ਜਲੰਧਰ (ਰਾਹੁਲ ਕਾਲਾ)- ਕੁੰਡੀ ਹਟਾਓ ਬਿਜਲੀ ਬਚਾਓ ਮੁਹਿੰਮ ਤਹਿਤ ਪੀ. ਐੱਸ. ਪੀ. ਸੀ. ਐੱਲ. ਵੱਲੋਂ ਜਲੰਧਰ ਵਿਚ ਵੱਡੀ ਕਾਰਵਾਈ ਕੀਤੀ ਗਈ। ਬਿਜਲੀ ਮਹਿਕਮੇ ਨੇ ਪਿਛਲੇ ਦਿਨੀਂ ਜਲੰਧਰ ਵਿੱਚ ਤਿੰਨ ਵੱਡੀਆਂ ਰਿਕਵਰੀਆਂ ਕੀਤੀਆਂ ਹਨ, ਜਿਹੜੇ ਬਿਜਲੀ ਚੋਰੀ ਕਰਦੇ ਸਨ। ਇਨ੍ਹਾਂ ਰਿਕਵਰੀਆਂ ਤਹਿਤ ਪੀ. ਐੱਸ. ਪੀ. ਸੀ. ਐੱਲ. ਨੇ 85 ਲੱਖ ਰੁਪਏ ਦੀ ਬਿਜਲੀ ਚੋਰੀ ਫੜੀ ਹੈ। ਜਿਨ੍ਹਾਂ ਵਿੱਚ ਪੰਜਾਬ ਪੁਲਸ ਦੇ ਮੁਲਾਜ਼ਮ ਬਿਜਲੀ ਚੋਰੀ ਕਰਦੇ ਵੀ ਫੜੇ ਗਏ ਹਨ। ਪੀ. ਐੱਸ. ਪੀ. ਸੀ. ਐੱਲ. ਨੇ 5 ਟੀਮਾਂ ਬਣਾ ਕੇ ਪੀ. ਏ. ਪੀ. ਕੰਪਲੈਕਸ ਵਿੱਚ ਜਦੋਂ ਰੇਡ ਕੀਤੀ ਤਾਂ ਪੰਜਾਬ ਪੁਲਸ ਦੇ 23 ਮੁਲਾਜ਼ਮਾਂ ਦੇ ਘਰਾਂ ਵਿੱਚ ਬਿਜਲੀ ਦੀ ਕੁੰਡੀ ਲੱਗੀ ਪਾਈ। ਜਿਸ ਤੋਂ ਬਾਅਦ ਬਿਜਲੀ ਮਹਿਕਮੇ ਨੇ ਪੰਜਾਬ ਪੁਲਸ ਦੇ ਮੁਲਾਜ਼ਮਾਂ ਨੂੰ 6.50 ਲੱਖ ਰੁਪਏ ਜੁਰਮਾਨਾ ਪਾਇਆ ਹੈ।
ਇਹ ਵੀ ਪੜ੍ਹੋ: ਹੁਣ ਬੱਸਾਂ ’ਤੇ ‘ਟਰੈਕਿੰਗ ਸਿਸਟਮ’ ਜ਼ਰੀਏ ਰਹੇਗੀ ‘ਤਿੱਖੀ ਨਜ਼ਰ’, ਟਰਾਂਸਪੋਰਟ ਮਹਿਕਮੇ ਵੱਲੋਂ ਹਿਦਾਇਤਾਂ ਜਾਰੀ
ਪੀ. ਏ. ਪੀ. ਕੰਪਲੈਕਸ ਵਿੱਚ ਬਿਜਲੀ ਮਹਿਕਮੇ ਨੇ ਪੰਜਾਬ ਪੁਲਸ ਮੁਲਾਜ਼ਮਾਂ ਦੇ 150 ਘਰਾਂ ਵਿੱਚ ਰੇਡ ਕੀਤੀ ਸੀ। ਇਸ ਤੋਂ ਇਲਾਵਾ ਜਲੰਧਰ ਦੀਆਂ ਦੋ ਵੱਡੀਆਂ ਫੈਕਟਰੀਆਂ ਵੀ ਬਿਜਲੀ ਚੋਰੀ ਕਰਦੀਆਂ ਫੜੀਆਂ ਗਈਆਂ ਹਨ। ਇਨ੍ਹਾਂ ਵਿਚ ਬੁਲੰਦਪੁਰ ਦੀ ਪਲਾਸਟਿਕ ਦਾ ਦਾਣਾ ਬਣਾਉਣ ਵਾਲੀ ਇਕ ਫੈਕਟਰੀ ਨੂੰ 30 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਦੂਸਰੀ ਫੈਕਟਰੀ ਵੀ ਪਲਾਸਟਿਕ ਦਾ ਕੰਮ ਕਰਦੀ ਹੈ, ਜੋ ਫੋਕਲ ਪੁਆਇੰਟ ਵਿੱਚ ਸਥਿਤ ਹੈ। ਇਹ ਫੈਕਟਰੀ ਬੜੀ ਚਲਾਕੀ ਨਾਲ ਬਿਜਲੀ ਚੋਰੀ ਕਰਦੀ ਸੀ। ਇਸ ਇੰਡਸਟਰੀ ਨੂੰ 48 ਲੱਖ ਰੁਪਏ ਬਿਜਲੀ ਚੋਰੀ ਕਰਨ ਦੇ ਜੁਰਮ ਵਿੱਚ ਫਾਈਨ ਪਾਇਆ ਗਿਆ ਹੈ।
ਇਹ ਵੀ ਪੜ੍ਹੋ: ਆਖਿਰ ਖ਼ੁਦ ’ਤੇ ਆਈ ਤਾਂ ਸੁਨੀਲ ਜਾਖੜ ਦਾ ਕਾਂਗਰਸ ਦੇ ‘ਹਿੰਦੂ ਵਿਰੋਧੀ’ ਹੋਣ ਦਾ ਦਰਦ ਛਲਕਿਆ
ਜੇਕਰ ਵੇਖਿਆ ਜਾਵੇ ਤਾਂ ਪਿਛਲੇ ਦੋ ਤੋਂ ਤਿੰਨ ਦਿਨਾਂ ਵਿਚ ਬਿਜਲੀ ਮਹਿਕਮੇ ਨੇ ਵੱਡੀ ਕਾਰਵਾਈ ਕਰਦੇ ਹੋਏ ਕੁੱਲ 85 ਲੱਖ ਰੁਪਏ ਦੀ ਬਿਜਲੀ ਚੋਰੀ ਫੜੀ ਹੈ। ਜਿਨ੍ਹਾਂ ਵਿੱਚ ਪੰਜਾਬ ਪੁਲੀਸ ਦੇ ਮੁਲਾਜ਼ਮ ਵੀ ਸ਼ਾਮਲ ਹਨ। ਜੇਕਰ ਜਲੰਧਰ ਜ਼ੋਨ ਗੱਲ ਕਰੀਏ ਤਾਂ ਪੀ. ਐੱਸ. ਪੀ. ਸੀ. ਐੱਲ. ਨੇ 1175 ਕੇਸ ਦਰਜ ਕੀਤੇ ਹਨ ਜਿਨ੍ਹਾਂ ਨੇ 21 ਕਰੋੜ ਰੁਪਏ ਦੀ ਚੋਰੀ ਕੀਤੀ ਹੈ, ਪਿਛਲੇ ਸਾਲ 2400 ਕੇਸ ਅਜਿਹੇ ਪਾਏ ਗਏ, ਜਿਨ੍ਹਾਂ ਨੇ ਬਿਜਲੀ ਚੋਰੀ ਕਰਨ ਲਈ ਕੁੰਡੀਆਂ ਪਾਈਆਂ ਹੋਈਆਂ ਸਨ। ਇਨ੍ਹਾਂ ਨੂੰ ਬਿਜਲੀ ਮਹਿਕਮੇ ਨੇ 20 ਕਰੋੜ ਰੁਪਏ ਜੁਰਮਾਨਾ ਲਗਾਇਆ ਹੈ। ਬਿਜਲੀ ਮਹਿਕਮੇ ਮੁਤਾਬਕ ਜਲੰਧਰ ਦੇ ਪੁਲਸ ਥਾਣਿਆਂ ਵਿਚ ਹੁਣ ਬਿਜਲੀ ਚੋਰੀ ਨਹੀਂ ਕੀਤੀ ਜਾ ਰਹੀ, ਪਿਛਲੇ ਸਾਲ ਇਨ੍ਹਾਂ ਥਾਣਿਆਂ ਨੂੰ ਲੈ ਕੇ ਬਿਜਲੀ ਵਿਭਾਗ ਨੇ ਕਾਫ਼ੀ ਸਖ਼ਤ ਕਾਰਵਾਈ ਕੀਤੀ ਸੀ, ਜਿਸ ਨੂੰ ਵੇਖਦੇ ਹੋਏ ਬਿਜਲੀ ਨਾ ਚੋਰੀ ਕਰਨ ਦੇ ਮਾਮਲੇ ਹਨ ਪਰ ਦੂਜੇ ਪਾਸੇ ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਲਗਾਤਾਰ ਥਾਣਿਆਂ ਅੰਦਰ ਬਿਜਲੀ ਚੋਰੀ ਕੀਤੀ ਜਾ ਰਹੀ ਹੈ, ਉਨ੍ਹਾਂ ਖ਼ਿਲਾਫ਼ ਕਾਰਵਾਈ ਵੀ ਹੁੰਦੀ ਹੈ। ਇਨ੍ਹਾਂ ਜ਼ਿਲ੍ਹਿਆਂ ਦੇ ਸਿਰਫ਼ ਪੁਲਸ ਸਟੇਸ਼ਨ ਹੀ ਨਹੀਂ ਸਗੋਂ ਸਰਕਾਰੀ ਦਫ਼ਤਰ ਵਿੱਚ ਵੀ ਬਿਜਲੀ ਚੋਰੀ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ 1 ਮਹੀਨੇ ਤੋਂ ਜਲੰਧਰ ਡਿਵੀਜ਼ਨ ਦਾ ਕਮਿਸ਼ਨਰ ਲੱਭਣ ’ਚ ਰਹੀ ਨਾਕਾਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵੱਡੀ ਖ਼ਬਰ : ਕਿਸਾਨਾਂ ਤੇ ਸਰਕਾਰ ਵਿਚਾਲੇ ਬਣੀ ਸਹਿਮਤੀ, ਚੰਡੀਗੜ੍ਹ ਦੀ ਸਰਹੱਦ 'ਤੇ ਲਾਇਆ ਧਰਨਾ ਹੋਵੇਗਾ ਖ਼ਤਮ
NEXT STORY