ਬੰਗਾ, (ਵਿਰਦੀ)- ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਸਮੂਹ ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਲਈ ਸ਼ਹਿਰ 'ਚ ਮਾਰਚ ਕਰ ਕੇ ਐੱਸ.ਡੀ. ਐੱਮ. ਦੁਆਰਾ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ।
ਮਾਰਚ ਕਰਨ ਤੋਂ ਪਹਿਲਾਂ ਵਿਦਿਆਰਥੀਆਂ ਨੇ ਕਾਲਜ 'ਚ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੋਆਬਾ ਜ਼ੋਨ ਦੇ ਪ੍ਰਧਾਨ ਬਲਜੀਤ ਸਿੰਘ ਧਰਮਕੋਟ ਤੇ ਕਾਲਜ ਦੇ ਪ੍ਰਧਾਨ ਅੰਮ੍ਰਿਤ ਸਿੰਘ ਨੇ ਕਿਹਾ ਕਿ ਪਿਛਲੇ 3 ਸਾਲਾਂ ਤੋਂ ਦਲਿਤ ਵਿਦਿਆਰਥੀਆਂ ਦੇ ਵਜ਼ੀਫਿਆਂ ਦੀ ਬਕਾਇਆ ਰਾਸ਼ੀ ਵਿੱਦਿਅਕ ਸੰਸਥਾਵਾਂ ਨੂੰ ਨਹੀਂ ਮਿਲੀ, ਜਿਸ ਕਾਰਨ ਕਾਲਜ ਪ੍ਰਬੰਧਕ ਵਿਦਿਆਰਥੀਆਂ ਕੋਲੋਂ ਫੀਸਾਂ ਦੀ ਮੰਗ ਕਰ ਰਹੇ ਹਨ ਪਰ ਦਲਿਤ ਵਿਦਿਆਰਥੀ ਇਹ ਫੀਸਾਂ ਦੇਣ ਤੋਂ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਲਿਤਾਂ ਦੇ ਰਾਖਵੇਂਕਰਨ ਨੂੰ ਖਤਮ ਕਰਨ ਦੇ ਰਾਹ 'ਤੇ ਤੁਰੀ ਹੋਈ ਹੈ। ਕਾਲਜ ਦੇ ਵਿਦਿਆਰਥੀ ਆਗੂ ਕਮਲਦੀਪ ਸਿੰਘ, ਲਖਵੀਰ ਸਿੰਘ ਤੇ ਰਾਜਵਿੰਦਰ ਕੌਰ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ 'ਚ ਦਲਿਤ ਵਿਦਿਆਰਥੀਆਂ ਸਮੇਤ, ਬੀ.ਸੀ.ਓ.ਬੀ.ਬੀ. ਤੇ ਧਾਰਮਕ ਘੱਟ ਗਿਣਤੀ ਦੇ ਵਿਦਿਆਰਥੀ ਵੀ ਸ਼ਾਮਲ ਹਨ ਪਰ ਸਰਕਾਰ ਇਸ ਬਾਰੇ ਜਾਗਰੂਕ ਨਹੀਂ ਕਰਦੀ। ਬੁਲਾਰਿਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਵਜ਼ੀਫਿਆਂ ਦੀ ਰਾਸ਼ੀ ਜਲਦੀ ਵਿਦਿਅਕ ਸੰਸਥਾਵਾਂ ਨੂੰ ਜਾਰੀ ਨਾ ਕੀਤੀ ਤਾਂ ਵਿਦਿਆਰਥੀ ਆਉਣ ਵਾਲੇ ਸਮੇਂ 'ਚ ਤਿੱਖਾ ਸੰਘਰਸ਼ ਕਰਨਗੇ।
ਇਸ ਮੌਕੇ ਵਿਰਾਸਤ ਭੋਰਾ, ਜਸਕਰਨ, ਸਿਮਰਨਪ੍ਰੀਤ ਸਿੰਘ, ਰੋਹਿਤ, ਮਨਪ੍ਰੀਤ ਕੌਰ, ਹਰਮਨ ਕੌਰ, ਨਵਜੋਤ ਕੌਰ, ਮੋਨਿਕਾ, ਪ੍ਰੀਤੀ, ਮਨਜੀਤ ਕੌਰ, ਪੂਨਮ, ਸੋਨੀਆ, ਪ੍ਰੀਆ, ਰਾਣੀ, ਨੀਲਮ, ਪਰਮਜੀਤ ਕੌਰ, ਕੁੰਦਨ ਕੇਸਰੀ, ਚੰਦਨ ਪ੍ਰਕਾਸ਼, ਰਮਨ ਕੁਮਾਰ, ਹਰਪ੍ਰੀਤ ਸਿੰਘ, ਵੀਰਪਾਲ ਸਿੰਘ ਤੇ ਗੁਰਪ੍ਰੀਤ ਆਦਿ ਹਾਜ਼ਰ ਸਨ।
ਸ਼ਾਸਤਰੀ ਨਗਰ ਵਾਲੇ ਲੋਹੇ ਦੇ ਪੁਲ ਦੀ ਹਾਲਤ ਖਸਤਾ
NEXT STORY