ਜਲੰਧਰ: ਮੌਸਮ ਦੇ ਕਰਵਟ ਲੈਂਦਿਆਂ ਹੀ ਪੰਜਾਬ ਵਿਚ ਹੁਣ ਧੁੰਦ ਦਾ ਅਸਰ ਦਿਖਾਈ ਦੇਣ ਲੱਗਾ ਹੈ, ਜਿਸ ਕਾਰਨ ਕਈ ਰੇਲ ਗੱਡੀਆਂ ਘੰਟਿਆਂ ਬੱਧੀ ਦੇਰੀ ਨਾਲ ਚੱਲ ਰਹੀਆਂ ਹਨ। ਤਿਉਹਾਰਾਂ ਦੇ ਦਿਨਾਂ ਵਿਚ ਜਿੱਥੇ ਰੇਲਵੇ ਸਟੇਸ਼ਨਾਂ 'ਤੇ ਯਾਤਰੀਆਂ ਦੀ ਭਾਰੀ ਭੀੜ ਇਕੱਠੀ ਹੋ ਰਹੀ ਹੈ, ਉੱਥੇ ਹੀ ਟਰੇਨਾਂ ਦੀ ਦੇਰੀ ਅਤੇ ਰੱਦ ਹੋਣ ਕਾਰਨ ਯਾਤਰੀਆਂ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ - Punjab: ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ ਬਿਜਲੀ ਸਪਲਾਈ! ਕੱਟੇ ਜਾ ਰਹੇ ਕੁਨੈਕਸ਼ਨ
ਜਾਣਕਾਰੀ ਮੁਤਾਬਕ ਅੱਜ ਅੰਮ੍ਰਿਤਸਰ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਟੇਸ਼ਨ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈਸ (26405/26406) ਦਾ ਸੰਚਾਲਨ ਰੱਦ ਕਰ ਦਿੱਤਾ ਗਿਆ ਹੈ। ਇਸ ਟ੍ਰੇਨ ਨੂੰ ਅਸਥਾਈ ਤੌਰ 'ਤੇ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ, ਕਈ ਹੋਰ ਰੇਲ ਗੱਡੀਆਂ ਦੇ ਸਮੇਂ ਵਿੱਚ ਵੀ ਭਾਰੀ ਦੇਰੀ ਦਰਜ ਕੀਤੀ ਗਈ ਹੈ। ਜਾਣਾਕਰੀ ਮੁਤਾਬਕ ਅੰਮ੍ਰਿਤਸਰ ਐਕਸਪ੍ਰੈਸ (11057) ਕਰੀਬ 8 ਘੰਟੇ ਦੀ ਦੇਰੀ ਨਾਲ ਪਹੁੰਚੀ, ਅਮਰਪਾਲੀ ਐਕਸਪ੍ਰੈਸ (15707), ਜੋ ਸਵੇਰੇ 10:30 ਵਜੇ ਪਹੁੰਚਣੀ ਸੀ, ਉਹ 7 ਘੰਟੇ ਦੀ ਦੇਰੀ ਨਾਲ ਸ਼ਾਮ 5:30 ਵਜੇ ਪਹੁੰਚੀ, ਮਾਲਵਾ ਐਕਸਪ੍ਰੈਸ (12919) ਵੀ ਲਗਭਗ 9 ਘੰਟੇ ਦੀ ਦੇਰੀ ਨਾਲ ਸ਼ਾਮ 7:30 ਵਜੇ ਕੈਂਟ ਸਟੇਸ਼ਨ 'ਤੇ ਪਹੁੰਚੀ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਵਿੱਚ ਵਧਦੀ ਭੀੜ ਨੂੰ ਕਾਬੂ ਕਰਨ ਅਤੇ ਯਾਤਰੀਆਂ ਨੂੰ ਸਹੂਲਤ ਦੇਣ ਲਈ ਕਈ ਸਪੈਸ਼ਲ ਟ੍ਰੇਨਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਛਾਉਣੀ 'ਚ ਤਬਦੀਲ ਹੋਇਆ ਸੁਲਤਾਨਪੁਰ ਲੋਧੀ, ਲੱਗ ਗਈ ਫੋਰਸ, ਜਵਾਨਾਂ ਨੇ ਸਾਂਭੇ ਮੋਰਚੇ
NEXT STORY