ਲੁਧਿਆਣਾ (ਵਿੱਕੀ) : ਪੰਜਾਬ ਵਿਚ ਸਿੱਖਿਆ ਕ੍ਰਾਂਤੀ ਲਿਆਉਣ ਤੇ ਸਰਕਾਰੀ ਸਕੂਲਾਂ ਨੂੰ ਵਰਲਡ ਕਲਾਸ ਬਣਾਉਣ ਦੇ ਕੀਤੇ ਜਾ ਰਹੇ ਵੱਡੇ ਦਾਅਵੇ ਧਰਾਤਲ ’ਤੇ ਪੂਰੀ ਤਰ੍ਹਾਂ ਖੋਖਲੇ ਸਾਬਤ ਹੋ ਰਹੇ ਹਨ। ਹਕੀਕਤ ਇਹ ਹੈ ਕਿ ਪਿਛਲੇ ਕਈ ਸਾਲਾਂ ਤੋਂ ਰਾਜ ਦੇ ਸਰਕਾਰੀ ਸਕੂਲਾਂ ਵਿਚ ਪ੍ਰਿੰਸੀਪਲਾਂ ਦੇ ਹਜ਼ਾਰਾਂ ਅਹੁਦੇ ਖਾਲੀ ਪਏ ਹਨ। ਇਸ ਸਬੰਧੀ ਡੈਮੋਕ੍ਰੇਟਿਕ ਟੀਚਰਸ ਫਰੰਟ ਵੱਲੋਂ ਇਕ ਵੱਡਾ ਖੁਲਾਸਾ ਕਰਦੇ ਸੋਸ਼ਲ ਮੀਡੀਆ ’ਤੇ ਇਸ ਸਬੰਧੀ ਪੂਰੇ ਵੇਰਵੇ ਸਹਿਤ ਇਕ ਪੋਸਟ ਵਾਇਰਲ ਕੀਤੀ ਹੈ ਜਿਸ ਮੁਤਾਬਕ ਪੰਜਾਬ ਦੇ ਕੁਲ 1927 ਸੀਨੀਅਰ ਸੈਕੰਡਰੀ ਸਕੂਲਾਂ ਵਿਚੋਂ 1113 ਸਕੂਲ ਬਿਨਾਂ ਪ੍ਰਿੰਸੀਪਲਾਂ ਦੇ ਚੱਲ ਰਹੇ ਹਨ। ਪੂਰੇ ਸੂਬੇ ਵਿਚ ਸਿਰਫ 814 ਅਹੁਦਿਆਂ ’ਤੇ ਹੀ ਸਥਾਈ ਪ੍ਰਿੰਸੀਪਲ ਤਾਇਨਾਤ ਹਨ ਤੇ ਕੁਲ 57.75 ਫੀਸਦੀ ਪੋਸਟਾਂ ਖਾਲੀ ਪਈਆਂ ਹਨ। ਲੁਧਿਆਣਾ ਵਰਗੇ ਵੱਡੇ ਜ਼ਿਲ੍ਹੇ ਵਿਚ 181 ਵਿਚੋਂ 101 ਪੋਸਟਾਂ ਖਾਲੀ ਪਈਆਂ ਹਨ ਤੇ ਸਕੂਲ ਪ੍ਰਿੰਸੀਪਲਾਂ ਦੇ ਇੰਤਜ਼ਾਰ ਵਿਚ ਹਨ।
ਇਹ ਵੀ ਪੜ੍ਹੋ : ਪਟਿਆਲਾ ਵਿਚ ਲਗਾਈ ਗਈ ਧਾਰਾ 144, ਸਖ਼ਤ ਹੁਕਮ ਹੋਏ ਜਾਰੀ
60 ਫੀਸਦੀ ਪ੍ਰਿੰਸੀਪਲ, ਹੈੱਡ ਮਾਸਟਰਾਂ, ਲੈਕਚਰਾਰਾਂ, ਮਾਸਟਰਾਂ ਤੇ ਈ.ਟੀ.ਟੀ. ਅਧਿਆਪਕਾਂ ਦੀਆਂ ਹਜ਼ਾਰਾਂ ਪੋਸਟਾਂ ਖਾਲੀ
ਡੈਮੋਕ੍ਰੇਟਿਕ ਟੀਚਰਸ ਫਰੰਟ ਦੇ ਲੁਧਿਆਣਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ, ਸੈਕਟਰੀ ਹਰਜੀਤ ਸਿੰਘ ਸੁਧਾਰ ਨੇ ਉਕਤ ਜਾਣਕਾਰੀ ਦਿੰਦੇ ਕਿਹਾ ਕਿ 60 ਫੀਸਦੀ ਪ੍ਰਿੰਸੀਪਲਾਂ, ਹੈੱਡ ਮਾਸਟਰਾਂ, ਲੈਕਚਰਾਰਾਂ ਤੇ ਈ.ਟੀ.ਟੀ. ਅਧਿਆਪਕਾਂ ਦੀਆਂ ਹਜ਼ਾਰਾਂ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਨੂੰ ਰਾਜ ਦੀ ਸਿੱਖਿਆ ਪਹਿਲੇ ਨੰਬਰ ’ਤੇ ਕਿਵੇਂ ਦਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚੋਂ ਗਾਇਬ ਹੋਈਆਂ ਕੁੜੀਆਂ ਦੇ ਮਾਮਲੇ 'ਚ ਹੋ ਗਿਆ ਸਨਸਨੀਖੇਜ਼ ਖ਼ੁਲਾਸਾ
ਬਿਨਾਂ ਮੁਖੀਆਂ ਦੇ ਸੰਕਟ ਵਿਚ ਸਕੂਲ, ਐਡਮਨਿਸਟ੍ਰੇਸ਼ਨ ਪੂਰੀ ਤਰ੍ਹਾਂ ਠੱਪ
ਲੰਬੇ ਸਮੇਂ ਤੋਂ ਇਨ੍ਹਾਂ ਪ੍ਰਮੁੱਖ ਅਹੁਦਿਆਂ ਦੇ ਖਾਲੀ ਰਹਿਣ ਕਾਰਨ ਸਕੂਲਾਂ ਦੇ ਰੋਜ਼ਾਨਾ ਦੇ ਕੰਮਕਾਜ ਵਿਚ ਭਾਰੀ ਰੁਕਾਵਟਾਂ ਆ ਰਹੀਆਂ ਹਨ। ਫਰੰਟ ਦੇ ਸੀਨੀਅਰ ਉਪ ਪ੍ਰਧਾਨ ਗੁਰਦੀਪ ਹੇਰਾ, ਸੰਯੁਕਤ ਸੈਕਟਰੀ ਗੁਰਪ੍ਰੀਤ ਖੰਨਾ, ਵਿੱਤ ਸੈਕਟਰੀ ਗੁਰਬਚਨ ਸਿੰਘ, ਪ੍ਰੈਸ ਸੈਕਟਰੀ ਹੋਸ਼ਿਆਰ ਸਿੰਘ ਨੇ ਕਈ ਖੁਲਾਸੇ ਕੀਤੇ ਹਨ।
ਇਹ ਵੀ ਪੜ੍ਹੋ : ਪੰਜਾਬ : ਛੋਲੇ ਭਟੂਰੇ ਖਾਣ ਆਇਆ ਕਿਸਾਨ ਬਣਿਆ ਕਰੋੜਪਤੀ, ਲੱਗੀ 1,50,00,000 ਦੀ ਲਾਟਰੀ
ਬਿਨਾਂ ਪ੍ਰਿੰਸੀਪਲ ਦੇ ਚੱਲ ਰਹੇ ਸਕੂਲਾਂ ਦਾ ਵੇਰਵਾ
ਐੱਸ.ਬੀ.ਐੱਸ. ਨਗਰ (ਨਵਾਂ ਸ਼ਹਿਰ) : ਕੁਲ ਅਹੁਦੇ 52, ਖਾਲੀ 45, ਭਰੀਆਂ ਪੋਸਟਾਂ 7 (86.5 ਫੀਸਦੀ ਖਾਲੀ)
ਮਾਨਸਾ : ਕੁਲ ਅਹੁਦੇ 73, ਖਾਲੀ 63, ਭਰੀਆਂ ਪੋਸਟਾਂ 10 (86.3 ਫੀਸਦੀ ਖਾਲੀ)
ਤਰਨਤਾਰਨ : ਕੁਲ ਅਹੁਦੇ 77, ਖਾਲੀ 61, ਭਰੀਆਂ ਪੋਸਟਾਂ 16 (79.22 ਫੀਸਦੀ ਖਾਲੀ)
ਬਰਨਾਲਾ : ਕੁਲ ਅਹੁਦੇ 47, ਖਾਲੀ 37, ਭਰੀਆਂ ਪੋਸਟਾਂ 10 (78.72 ਫੀਸਦੀ ਖਾਲੀ)
ਮੋਗਾ : ਕੁਲ ਅਹੁਦੇ 84, ਖਾਲੀ 63, ਭਰੀਆਂ ਪੋਸਟਾਂ 21 (75.0 ਫੀਸਦੀ ਖਾਲੀ)
ਸੰਗਰੂਰ : ਕੁਲ ਅਹੁਦੇ 95, ਖਾਲੀ 66, ਭਰੀਆਂ ਪੋਸਟਾਂ 29 (69.47 ਫੀਸਦੀ ਖਾਲੀ)
ਕਪੂਰਥਲਾ : ਕੁਲ ਅਹੁਦੇ 62, ਖਾਲੀ 43, ਭਰੀਆਂ ਪੋਸਟਾਂ 19 (69.35 ਫੀਸਦੀ ਖਾਲੀ)
ਬਠਿੰਡਾ : ਕੁਲ ਅਹੁਦੇ 129, ਖਾਲੀ 88, ਭਰੀਆਂ ਪੋਸਟਾਂ 41 (68.22 ਫੀਸਦੀ ਖਾਲੀ)
ਜਲੰਧਰ : ਕੁਲ ਅਹੁਦੇ 159, ਖਾਲੀ 107, ਭਰੀਆਂ ਪੋਸਟਾਂ 52 (67.3 ਫੀਸਦੀ ਖਾਲੀ)
ਫਰੀਦਕੋਟ : ਕੁਲ ਅਹੁਦੇ 42, ਖਾਲੀ 27, ਭਰੀਆਂ ਪੋਸਟਾਂ 15 (64.29 ਫੀਸਦੀ ਖਾਲੀ)
ਫਿਰੋਜ਼ਪੁਰ : ਕੁਲ ਅਹੁਦੇ 64, ਖਾਲੀ 39, ਭਰੀਆਂ ਪੋਸਟਾਂ 25 (60.94 ਫੀਸਦੀ ਖਾਲੀ)
ਗੁਰਦਾਸਪੁਰ : ਕੁਲ ਅਹੁਦੇ 117, ਖਾਲੀ 68, ਭਰੀਆਂ ਪੋਸਟਾਂ 49 (58.12 ਫੀਸਦੀ ਖਾਲੀ)
ਲੁਧਿਆਣਾ : ਕੁਲ ਅਹੁਦੇ 181, ਖਾਲੀ 101, ਭਰੀਆਂ ਪੋਸਟਾਂ 80 (55.8 ਫੀਸਦੀ ਖਾਲੀ)
ਮਲੇਰਕੋਟਲਾ : ਕੁਲ ਅਹੁਦੇ 27, ਖਾਲੀ 15, ਭਰੀਆਂ ਪੋਸਟਾਂ 12 (55.56 ਫੀਸਦੀ ਖਾਲੀ)
ਪਠਾਨਕੋਟ : ਕੁਲ ਅਹੁਦੇ 47, ਖਾਲੀ 26, ਭਰੀਆਂ ਪੋਸਟਾਂ 21 (55.32 ਫੀਸਦੀ ਖਾਲੀ)
ਫਤਿਹਗੜ੍ਹ ਸਾਹਿਬ : ਕੁਲ ਅਹੁਦੇ 44, ਖਾਲੀ 22, ਭਰੀਆਂ ਪੋਸਟਾਂ 22 (50.0 ਫੀਸਦੀ ਖਾਲੀ)
ਹੋਸ਼ਿਆਰਪੁਰ : ਕੁਲ ਅਹੁਦੇ130, ਖਾਲੀ 64, ਭਰੀਆਂ ਪੋਸਟਾਂ 66 (49.23 ਫੀਸਦੀ ਖਾਲੀ)
ਰੂਪ ਨਗਰ : ਕੁਲ ਅਹੁਦੇ 55, ਖਾਲੀ 26, ਭਰੀਆਂ ਪੋਸਟਾਂ 29 (47.27 ਫੀਸਦੀ ਖਾਲੀ)
ਮੁਕਤਸਰ ਸਾਹਿਬ : ਕੁਲ ਅਹੁਦੇ 88, ਖਾਲੀ 41, ਭਰੀਆਂ ਪੋਸਟਾਂ 47 (45.59 ਫੀਸਦੀ ਖਾਲੀ)
ਅੰਮ੍ਰਿਤਸਰ : ਕੁਲ ਅਹੁਦੇ 119, ਖਾਲੀ 47, ਭਰੀਆਂ ਪੋਸਟਾਂ 72 (39.5 ਫੀਸਦੀ ਖਾਲੀ)
ਪਟਿਆਲਾ : ਕੁਲ ਅਹੁਦੇ 109, ਖਾਲੀ 39, ਭਰੀਆਂ ਪੋਸਟਾਂ 70 (35.78 ਫੀਸਦੀ ਖਾਲੀ)
ਫਾਜ਼ਿਲਕਾ : ਕੁਲ ਅਹੁਦੇ 79, ਖਾਲੀ 22, ਭਰੀਆਂ ਪੋਸਟਾਂ 57 (27.85 ਫੀਸਦੀ ਖਾਲੀ)
ਮੋਹਾਲੀ : ਕੁਲ ਅਹੁਦੇ 47, ਖਾਲੀ 3, ਭਰੀਆਂ ਪੋਸਟਾਂ 44 (6.38 ਫੀਸਦੀ ਖਾਲੀ)।
ਇਹ ਵੀ ਪੜ੍ਹੋ : ਪੰਜਾਬ ਵਿਚ ਈ. ਡੀ. ਦੀ ਫਿਰ ਵੱਡੀ ਰੇਡ, ਜਲੰਧਰ, ਲੁਧਿਆਣਾ ਕਈ ਜਗ੍ਹਾ ਛਾਪੇਮਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਜ਼ੋਰਦਾਰ ਧਮਾਕਾ! ਜਾਨ ਬਚਾਉਣ ਲਈ ਫੈਕਟਰੀ 'ਚੋਂ ਬਾਹਰ ਦੌੜੇ ਮਜ਼ਦੂਰ, ਪੈ ਗਈਆਂ ਚੀਕਾਂ
NEXT STORY