ਲੁਧਿਆਣਾ (ਸਲੂਜਾ) : ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ 5 ਅਪ੍ਰੈਲ ਤੋਂ ਲੈ ਕੇ 8 ਅਪ੍ਰੈਲ ਤੱਕ ਗਰਮ ਹਵਾਵਾਂ ਚੱਲਣ ਨਾਲ ਲੂ ਦਾ ਕਹਿਰ ਵੱਧ ਸਕਦਾ ਹੈ। ਅਜਿਹੀ ਸੰਭਾਵਨਾ ਮੌਸਮ ਵਿਭਾਗ ਚੰਡੀਗੜ੍ਹ ਦੇ ਮੁਖੀ ਡਾ. ਮਨਮੋਹਨ ਸਿੰਘ ਨੇ ਪ੍ਰਗਟ ਕੀਤੀ ਹੈ। ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਰਾਜਸਥਾਨ ਤੋਂ ਗਰਮ ਹਵਾਵਾਂ ਦੇ ਦਾਖਲ ਹੋਣ ਨਾਲ ਪੰਜਾਬ ਵਿਚ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 40 ਤੋਂ 42 ਡਿਗਰੀ ਸੈਲਸੀਅਸ ਵਿਚ ਪੁੱਜ ਜਾਵੇਗਾ ਅਤੇ ਗਰਮੀ ਦਾ ਕਹਿਰ ਵਧੇਗਾ।
ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਵੱਡੀ ਵਾਰਦਾਤ, ਕਬਜ਼ਾ ਲੈਣ ਆਇਆਂ ਨੇ ਚਲਾਈਆਂ ਗੋਲ਼ੀਆਂ, ਸਰਪੰਚ ਸਮੇਤ ਤਿੰਨ ਦੀ ਮੌਤ
ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਹਾਲ ਦੀ ਘੜੀ ਆਉਣ ਵਾਲੇ ਇਕ ਹਫਤੇ ਤੱਕ ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਬਾਰਿਸ਼ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਜਿਸ ਨਾਲ ਪੰਜਾਬ ਵਿਚ ਗਰਮੀ ਦਾ ਪ੍ਰਕੋਪ ਵਧੇਗਾ ਅਤੇ ਪਾਰਾ ਹੋਰ ਉਪਰ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ‘ਕੈਪਟਨ’, ਇਸੇ ਹਫਤੇ ਐਲਾਨ ਸੰਭਵ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਬੈਂਕ ਮੈਨੇਜ਼ਰ ਤੋਂ ਪਰੇਸ਼ਾਨ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਹੋਇਆ ਇਹ ਖ਼ੁਲਾਸਾ
NEXT STORY