ਚੰਡੀਗੜ੍ਹ (ਵਰੁਣ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਕਾਰਵਾਈ 2 ਦਿਨਾਂ ਤੱਕ ਚੱਲੀ, ਜਿਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਦੂਜੇ ਦਿਨ ਦੀ ਕਾਰਵਾਈ ਦੌਰਾਨ ਸਦਨ 'ਚ 2 ਬਿੱਲ ਪਾਸ ਕੀਤੇ ਗਏ। ਪਹਿਲਾਂ ਪੰਜਾਬ ਗੈਰ ਸਿੱਖਿਆ ਪ੍ਰਾਪਤ ਵਿੱਦਿਅਕ ਸੰਸਥਾਵਾਂ ਦੀਆਂ ਫੀਸਾਂ ਨੂੰ ਰੇਗੂਲੇਟ ਕਰਨ ਸਬੰਧੀ ਸੋਧ ਬਿੱਲ ਸਦਨ 'ਚ ਪਾਸ ਕੀਤਾ ਗਿਆ, ਜਦੋਂ ਕਿ ਦੂਜਾ ਸਿਆਸੀ ਸਲਾਹਕਾਰਾਂ ਨੂੰ ਅਯੋਗ ਹੋਣ ਤੋਂ ਬਚਾਉਣ ਲਈ ਬਿੱਲ ਪਾਸ ਕੀਤਾ ਗਿਆ। ਹਾਲਾਂਕਿ ਇਨ੍ਹਾਂ ਦੋਹਾਂ ਬਿੱਲਾਂ ਦਾ ਵਿਰੋਧੀ ਧਿਰਾਂ ਵਲੋਂ ਵਿਰੋਧ ਕੀਤਾ ਗਿਆ ਅਤੇ ਨਾਅਰੇਬਾਜ਼ੀ ਵੀ ਕੀਤੀ ਗਈ। ਆਮ ਆਦਮੀ ਪਾਰਟੀ ਨੇ ਸਦਨ 'ਚੋਂ ਵਾਕਆਊਟ ਕਰ ਦਿੱਤਾ ਪਰ ਇਸ ਦੇ ਬਾਵਜੂਦ ਇਨ੍ਹਾਂ 2 ਬਿੱਲਾਂ ਨੂੰ ਪਾਸ ਕਰ ਦਿੱਤਾ ਗਿਆ।
'ਬਾਬੇ ਨਾਨਕ' ਦੀ ਨਗਰੀ 'ਚ ਪਾਵਨ ਬੇਰੀ ਸਾਹਿਬ ਦੇ ਦਰਸ਼ਨਾਂ ਲਈ ਉਮੜਿਆ ਸੈਲਾਬ (ਤਸਵੀਰਾਂ)
NEXT STORY