ਫ਼ਿਲੌਰ (ਭਾਖੜੀ)- ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਨਾਬਾਲਿਗ ਧੀ ਦੇ ਪਿਤਾ ਨੇ ਦੱਸਿਆ ਪਿੰਡ ਦੇ ਸ਼ਾਹੂਕਾਰ ਪਰਿਵਾਰ ਦੇ ਲੜਕੇ ਨੇ ਉਸ ਦੀ ਬੇਟੀ ਨਾਲ ਜਬਰ-ਜ਼ਿਨਾਹ ਕਰ ਕੇ ਉਸ ਦੀਆਂ ਅਸ਼ਲੀਲ ਫੋਟੋਆਂ ਖਿੱਚ ਕੇ ਆਪਣੇ ਦੋਸਤਾਂ ਨੂੰ ਭੇਜ ਦਿੱਤੀਆਂ ਕਿ ਉਹ ਵੀ ਇਨ੍ਹਾਂ ਫੋਟੋਆਂ ਜ਼ਰੀਏ ਲੜਕੀ ਨੂੰ ਡਰਾ-ਧਮਕਾ ਕੇ ਉਸ ਨਾਲ ਸਰੀਰਕ ਸਬੰਧ ਬਣਾ ਲੈਣ। ਤਿੰਨੋਂ ਉਸ ਨੂੰ ਬਲੈਕਮੇਲ ਕਰਦੇ ਰਹੇ। ਆਖੀਰ ਵਿਚ ਮੁਲਜ਼ਮਾਂ ਨੇ ਨਾਬਾਲਿਗ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀਆਂ। ਪੁਲਸ ਨੇ ਮੁਲਜ਼ਮਾਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ 'ਚ ਹੋ ਗਏ ਤਬਾਦਲੇ! ਪੜ੍ਹੋ ਪੂਰੀ List
ਪ੍ਰਾਪਤ ਸੂਚਨਾ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਨੇੜਲੇ ਪਿੰਡ ਦੇ ਰਹਿਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਕਰ ਕੇ ਮੁਸ਼ਕਲ ਨਾਲ ਆਪਣੇ ਘਰ ਦਾ ਪਾਲਣ-ਪੋਸ਼ਣ ਕਰਦਾ ਹੈ। ਉਸ ਦੇ ਪਿੰਡ ਦੇ ਹੀ ਅਮੀਰ ਪਰਿਵਾਰ ਦੇ ਲੜਕੇ ਨੇ ਉਸ ਦੀ ਨਾਬਾਲਗ ਲੜਕੀ ’ਤੇ ਬੁਰੀ ਨਜ਼ਰ ਰੱਖਦਾ ਸੀ। ਬੀਤੇ ਹਫ਼ਤੇ ਜਦ ਉਸ ਦੀ ਪਤਨੀ ਆਪਣੇ 2 ਬੱਚਿਆਂ ਨਾਲ ਰਿਸ਼ਤੇਦਾਰ ਦੇ ਘਰ ਗਈ ਹੋਈ ਸੀ ਤਾਂ ਉਸ ਦੀ ਨਾਬਾਲਿਗ 17 ਸਾਲ ਦੀ ਬੇਟੀ ਇਕੱਲੀ ਘਰ ਵਿਚ ਸੀ
ਇਹ ਖ਼ਬਰ ਵੀ ਪੜ੍ਹੋ - ਐਤਵਾਰ ਦੀ ਛੁੱਟੀ ਖ਼ਰਾਬ ਕਰੇਗਾ ਲੰਮਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬਿਜਲੀ
ਇਸ ਗੱਲ ਦਾ ਫਾਇਦਾ ਚੁੱਕ ਕੇ ਮੁਲਜ਼ਮ ਰਾਤ 9 ਵਜੇ ਉਸਦੇ ਘਰ ਆ ਧਮਕਿਆ ਅਤੇ ਉਸ ਦੀ ਬੇਟੀ ਨਾਲ ਜਬਰ-ਜ਼ਨਾਹ ਕਰ ਕੇ ਉਸ ਦੀਆਂ ਆਪਣੇ ਫੋਨ ’ਚ ਅਸ਼ਲੀਲ ਫੋਟੋਆਂ ਖਿੱਚ ਲਈਆਂ। ਜਬਰ-ਜ਼ਿਨਾਹ ਕਰਨ ਵਾਲਾ ਲੜਕਾ ਅਤੇ ਉਸ ਦੇ ਦੋਵੇਂ ਦੋਸਤ ਪਹਿਲਾਂ ਲੜਕੀ ਨੂੰ ਫੋਟੋਆਂ ਦਿਖਾ ਕੇ ਬਲੈਕਮੇਲ ਕਰਦੇ ਰਹੇ, ਰਸੂਖਦਾਰ ਪਰਿਵਾਰ ਦੇ ਲੜਕੇ ਹੋਣ ਦੇ ਚਲਦੇ ਪੀੜਤਾ ਡਰਦੀ ਰਹੀ ਕਿਤੇ ਉਹ ਉਸ ਦੇ ਪਿਤਾ ਨੂੰ ਕੁਝ ਕਰਵਾ ਨਾ ਦੇਣ। ਆਖਿਰਕਾਰ ਮੁਲਜ਼ਮਾਂ ਨੇ ਉਸ ਦੀਆਂ ਅਸ਼ਲੀਲ ਫੋਟੋਆਂ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਕੇ ਲੜਕੀ ਨੂੰ ਬਦਨਾਮ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੰਗਲਵਾਰ ਨੂੰ ਵੀ ਐਲਾਨੀ ਗਈ ਛੁੱਟੀ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਕਿਸੇ ਵਿਅਕਤੀ ਨੇ ਲੜਕੀ ਦੇ ਪਿਤਾ ਨੂੰ ਉਸ ਦੀ ਬੇਟੀ ਦੀਆਂ ਫੋਟੋਆਂ ਦਿਖਾਈਆਂ ਤਾਂ ਉਹ ਆਪਣੀ ਬੇਟੀ ਦੀਆਂ ਅਜਿਹੀਆਂ ਫੋਟੋਆਂ ਦੇਖ ਕੇ ਦੰਗ ਰਹਿ ਗਿਆ ਘਰ ਜਾ ਕੇ ਉਸ ਨੇ ਆਪਣੇ ਬੇਟੀ ਤੋਂ ਪੁੱਛਿਆ ਤਾਂ ਉਸ ਨੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਮੁਕੱਦਮਾ ਦਰਜ ਕਰਵਾਇਆ। ਪੁਲਸ ਨੇ ਕਿਹਾ ਕਿ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਨ੍ਹਾਂ ਮੈਡੀਕਲ ਸਟੋਰ ਮਾਲਕਾਂ ਨੂੰ ਮਿਲੀ ਵੱਡੀ ਚਿਤਾਵਨੀ, ਜੇਕਰ ਕੀਤਾ ਇਹ ਕੰਮ ਤਾਂ...
NEXT STORY