ਖੰਨਾ (ਵਿਪਨ): ਹਰ ਸਾਲ ਚਾਈਨਾਂ ਡੋਰ ਕਈ ਲੋਕਾਂ ਨੂੰ ਜ਼ਖ਼ਮੀ ਕਰਨ ਦੇ ਨਾਲ-ਨਾਲ ਕੀਮਤੀ ਜਾਨਾਂ ਵੀ ਲੈ ਲੈਂਦੀ ਹੈ। ਖ਼ਾਸ ਤੌਰ 'ਤੇ ਦੋਪਹੀਆ ਚਾਲਕਾਂ 'ਤੇ ਇਸ ਦਾ ਖ਼ਤਰਾ ਸਭ ਤੋਂ ਵੱਧ ਰਹਿੰਦਾ ਹੈ। ਇਸ ਦੇ ਮੱਦੇਨਜ਼ਰ ਐੱਸ. ਐੱਸ. ਪੀ. ਖੰਨਾ ਡਾ. ਜੋਤੀ ਯਾਦਵ ਬੈਂਸ ਦੇ ਦਿਸ਼ਾ ਨਿਰਦੇਸ਼ਾਂ 'ਤੇ ਚਾਈਨਾ ਡੋਰ ਦੇ ਖ਼ਿਲਾਫ਼ ਖੰਨਾ ਪੁਲਸ ਨੇ ਇਕ ਸ਼ਲਾਘਾਯੋਗ ਕਦਮ ਚੁੱਕਿਆ ਹੈ। ਦੋ-ਪਹੀਆ ਵਾਹਨ ਚਾਲਕਾਂ ਦੀ ਸੁਰੱਖਿਆ ਲਈ ਪੁਲਸ ਨੇ ਬਾਈਕ ਦੇ ਅੱਗੇ ਲਗਾਏ ਜਾਣ ਵਾਲਾ ਇਕ ਖ਼ਾਸ ਸੇਫਟੀ ਸ਼ਿਕੰਜਾ ਤਿਆਰ ਕੀਤਾ ਹੈ, ਜੋ ਚਲਦੇ ਵਾਹਨਾਂ ਦੌਰਾਨ ਚਾਈਨਾ ਡੋਰ ਨੂੰ ਧੋਣ ਜਾਂ ਮੂੰਹ ਤਕ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਵੇਗਾ।
ਚਾਈਨਾ ਡੋਰ ਹਰ ਸਾਲ ਕਈ ਮਾਸੂਮ ਜ਼ਿੰਦਗੀਆਂ ਨੂੰ ਨਿਗਲ ਜਾਂਦੀ ਹੈ। ਇਸੇ ਖ਼ਤਰੇ 'ਤੇ ਲਗਾਮ ਲਗਾਉਣ ਲਈ ਖੰਨਾ ਪੁਲਸ ਨੇ ਇਹ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਡੀ. ਐੱਸ. ਪੀ. ਵਿਨੋਦ ਕੁਮਾਰ ਨੇ ਦੱਸਿਆ ਕਿ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਕਰਨਾ ਪੁਲਸ ਦਾ ਮੁੱਖ ਫ਼ਰਜ਼ ਹੈ। ਚਾਈਨਾ ਡੋਰ ਤੋਂ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਇਹ ਸੇਫਟੀ ਸ਼ਿੰਕਜਾ ਤਿਆਰ ਕੀਤਾ ਗਿਆ ਹੈ। ਖੰਨਾ ਪੁਲਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਚਾਈਨਾ ਡੋਰ ਦੀ ਵਰਤੋਂ ਨਾ ਕਰਨ। ਇਸ ਦੇ ਨਾਲ ਹੀ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਇਸ ਨੂੰ ਵੇਚਣ ਤੇ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਖੰਨਾ ਪੁਲਸ ਦਾ ਇਹ ਕਦਮ ਸੜਕ ਸੁਰੱਖਿਆ ਦੀ ਦਿਸ਼ਾ ਵਿਚ ਇਕ ਮਜ਼ਬੂਤ ਤੇ ਜ਼ਿੰਮੇਦਾਰ ਪਹਿਲ ਮੰਨਿਆ ਜਾ ਰਿਹਾ ਹੈ।
328 ਪਾਵਨ ਸਰੂਪਾਂ ਦੀ ਜਾਂਚ 'ਤੇ CP ਦਾ ਵੱਡਾ ਬਿਆਨ, SIT ਦੀ ਜਾਂਚ ਤੇਜ਼, ਪੰਜਾਬ-ਚੰਡੀਗੜ੍ਹ 'ਚ 15 ਥਾਵਾਂ 'ਤੇ ਤਲਾਸ਼ੀ
NEXT STORY