ਅੰਮ੍ਰਿਤਸਰ (ਦਲਜੀਤ) : ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਸਰਕਾਰੀ ਦਾਅਵਿਆਂ ਦੇ ਬਾਵਜੂਦ ਜ਼ਿਲ੍ਹਾ ਅੰਮ੍ਰਿਤਸਰ ਵਿਚ ਹਾਲਾਤ ਇਸ ਦੇ ਉਲਟ ਨਜ਼ਰ ਆ ਰਹੇ ਹਨ। ਲਗਭਗ 2500 ਤੋਂ ਵੱਧ ਐਲੀਮੈਂਟਰੀ ਅਤੇ ਸੈਕੰਡਰੀ ਸਕੂਲਾਂ ਦੇ ਅਧਿਆਪਕ ਵੱਖ-ਵੱਖ ਸਰਕਾਰੀ ਸਰਵੇ ਵਿਚ ਤਾਇਨਾਤ ਕੀਤੇ ਜਾਣ ਕਾਰਨ ਸਕੂਲਾਂ ਦੀ ਪੜ੍ਹਾਈ ਪ੍ਰਣਾਲੀ ਡਗਮਗਾ ਗਈ ਹੈ। ਹਾਲਾਤ ਇੰਨੇ ਗੰਭੀਰ ਹਨ ਕਿ ਕਈ ਸਕੂਲ ਅਧਿਆਪਕਾਂ ਦੀ ਘਾਟ ਕਾਰਨ ਬੰਦ ਹੋਣ ਦੇ ਕਗਾਰ ’ਤੇ ਪਹੁੰਚ ਗਏ ਹਨ। ਜਾਣਕਾਰੀ ਅਨੁਸਾਰ ਸਹਸ ਦਿਆਲ ਭੜੰਗ, ਸਹਸ ਮੋਹਨ ਭੰਡਾਰੀਆਂ, ਸਮਿਸ ਦਿਆਲਪੁਰਾ, ਸਮਿਸ ਹਰੜ੍ਹ ਕਲਾਂ, ਸਸਸ ਸੁਧਾਰ ਅਤੇ ਸਹਸ ਚੱਕ ਸਕੰਦਰ ਸਮੇਤ ਕਈ ਸਕੂਲਾਂ ਦੇ ਅਧਿਆਪਕਾਂ ਦੀਆਂ ਡਿਊਟੀਆਂ ਵੱਖ-ਵੱਖ ਸਰਵੇ ਕੰਮਾਂ ਵਿਚ ਲਗਾਈਆਂ ਗਈਆਂ ਹਨ। ਇਸ ਕਾਰਨ ਕਲਾਸਰੂਮ ਖਾਲੀ ਹੋ ਰਹੇ ਹਨ ਅਤੇ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਗੰਭੀਰ ਅਸਰ ਪੈਣ ਦਾ ਖਤਰਾ ਬਣ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਇਸ ਪਾਰਟੀ ਵੱਲੋਂ ਅਕਾਲੀ ਦਲ ਨੂੰ ਹਮਾਇਤ ਦੇਣ ਦਾ ਐਲਾਨ
ਸਰਕਾਰੀ ਅਤੇ ਮੈਦਾਨੀ ਅੰਕੜਿਆਂ ਅਨੁਸਾਰ ਕਰੀਬ 500 ਅਧਿਆਪਕ ਵੋਟਰ ਸੁਧਾਈ (ਬੀ. ਐੱਲ. ਓ.) ਡਿਊਟੀ ਵਿਚ
ਲਗਭਗ 900 ਅਧਿਆਪਕ ਡਰੱਗ ਅਤੇ ਸੋਸ਼ਲ-ਇਕਨੋਮਿਕ ਸਰਵੇ ਵਿਚ ਕਰੀਬ 600 ਅਧਿਆਪਕ ਜਨਗਣਨਾ ਕਾਰਜਾਂ ਵਿਚ ਤਾਇਨਾਤ ਹਨ। ਇਸ ਤੋਂ ਇਲਾਵਾ ਸੈਕੰਡਰੀ ਵਿਭਾਗ ਦੇ ਵੀ ਸੈਂਕੜੇ ਅਧਿਆਪਕ ਹੋਰ ਗੈਰ-ਅਕਾਦਮਿਕ ਡਿਊਟੀਆਂ ਵਿਚ ਲੱਗੇ ਹੋਏ ਹਨ। ਇਹ ਹਾਲਾਤ ਸਪੱਸ਼ਟ ਕਰਦੇ ਹਨ ਕਿ ਸਿੱਖਿਆ ਵਿਭਾਗ ਦਾ ਵੱਡਾ ਹਿੱਸਾ ਅਕਾਦਮਿਕ ਕੰਮ ਤੋਂ ਹਟ ਕੇ ਹੋਰ ਕੰਮਾਂ ਵਿਚ ਲੱਗ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ : ਮਸ਼ਹੂਰ ਹੋਟਲ ਵਿਚ ਪੁਲਸ ਦੀ ਰੇਡ, 10 ਜੋੜੇ ਇਤਰਾਜ਼ਯੋਗ ਹਾਲਤ 'ਚ ਕਾਬੂ
ਪੜ੍ਹਾਈ ’ਤੇ ਸਿੱਧਾ ਅਸਰ, ਮਾਪੇ ਵੀ ਚਿੰਤਤ
ਸਮਾਜ ਸੇਵਕ ਬਿਕਰਮ ਸਿੰਘ ਗਿੱਲ ਨੇ ਕਿਹਾ ਕਿ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਬੱਚਿਆਂ ਲਈ ਬੁਨਿਆਦੀ ਸਿੱਖਿਆ ਸਭ ਤੋਂ ਜ਼ਰੂਰੀ ਹੁੰਦੀ ਹੈ ਪਰ ਅਧਿਆਪਕਾਂ ਦੀ ਗੈਰ-ਹਾਜ਼ਰੀ ਕਾਰਨ ਇਹ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਹੈ। ਮਾਪਿਆਂ ਨੇ ਵੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਜੇ ਸਕੂਲਾਂ ’ਚ ਅਧਿਆਪਕ ਹੀ ਨਹੀਂ ਹੋਣਗੇ ਤਾਂ ਬੱਚਿਆਂ ਦਾ ਭਵਿੱਖ ਕਿਵੇਂ ਸੁਰੱਖਿਅਤ ਰਹੇਗਾ। ਉਨ੍ਹਾਂ ਨੇ ਮੰਗ ਕੀਤੀ ਕਿ ਸਰਵੇ ਕੰਮਾਂ ਲਈ ਹੋਰ ਵਿਭਾਗਾਂ ਤੋਂ ਸਟਾਫ ਲਿਆ ਜਾਵੇ।
ਇਹ ਵੀ ਪੜ੍ਹੋ : ਆਖਿਰ ਲੱਭ ਗਿਆ ਵਿਸਾਖੀ ਬੰਪਰ ਦਾ 6 ਕਰੋੜ ਜਿੱਤਣ ਵਾਲਾ ਬੰਦਾ, ਜਾਣੋ ਕੌਣ ਬਣਿਆ ਕਰੋੜਪਤੀ
ਗੈਰ-ਅਕਾਦਮਿਕ ਕੰਮਾਂ ਨਾਲ ਸਿੱਖਿਆ ਪ੍ਰਣਾਲੀ ਕਮਜ਼ੋਰ
ਡੈਮੋਕ੍ਰੈਟਿਕ ਟੀਚਰ ਫਰੰਟ ਦੇ ਪ੍ਰਧਾਨ ਅਸ਼ਵਨੀ ਅਵਸਥੀ ਨੇ ਦੋਸ਼ ਲਗਾਇਆ ਕਿ ਸਰਕਾਰ ਅਧਿਆਪਕਾਂ ਨੂੰ ਗੈਰ-ਅਕਾਦਮਿਕ ਕੰਮਾਂ ਵਿਚ ਫਸਾ ਕੇ ਸਿੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰ ਰਹੀ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇ ਡਿਊਟੀਆਂ ਤੁਰੰਤ ਵਾਪਸ ਨਾ ਲਈਆਂ ਗਈਆਂ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਈ ਮਾਮਲਿਆਂ ਵਿਚ ਇੱਕ ਹੀ ਪਰਿਵਾਰ ਦੇ ਪਤੀ-ਪਤਨੀ ਦੋਵੇਂ ਅਧਿਆਪਕਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਪੁਲਸ ਦੇ ਡੀ. ਐੱਸ. ਪੀ. ਦੇ ਲੱਗੀ ਗੋਲ਼ੀ, ਹੋਈ ਮੌਤ
ਅਜਨਾਲਾ ਵਿਚ ਸਕੂਲ ਬੰਦ ਰਹਿਣ ਦੀ ਸੰਭਾਵਨਾ
ਗੌਰਮੈਂਟ ਟੀਚਰਜ਼ ਯੂਨੀਅਨ ਦੇ ਆਗੂ ਗੁਰਦੀਪ ਸਿੰਘ ਬਾਜਵਾ ਨੇ ਕਿਹਾ ਕਿ ਅਧਿਆਪਕਾਂ ਦਾ ਮੁੱਖ ਕੰਮ ਪੜ੍ਹਾਉਣਾ ਹੈ ਪਰ ਉਨ੍ਹਾਂ ਨੂੰ ਬੀ. ਐੱਲ. ਓ, ਜਨਗਣਨਾ ਅਤੇ ਹੋਰ ਸਰਵੇ ਵਿਚ ਜੋੜਨਾ ਨਾਜਾਇਜ਼ ਹੈ। ਉਨ੍ਹਾਂ ਮੁਤਾਬਕ ਤਹਿਸੀਲ ਅਜਨਾਲਾ ਵਿਚ ਹੋਣ ਵਾਲੀ ਮੀਟਿੰਗ ਦੇ ਚੱਲਦਿਆਂ ਕਈ ਸਕੂਲ ਬੰਦ ਰਹਿਣਗੇ ਕਿਉਂਕਿ ਸਟਾਫ ਪੂਰੀ ਤਰ੍ਹਾਂ ਡਿਊਟੀਆਂ ਵਿਚ ਵਿਅਸਤ ਹੈ।
ਇਹ ਵੀ ਪੜ੍ਹੋ : ਪੰਜਾਬ : ਦੇਹ ਵਪਾਰ ਨੂੰ ਲੈ ਕੇ ਵੱਡਾ ਖ਼ੁਲਾਸਾ, ਕਈ ਅਮੀਰ ‘ਨਵਾਬਜ਼ਾਦੇ’ ਨਿਸ਼ਾਨੇ 'ਤੇ
ਪਹਿਲਾਂ ਹੀ ਸਟਾਫ ਘਾਟ ਨਾਲ ਜੂਝ ਰਹੇ ਸਕੂਲ
ਗੌਰਮੈਂਟ ਸਕੂਲ ਟੀਚਰ ਯੂਨੀਅਨ ਦੇ ਆਗੂ ਰਾਕੇਸ਼ ਕੁਮਾਰ ਨੇ ਕਿਹਾ ਕਿ ਸਕੂਲ ਪਹਿਲਾਂ ਹੀ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਹਨ। ਹੁਣ ਵੱਡੀ ਗਿਣਤੀ ਵਿਚ ਅਧਿਆਪਕਾਂ ਨੂੰ ਸਰਵੇਆਂ ਵਿਚ ਭੇਜਣ ਨਾਲ ਹਾਲਾਤ ਹੋਰ ਵੀ ਬੇਕਾਬੂ ਹੋ ਗਏ ਹਨ। ਕਈ ਸਕੂਲਾਂ ਵਿਚ ਸਿਰਫ਼ ਇੱਕ ਜਾਂ ਦੋ ਅਧਿਆਪਕ ਹੀ ਬਚੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਸਰਵੇ ਕੰਮਾਂ ਲਈ ਵੱਖਰਾ ਸਟਾਫ ਭਰਤੀ ਕੀਤਾ ਜਾਵੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦਾ ਬਚਪਨ ਹੋ ਰਿਹਾ ਖ਼ਾਮੋਸ਼! ਵੀਡੀਓ ਕਾਲਾਂ ਨਾਲ ਨਹੀਂ ਭਰਦਾ ਮਾਂ-ਪਿਓ ਦਾ ਖਲਾਅ
NEXT STORY