ਼ ਦੀ ਹੋਈ ਪਛਾਣ
NEXT STORY