ਸਾਹਨੇਵਾਲ (ਜਗਰੂਪ)- ਚੌਕੀ ਕੰਗਣਵਾਲ ਦੇ ਅਧੀਨ ਆਉਂਦੇ ਇਲਾਕੇ ’ਚ ਇਕ 14 ਸਾਲਾ ਨਾਬਾਲਿਗਾ ਦੇ ਇਕ ਗੁਆਂਢੀ ਲੜਕੇ ਨਾਲ ਸ਼ੱਕੀ ਹਾਲਤ ’ਚ ਫੜੇ ਜਾਣ ਤੋਂ ਬਾਅਦ ਡਰਦੇ ਹੋਏ ਕਥਿਤ ਤੌਰ ’ਤੇ ਫਾਹਾ ਲੈ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਦੇ ਹੀ ਥਾਣਾ ਸਾਹਨੇਵਾਲ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਮ੍ਰਿਤਕ ਨਾਬਾਲਿਗਾ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਜਾਣਕਾਰੀ ਅਨੁਸਾਰ ਲੜਕੀ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਉਹ ਅਤੇ ਉਸ ਦੀ ਪਤਨੀ ਦੋਵੇਂ ਕੰਮ-ਕਾਰ ਦੇ ਸਬੰਧ ’ਚ ਘਰ ਤੋਂ ਬਾਹਰ ਸਨ।
ਇਸ ਦਾ ਫਾਇਦਾ ਚੁੱਕ ਕੇ ਗੁਆਂਢ ’ਚ ਰਹਿਣ ਵਾਲਾ 20 ਸਾਲਾ ਲੜਕਾ ਉਸ ਦੀ ਨਾਬਾਲਿਗ ਲੜਕੀ ਨੂੰ ਇਕ ਕਮਰੇ ’ਚ ਲੈ ਗਿਆ, ਜਿਥੇ ਕੁਝ ਹੀ ਦੇਰ ’ਚ ਉਹ ਪਹੁੰਚ ਗਿਆ ਅਤੇ ਉਸ ਨੇ ਲੜਕੇ ਨੂੰ ਗਲਤ ਹਰਕਤਾਂ ਕਰਦੇ ਹੋਏ ਫੜ ਲਿਆ। ਇਸ ਤੋਂ ਬਾਅਦ ਉਸ ਦੀ ਲੜਕੀ ਨੇ ਡਰਦੇ ਹੋਏ ਘਰ ਆ ਕੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ, ਜਦਕਿ ਲੜਕਾ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਸਾਹਨੇਵਾਲ ਦੀ ਪੁਲਸ ਨੇ ਕਿਹਾ ਕਿ ਲੜਕੀ ਦੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਪਿਤਾ ਦੇ ਬਿਆਨਾਂ ’ਤੇ ਅੱਗੇ ਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਪੰਜਾਬ 'ਚ ਫ਼ਿਰੌਤੀ ਦੀਆਂ ਘਟਨਾਵਾਂ 'ਤੇ ਪ੍ਰਤਾਪ ਸਿੰਘ ਬਾਜਵਾ ਨੇ ਘੇਰੀ 'ਆਪ', ਹਾਈਕੋਰਟ ਨੇ ਜਤਾਈ ਚਿੰਤਾ
NEXT STORY