ਅਟਾਰੀ (ਵੈੱਬ ਡੈਸਕ) : ਅਟਾਰੀ ਹਲਕਾ ਨੰਬਰ-20 ਨੂੰ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਹੈ। ਅਟਾਰੀ ’ਚ ਗੁਲਜ਼ਾਰ ਸਿੰਘ ਨੇ 1997 ਤੋਂ 2012 ਤੱਕ ਲਗਾਤਾਰ 4 ਵਾਰ ਜਿੱਤ ਹਾਸਲ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਈ ਸੀ। 2017 ’ਚ ਅਕਾਲੀਆਂ ਦੇ ਗੜ੍ਹ 'ਚ ਤਰਸੇਮ ਸਿੰਘ ਡੀ. ਸੀ. ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਵੱਲੋਂ ਸੰਨ੍ਹ ਲਾ ਕੇ ਜਿੱਤ ਦਰਜ ਕੀਤੀ। 2017 ’ਚ ਵੋਟਾਂ ਦੇ ਵੱਡੇ ਫ਼ਰਕ ਨਾਲ ਗੁਲਜ਼ਾਰ ਸਿੰਘ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। 2022 ਵਿਚ ਇਹ ਮੁਕਾਬਲਾ ਹੋਰ ਸਖ਼ਤ ਹੁੰਦਾ ਵਿਖਾਈ ਦੇ ਰਿਹਾ ਹੈ ਕਿਉਂਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਲਜ਼ਾਰ ਸਿੰਘ, ਕਾਂਗਰਸ ਵਲੋਂ ਤਰਸੇਮ ਸਿੰਘ ਇਕ ਵਾਰ ਫ਼ਿਰ ਤੋਂ ਆਹਮੋ ਸਾਹਮਣੇ ਚੋਣ ਮੈਦਾਨ ’ਚ ਖੜ੍ਹਨਗੇ। ਸੰਯੁਕਤ ਸਮਾਜ ਮੋਰਚਾ ਵਲੋਂ ਰੇਸ਼ਮ ਸਿੰਘ ਵੀ ਇਸ ਦੌੜ ’ਚ ਸ਼ਾਮਲ ਹੋ ਗਏ ਹਨ ਅਤੇ ਆਮ ਆਦਮੀ ਪਾਰਟੀ ਵਲੋਂ ਜਸਵਿੰਦਰ ਸਿੰਘ ਵੀ ਚੋਣ ਮੈਦਾਨ ’ਚ ਹਿੱਸਾ ਲੈ ਰਹੇ ਹਨ।
1997
1997ਵਿਚ ਅਟਾਰੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ 52,134 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਜਦਕਿ ਉਨ੍ਹਾਂ ਖ਼ਿਲਾਫ਼ ਕਾਂਗਰਸ ਦੇ ਸਰਦੂਲ ਸਿੰਘ ਨੂੰ 10,956 ਵੋਟਾਂ ਨਾਲ ਹਾਰ ਮਿਲੀ ਸੀ। ਗੁਲਜ਼ਾਰ ਸਿੰਘ 41178 (59.69%) ਵੋਟਾਂ ਦੇ ਫ਼ਰਕ ਨਾਲ ਜੇਤੂ ਉਮੀਦਵਾਰ ਰਹੇ।
2002
2002 ’ਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਚ ਅਟਾਰੀ ਤੋਂ ਗੁਲਜ਼ਾਰ ਸਿੰਘ ਨੇ 43740 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ। ਉਨ੍ਹਾਂ ਦੇ ਖ਼ਿਲਾਫ਼ ਕਾਂਗਰਸ ਤੋਂ ਰਤਨ ਸਿੰਘ ਖੜ੍ਹੇ ਸਨ। ਜਿਨ੍ਹਾਂ ਨੂੰ 19521 ਵੋਟਾਂ ਨਾਲ ਹਾਰ ਮਿਲੀ ਸੀ। ਗੁਲਜ਼ਾਰ ਸਿੰਘ ਨੇ 24219 (34.84%) ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ।
2007
2007 ’ਚ ਹਲਕਾ ਨੰ. 22 ਅਟਾਰੀ ’ਚ ਸ਼੍ਰੋਮਣੀ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਨੇ 43235 ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਦੇ ਖ਼ਿਲਾਫ਼ ਕਾਂਗਰਸ ਦੇ ਉਮੀਦਵਾਰ ਰਤਨ ਸਿੰਘ ਨੂੰ 24163 ਵੋਟਾਂ ਨਾਲ ਹਾਰ ਦੇਖਣੀ ਪਈ ਸੀ। ਗੁਲਜ਼ਾਰ ਸਿੰਘ ਨੇ 19072 (25.88%) ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।
2012
2012 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਨੇ ਵਿਧਾਨ ਸਭਾ ਚੋਣਾਂ ’ਚ 56112 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਗੁਲਜ਼ਾਰ ਸਿੰਘ ਦੇ ਖ਼ਿਲਾਫ਼ ਕਾਂਗਰਸ ਉਮੀਦਵਾਰ ਤਰਸੇਮ ਸਿੰਘ ਨੂੰ 51129 ਵੋਟਾਂ ਨਾਲ ਹਾਰ ਦੇਖਣੀ ਪਈ ਸੀ। ਗੁਲਜ਼ਾਰ ਸਿੰਘ ਨੇ ਤਰਸੇਮ ਸਿੰਘ ਨੂੰ 4983 (4.44%) ਵੋਟਾਂ ਦੇ ਫ਼ਰਕ ਨਾਲ ਤਰਸੇਮ ਸਿੰਘ ਨੂੰ ਹਰਾਇਆ ਸੀ।
2017
2017 ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਚ ਹਲਕਾ ਨੰ. 20 ਅਟਾਰੀ ਤੋਂ ਕਾਂਗਰਸ ਦੇ ਉਮੀਦਵਾਰ ਤਰਸੇਮ ਸਿੰਘ (ਡੀ.ਸੀ.) ਜੇਤੂ ਰਹੇ। ਉਨ੍ਹਾਂ ਨੇ 55335 ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਖੜ੍ਹੇ ਸਨ ਜਿਨ੍ਹਾਂ ਨੂੰ 45133 ਵੋਟਾਂ ਨਾਲ ਹਾਰ ਮਿਲੀ ਸੀ। ਤਰਸੇਮ ਸਿੰਘ ਨੇ 10202 (7.84%) ਵੋਟਾਂ ਦੇ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ।ਆਪ ਆਗੂ ਜਸਵਿੰਦਰ ਸਿੰਘ ਨੂੰ 22558 ਵੋਟਾਂ ਮਿਲੀਆਂ ਸਨ।
2022 ਦੀਆਂ ਵਿਧਾਨ ਸਭਾ ਚੋਣਾਂ ’ਚ ਹਲਕਾ ਅਟਾਰੀ ਤੋਂ ਕਾਂਗਰਸ ਦੇ ਉਮੀਦਵਾਰ ਤਰਸੇਮ ਸਿੰਘ ਡੀ.ਸੀ. ਚੋਣ ਲੜਨਗੇ ਉਨ੍ਹਾਂ ਦੇ ਮੁਕਾਬਲੇ ਗੁਲਜ਼ਾਰ ਸਿੰਘ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੜ੍ਹੇ ਹੋਏ ਹਨ। ਰੇਸ਼ਮ ਸਿੰਘ ਸੰਯੁਕਤ ਸਮਾਜ ਮੋਰਚਾ ਵੱਲੋਂ ਚੋਣ ਲੜਨਗੇ। ਜਸਵਿੰਦਰ ਸਿੰਘ ਆਮ ਆਦਮੀ ਪਾਰਟੀ ਵਲੋਂ ਅਤੇ ਭਾਜਪਾ ਤੋਂ ਬਲਵਿੰਦਰ ਕੌਰ ਚੋਣ ਮੈਦਾਨ ’ਚ ਉਤਰਨਗੇ। 2022 ’ਚ ਨਵੀਂ ਪਾਰਟੀ ਸੰਯੁਕਤ ਸਮਾਜ ਮੋਰਚਾ ਦੇ ਆਉਣ ਨਾਲ ਮੁਕਾਬਲਾ ਚੁਣੌਤੀ ਭਰਪੂਰ ਰਹਿਣ ਵਾਲਾ ਹੈ, ਜਿਸ ਵੱਲੋਂ ਰੇਸ਼ਮ ਸਿੰਘ ਚੋਣ ਮੈਦਾਨ ਵਿੱਚ ਹਨ।
ਇਸ ਹਲਕੇ 'ਚ ਵੋਟਰਾਂ ਦੀ ਕੁੱਲ ਗਿਣਤੀ 189475 ਹੈ, ਜਿਨ੍ਹਾਂ ਵਿੱਚ 87793 ਪੁਰਸ਼, 101679 ਬੀਬੀਆਂ ਤੇ 3 ਥਰਡ ਜੈਂਡਰ ਹਨ।
ਵਿਧਾਨ ਸਭਾ ਚੋਣਾਂ 2022: ਕਾਂਗਰਸ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ, ਮਿਲਣਗੀਆਂ ਇਹ ਸਹੂਲਤਾਵਾਂ
NEXT STORY