ਅੰਮ੍ਰਿਤਸਰ (ਵੈੱਬ ਡੈਸਕ)- ਵਿਧਾਨ ਸਭਾ ਹਲਕਾ ਅੰਮ੍ਰਿਤਸਰ (ਉੱਤਰੀ) ’ਤੇ ਜ਼ਿਆਦਾ ਸਮਾਂ ਭਾਜਪਾ-ਅਕਾਲੀ ਦਲ ਗਠਜੋੜ ਦਾ ਕਬਜ਼ਾ ਰਿਹਾ ਹੈ। ਇਸ ਹਲਕੇ ਦੀਆਂ ਪਿਛਲੀਆਂ ਪੰਜ ਚੋਣਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਭਾਰਤੀ ਜਨਤਾ ਪਾਰਟੀ-ਅਕਾਲੀ ਦਲ ਨੇ ਤਿੰਨ ਵਾਰ ਅਤੇ ਕਾਂਗਰਸ ਨੇ 2 ਵਾਰ ਇਸ ਹਲਕੇ ਤੋਂ ਜਿੱਤ ਹਾਸਲ ਕੀਤੀ ਹੈ।
ਸਾਲ 1997
1997 ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਬਲਦੇਵ ਰਾਜ ਚਾਵਲਾ 35661 ਵੋਟਾਂ ਹਾਸਲ ਕਰਕੇ ਜਿੱਤ ਗਏ ਸਨ। ਦੂਜੇ ਪਾਸੇ ਕਾਂਗਰਸ ਪਾਰਟੀ ਦੇ ਉਮੀਦਵਾਰ ਫਕੀਰ ਚੰਦ ਸ਼ਰਮਾ 18929 ਵੋਟਾਂ ਹਾਸਲ ਕਰਕੇ ਵੀ ਹਾਰ ਗਏ। ਬਲਦੇਵ ਰਾਜ ਚਾਵਲਾ ਨੇ 16732 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ।
ਸਾਲ 2002
2007 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਜੁਗਲ ਕਿਸ਼ੋਰ ਸ਼ਰਮਾ 31024 ਵੋਟਾਂ ਹਾਸਲ ਕਰਕੇ ਜਿੱਤ ਗਏ ਸਨ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਬਲਦੇਵ ਰਾਜ ਚਾਵਲਾ ਨੂੰ 16268 ਵੋਟਾਂ ਹਾਸਲ ਹੋਈਆਂ। ਜੁਗਲ ਸ਼ਰਮਾ ਨੇ ਇਹ ਚੋਣ 14756 ਵੋਟਾਂ ਦੇ ਫ਼ਰਕ ਨਾਲ ਜਿੱਤੀ ਸੀ।
ਸਾਲ 2007
2007 ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਅਨਿਲ ਜੋਸ਼ੀ 33397 ਵੋਟਾਂ ਹਾਸਲ ਕਰਕੇ ਜਿੱਤ ਗਏ ਸਨ। ਕਾਂਗਰਸ ਪਾਰਟੀ ਦੇ ਉਮੀਦਵਾਰ ਜੁਗਲ ਕਿਸ਼ੋਰ ਸ਼ਰਮਾ ਨੂੰ ਸਿਰਫ਼ 19302 ਵੋਟਾਂ ਮਿਲੀਆਂ ਸਨ। ਅਨਿਲ ਜੋਸ਼ੀ ਨੇ 14095 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ।
ਸਾਲ 2012
2012 ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਅਨਿਲ ਜੋਸ਼ੀ ਨੇ 62,374 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਦੂਜੇ ਪਾਸੇ ਕਾਂਗਰਸ ਦੇ ਕਰਮਜੀਤ ਸਿੰਘ ਰਿੰਟੂ 45394 ਵੋਟਾਂ ਹਾਸਲ ਕਰਨ ਦੇ ਬਾਵਜੂਦ ਹਾਰ ਗਏ। ਅਨਿਲ ਜੋਸ਼ੀ ਨੇ 16980 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ।
ਸਾਲ 2017
ਵਿਧਾਨ ਸਭਾ ਹਲਕਾ ਅੰਮ੍ਰਿਤਸਰ (ਉੱਤਰੀ) 2017 ਵਿੱਚ ਕਾਂਗਰਸੀ ਉਮੀਦਵਾਰ ਸੁਨੀਲ ਦੱਤੀ ਨੇ 59212 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਨੀਲ ਜੋਸ਼ੀ ਨੇ 44976 ਵੋਟਾਂ ਅਤੇ ਆਮ ਆਦਮੀ ਪਾਰਟੀ ਦੇ ਮਨੀਸ਼ ਅਗਰਵਾਲ ਨੂੰ ਸਿਰਫ 10910 ਵੋਟਾਂ ਮਿਲੀਆਂ ਸਨ। ਸੁਨੀਲ ਦੱਤੀ ਨੇ 14236 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ।
2022 ਵਿਧਾਨ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਉੱਤਰੀ ਤੋਂ ਕਾਂਗਰਸ ਨੇ ਸੁਨੀਲ ਦੱਤੀ, ਆਮ ਆਦਮੀ ਪਾਰਟੀ ਨੇ ਕੁੰਵਰ ਵਿਜੇ ਪ੍ਰਤਾਪ, ਅਕਾਲੀ-ਬਸਪਾ ਨੇ ਅਨਿਲ ਜੋਸ਼ੀ (ਜੋ ਦੋ ਵਾਰ ਭਾਜਪਾ ਵੱਲੋਂ ਵਿਧਾਇਕ ਵੀ ਰਹੇ ਅਤੇ 2017 ਵਿੱਚ ਚੋਣ ਹਾਰ ਗਏ ਸਨ, ਸੁਨੀਲ ਜੋਸ਼ੀ ਨੂੰ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਆਵਾਜ਼ ਉਠਾਉਣ ਅਤੇ ਪਾਰਟੀ ਦੇ ਅਨੁਸ਼ਾਸਨ ਨੂੰ ਭੰਗ ਕਰਨ ਲਈ ਭਾਜਪਾ ਨੇ 6 ਸਾਲ ਲਈ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਸੀ ਜਿਸ ਮਗਰੋਂ ਜੋਸ਼ੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ) ਅਤੇ ਭਾਜਪਾ ਵੱਲੋਂ ਸੁਖਵਿੰਦਰ ਸਿੰਘ ਪਿੰਟੂ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਸੰਯੁਕਤ ਸਮਾਜ ਮੋਰਚਾ ਨੇ ਇਸ ਹਲਕੇ ਤੋਂ ਕੋਈ ਉਮੀਦਵਾਰ ਚੋਣ ਮੈਦਾਨ ’ਚ ਨਹੀਂ ਉਤਾਰਿਆ।
ਇਸ ਹਲਕੇ ’ਚ ਵੋਟਰਾਂ ਦੀ ਕੁੱਲ ਗਿਣਤੀ 202095 ਹੈ, ਜਿਨ੍ਹਾਂ 'ਚ 97120 ਪੁਰਸ਼ ਅਤੇ 104966 ਜਨਾਨੀਆਂ ਹਨ। 9 ਥਰਡ ਜੈਂਡਰ ਦੀਆਂ ਵੋਟਾਂ ਹਨ।
ਕਿਸਦੇ ਸਿਰ ਸਜੇਗਾ ਫਗਵਾੜਾ ਵਿਧਾਨ ਸਭਾ ਸੀਟ ਦਾ ਤਾਜ? ਜਾਣੋ ਪਿਛਲੀਆਂ 5 ਚੋਣਾਂ ਦਾ ਇਤਿਹਾਸ
NEXT STORY