ਲੁਧਿਆਣਾ (ਵਿੱਕੀ): ਪੰਜਾਬ ਸਕੂਲ ਸਿੱਖਿਆ ਬੋਰਡ ਲਈ ਦੂਜੇ ਸੂਬਿਆਂ ਅਤੇ ਹੋਰ ਬੋਰਡਾਂ ਦੇ ਸਕੂਲਾਂ ਤੋਂ ਆਉਣ ਵਾਲੇ ਕਈ ਵਿਦਿਆਰਥੀਆਂ ਨੇ ਦੁਵਿਧਾ ਪੈਦਾ ਕਰ ਦਿੱਤੀ ਹੈ। ਦਰਅਸਲ, ਪੀ. ਐੱਸ. ਈ. ਬੀ. ਨਾਲ ਸਬੰਧਤ ਸਕੂਲਾਂ ਨੇ ਇਨ੍ਹਾਂ ਵਿਦਿਆਰਥੀਆਂ ਨੂੰ 9ਵੀਂ ਅਤੇ 11ਵੀਂ ਜਮਾਤ ’ਚ ਦਾਖਲਾ ਦਿੱਤਾ ਹੈ ਪਰ ਇਨ੍ਹਾਂ ਦੇ ਦਸਤਾਵੇਜ਼ ਅਜੇ ਤੱਕ ਬੋਰਡ ਕੋਲ ਜਮ੍ਹਾ ਨਹੀਂ ਕਰਵਾਏ ਗਏ ਹਨ, ਜਿਸ ਕਾਰਨ ਅਜਿਹੇ ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਨੰਬਰ ਰੋਕੇ ਹੋਏ ਹਨ। ਬੋਰਡ ਹੁਣ ਸਕੂਲਾਂ ਨੂੰ ਵਾਰ-ਵਾਰ ਪੱਤਰ ਲਿਖ ਰਿਹਾ ਹੈ ਪਰ ਦਸਤਾਵੇਜ਼ ਨਹੀਂ ਮਿਲ ਰਹੇ।
ਇਹ ਖ਼ਬਰ ਵੀ ਪੜ੍ਹੋ - Healthy Routine ਮਗਰੋਂ ਮੌਤ! ਸਵੇਰੇ 2 ਵਜੇ ਉੱਠ ਕੇ ਕੀਤਾ ਯੋਗਾ ਤੇ ਲਾਈ ਦੌੜ, ਪਰ ਅਚਾਨਕ...
ਇਸ ਸਬੰਧ ’ਚ ਇਕ ਪੱਤਰ ਜਾਰੀ ਕਰਦਿਆਂ ਬੋਰਡ ਨੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਸਬੰਧਤ ਸਕੂਲਾਂ ਨੂੰ ਕਿਹਾ ਹੈ ਕਿ ਕਈ ਸਕੂਲਾਂ ਨੇ ਪਿਛਲੇ ਸੈਸ਼ਨ ਤੋਂ ਦੂਜੇ ਸੂਬਿਅਾਂ/ਬੋਰਡਾਂ ਤੋਂ 9ਵੀਂ ਅਤੇ 11ਵੀਂ ਜਮਾਤ ’ਚ ਆਏ ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਨੰਬਰ ਜਾਰੀ ਕਰਨ ਲਈ ਅਜੇ ਤੱਕ ਲੋੜੀਂਦੇ ਦਸਤਾਵੇਜ਼ ਜਾਂ ਅਧੂਰੇ ਦਸਤਾਵੇਜ਼ ਜਮ੍ਹਾ ਨਹੀਂ ਕਰਵਾਏ ਹਨ। ਇਸ ਕਾਰਨ ਸਬੰਧਤ ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਨੰਬਰ ’ਤੇ ਗਲਤੀ ਪਾਈ ਜਾ ਰਹੀ ਹੈ।
ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਸਕੂਲ ਲਾਗਇਨ ਆਈ. ਡੀ. ਦੇ ਨਾਲ ਰਜਿਸਟ੍ਰੇਸ਼ਨ ਪੋਰਟਲ ’ਤੇ ਜਾਣ ਅਤੇ ‘ਹੋਰ ਬੋਰਡ ਰਜਿਸਟ੍ਰੇਸ਼ਨ ਨੰਬਰ’ ਲਿੰਕ ਦੇ ਤਹਿਤ ਇਨ੍ਹਾਂ ਗਲਤੀਆਂ ਦੀ ਜਾਂਚ ਕਰਨ ਅਤੇ ਉਨ੍ਹਾਂ ਨੂੰ ਠੀਕ ਕਰਨ ਲਈ, ਲੋੜੀਂਦੇ ਦਸਤਾਵੇਜ਼ ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਦੀ ਰਜਿਸਟ੍ਰੇਸ਼ਨ ਸ਼ਾਖਾ ’ਚ ਨਿਰਧਾਰਿਤ ਸਮਾਂ ਹੱਦ ਅਨੁਸਾਰ ਜਮ੍ਹਾ ਕਰਵਾਉਣ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲੱਗੀ ਨਵੀਂ ਪਾਬੰਦੀ! ਰੋਜ਼ ਸ਼ਾਮ 7 ਵਜੇ ਤੋਂ ਬਾਅਦ...
ਬੋਰਡ ਵਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਸੈਸ਼ਨ 2024-25 ਲਈ ਕਿਸੇ ਵੀ ਵਿਦਿਆਰਥੀ ਦੀ ਰਜਿਸਟ੍ਰੇਸ਼ਨ ’ਚ ਗਲਤੀ ਬਣੀ ਰਹਿੰਦੀ ਹੈ ਤਾਂ ਉਸ ਦਾ ਨਤੀਜਾ ਬੋਰਡ ਦੇ ਆਨਲਾਈਨ ਪੋਰਟਲ ’ਤੇ ਅਪਲੋਡ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਉਸ ਨੂੰ ਅਗਲੀ ਜਮਾਤ ’ਚ ਪ੍ਰਮੋਟ ਕੀਤਾ ਜਾਵੇਗਾ। ਇਸ ਦੀ ਸਾਰੀ ਜ਼ਿੰਮੇਵਾਰੀ ਸਬੰਧਤ ਸਕੂਲ ਮੁਖੀ ਦੀ ਹੋਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
DGP ਦੇ ਅਚਾਨਕ ਤਬਾਦਲੇ ਨਾਲ ਮਚੀ ਤਰਥੱਲੀ, ਪੁਲਸ ਮੁਲਾਜ਼ਮਾਂ ਨੂੰ ਚੜ੍ਹੀ ਖ਼ੁਸ਼ੀ!
NEXT STORY