ਚੰਡੀਗੜ੍ਹ : ਸੁਨਹਿਰੀ ਭਵਿੱਖ ਅਤੇ ਡਾਲਰਾਂ ਦੀ ਅੰਨ੍ਹੀ ਦੌੜ ਨੇ ਪਰਿਵਾਰਕ ਰਿਸ਼ਤਿਆਂ 'ਚ ਇੱਕ ਅਜਿਹਾ ਖਲਾਅ ਪੈਦਾ ਕਰ ਦਿੱਤਾ ਹੈ, ਜਿਸ ਦੀ ਭਰਪਾਈ ਸ਼ਾਇਦ ਕਦੇ ਨਾ ਹੋ ਸਕੇ। ਸਰੋਤਾਂ ਅਨੁਸਾਰ ਕਰੀਬ 90 ਹਜ਼ਾਰ ਬੱਚੇ ਆਪਣੇ ਮਾਪਿਆਂ ਦੀ ਪੀ. ਆਰ. ਦੀ ਉਡੀਕ 'ਚ ਰਹਿ ਗਏ ਹਨ। ਜਦੋਂ ਮਾਪੇ ਵਿਦੇਸ਼ਾਂ 'ਚ ਰੋਜ਼ੀ-ਰੋਟੀ ਕਮਾਉਣ ਅਤੇ ਸੈਟਲ ਹੋਣ ਲਈ ਸੰਘਰਸ਼ ਕਰ ਰਹੇ ਹੁੰਦੇ ਹਨ ਤਾਂ ਉਨ੍ਹਾਂ ਦੇ ਬੱਚਿਆਂ ਦੀ ਪਰਵਰਿਸ਼ ਦਾ ਸਾਰਾ ਬੋਝ ਬਜ਼ੁਰਗਾਂ ਦੇ ਕਮਜ਼ੋਰ ਮੋਢਿਆਂ 'ਤੇ ਆ ਜਾਂਦਾ ਹੈ।
ਵਿਦੇਸ਼ 'ਚ ਬੈਠੀ ਸਿਰਫ ਸਕਰੀਨ 'ਤੇ ਦਿਖਣ ਵਾਲੀ ਮਾਂ ਜਾਂ ਕੋਈ ਵੀ ਵੀਡੀਓ ਕਾਲ ਬੱਚਿਆਂ ਦੇ ਖ਼ਾਲੀਪਨ ਨੂੰ ਨਹੀਂ ਭਰ ਸਕਦੀ। ਮਾਪਿਆਂ ਦੀ ਗੈਰ-ਹਾਜ਼ਰੀ 'ਚ ਬੱਚਿਆਂ ਦਾ ਬਚਪਨ ਖਾਮੋਸ਼ ਹੁੰਦਾ ਜਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਮਾਪੇ ਦੂਰ ਹੁੰਦੇ ਹਨ ਤਾਂ ਬੇਕਸੂਰ ਬੱਚੇ ਨਾਰਮਲ ਨਹੀਂ ਰਹਿ ਪਾਉਂਦੇ ਅਤੇ ਉਨ੍ਹਾਂ ਦੇ ਵਿਕਾਸ 'ਤੇ ਗੰਭੀਰ ਅਸਰ ਪੈਂਦਾ ਹੈ। ਇਸ ਦੇ ਨਾਲ ਹੀ ਵਿਦੇਸ਼ ਜਾਣ ਲਈ ਲਏ ਗਏ ਕਰਜ਼ੇ ਦੀ ਪੰਡ ਵੀ ਇਨ੍ਹਾਂ ਪਰਿਵਾਰਾਂ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਕਰ ਰਹੀ ਹੈ।
ਪੰਜਾਬ 'ਚ ਝੋਨੇ ਦੀ ਲਵਾਈ ਤੋਂ ਪਹਿਲਾਂ ਵੱਡਾ ਸੰਕਟ! ਡੂੰਘੀ ਚਿੰਤਾ 'ਚ ਕਿਸਾਨ, ਵਿਭਾਗ ਨੇ ਜਾਰੀ ਕੀਤੇ...
NEXT STORY