ਇੰਟਰਨੈਸ਼ਨਲ ਡੈਸਕ : ਸੁਨਹਿਰੇ ਭਵਿੱਖ ਦੀ ਆਸ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਨੌਜਵਨ ਕੈਨੇਡਾ ਜਾਂਦੇ ਹਨ। ਤਾਜ਼ਾ ਜਾਣਕਾਰੀ ਮੁਤਾਬਕ ਕੈਨੇਡਾ ਪੁੱਜਾ ਇਕ ਪੰਜਾਬੀ ਨੌਜਵਾਨ ਲਾਪਤਾ ਹੋ ਗਿਆ ਹੈ। ਕੈਨੇਡਾ ਦੀ ਡੈਲਟਾ ਪੁਲਸ ਨੇ ਲਾਪਤਾ ਪੰਜਾਬੀ ਨੌਜਵਾਨ ਦੀ ਭਾਲ ਵਿਚ ਲੋਕਾਂ ਤੋਂ ਮਦਦ ਮੰਗੀ ਹੈ। ਡੈਲਟਾ ਪੁਲਿਸ ਨੇ ਦੱਸਿਆ ਕਿ 29 ਸਾਲਾ ਰਾਯਨ ਬੈਂਸ ਨੂੰ 2 ਅਗਸਤ ਦੀ ਸਵੇਰ ਆਖਰੀ ਵਾਰ ਦੇਖਿਆ ਗਿਆ। ਬੈਂਸ ਸਵੇਰੇ 8:00 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਉੱਤਰੀ ਡੈਲਟਾ ਵਿੱਚ ਆਪਣੇ ਪਰਿਵਾਰਕ ਨਿਵਾਸ ਤੋਂ ਚਲਿਆ ਗਿਆ। ਪਰਿਵਾਰਕ ਮੈਂਬਰਾਂ ਨੇ ਕਈ ਘੰਟਿਆਂ ਤੱਕ ਉਸ ਨਾਲ ਸੰਪਰਕ ਨਾ ਕਰਨ ਤੋਂ ਬਾਅਦ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਕੀਤੀ। ਮਾਮਲਾ ਦਰਜ ਕਰਦਿਆਂ ਨੇ ਪੁਲਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ- 'ਇਸਲਾਮਿਕ ਨਾਟੋ' ਵੱਲ ਵੱਡਾ ਕਦਮ ! ਤੁਰਕੀ, ਸਾਊਦੀ ਅਤੇ ਪਾਕਿ ਵਿਚਾਲੇ ਅੱਜ ਹੋਵੇਗਾ ਰੱਖਿਆ ਸਮਝੌਤਾ
ਪੁਲਿਸ ਨੇ ਰਾਯਨ ਬੈਂਸ ਦਾ ਹੁਲੀਆ ਜਾਰੀ ਕਰਦਿਆਂ ਕਿਹਾ ਕਿ ਉਸ ਦਾ ਕੱਦ 6 ਫੁੱਟ 1 ਇੰਚ ਅਤੇ ਪਤਲਾ ਸਰੀਰ ਹੈ। ਅੱਖਾਂ ਭੂਰੀਆਂ ਅਤੇ ਛੋਟੇ ਕਾਲੇ ਵਾਲਾਂ ਤੋਂ ਇਲਾਵਾ ਹਲਕੀ ਦਾੜ੍ਹੀ ਰੱਖੀ ਹੋਈ ਹੈ। ਜਿਸ ਸਮੇਂ ਉਸਨੂੰ ਆਖਰੀ ਵਾਰ ਦੇਖਿਆ ਗਿਆ ਸੀ, ਉਸ ਸਮੇਂ ਬੈਂਸ ਨੇ ਕਾਲੀ ਪੈਂਟ ਅਤੇ ਕਾਲੀ ਟੀ-ਸ਼ਰਟ ਪਾਈ ਹੋਈ ਸੀ। ਪੁਲਿਸ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਰਾਯਨ ਬੈਂਸ ਨੇ ਆਪਣੀ ਗੱਡੀ ਐਨਾਚੀਸ ਆਇਲੈਂਡ ਵਿਖੇ ਪਾਰਕ ਕੀਤੀ ਅਤੇ ਐਲੈਕਸ ਫ਼ਰੇਜ਼ਰ ਬ੍ਰਿਜ ਵੱਲ ਪੈਦਲ ਹੀ ਰਵਾਨਾ ਹੋਇਆ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ 2 ਅਗਸਤ ਨੂੰ ਸਵੇਰੇ ਸਵਾ ਅੱਠ ਵਜੇ ਤੋਂ ਸ਼ਾਮ ਸਾਢੇ ਚਾਰ ਵਜੇ ਤੱਕ ਦੀ ਕੋਈ ਵੀਡੀਓ ਜਾਂ ਡੈਸ਼ਕੈਮ ਫੁਟੇਜ ਹੋਵੇ ਤਾਂ ਜਾਂਚਕਰਤਾਵਾਂ ਨਾਲ 604 946 4411 ’ਤੇ ਸੰਪਰਕ ਕੀਤਾ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਇਸਲਾਮਿਕ ਨਾਟੋ' ਵੱਲ ਵੱਡਾ ਕਦਮ ! ਤੁਰਕੀ, ਸਾਊਦੀ ਅਤੇ ਪਾਕਿ ਵਿਚਾਲੇ ਅੱਜ ਹੋਵੇਗਾ ਰੱਖਿਆ ਸਮਝੌਤਾ
NEXT STORY