ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਜ਼ਹਿਰੀਲੀ ਸ਼ਰਾਬ ਨਾਲ ਮੌਤ ਹੋਣ ਦੇ ਮਾਮਲੇ 'ਚ ਫਾਂਸੀ ਦੀ ਸਜ਼ਾ 'ਤੇ ਮੋਹਰ ਲਾਈ ਗਈ ਹੈ। ਇਸ ਸਬੰਧੀ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਪੰਜਾਬ ਆਬਕਾਰੀ (ਸੋਧ) ਬਿੱਲ-2021 ਵਿਧਾਨ ਸਭਾ 'ਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਇਸ ਬਿੱਲ ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਬਿੱਲ 'ਚ ਵਿਵਸਥਾ ਹੈ ਕਿ ਸ਼ਰਾਬ 'ਚ ਨਸ਼ਿਆਂ ਦੀ ਮਿਲਾਵਟ ਜਾਂ ਕੋਈ ਰਸਾਇਣਿਕ ਵਸਤੂ ਮਿਲਾਉਣ ਤੋਂ ਬਾਅਦ ਜੇਕਰ ਕਿਸੇ ਵਿਅਕਤੀ ਦੀ ਮੌਤ ਜਾਂ ਸਰੀਰਕ ਨੁਕਸਾਨ ਹੁੰਦਾ ਹੈ ਤਾਂ ਦੋਸ਼ੀ ਨੂੰ ਮੌਤ ਜਾਂ ਉਮਰਕੈਦ ਦੀ ਸਜ਼ਾ ਹੋ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਅੱਜ ਤੋਂ ਅਣਮਿੱਥੇ ਸਮੇਂ ਲਈ ਬੰਦ ਰਹਿਣਗੀਆਂ 'ਅਨਾਜ ਮੰਡੀਆਂ'
ਇਸ ਦੇ ਨਾਲ ਹੀ ਦੋਸ਼ੀ ਨੂੰ 20 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਅਪਾਹਜ ਹੋ ਜਾਂਦਾ ਹੈ ਤਾਂ ਅਜਿਹੀ ਹਾਲਤ 'ਚ ਘੱਟੋ-ਘੱਟ 6 ਸਾਲ ਦੀ ਸਜ਼ਾ ਹੋ ਸਕਦੀ ਹੈ ਅਤੇ ਇਸ ਨੂੰ ਉਮਰਕੈਦ ਤੱਕ ਵਧਾਇਆ ਜਾ ਸਕਦਾ ਹੈ। ਵਿਜੈ ਇੰਦਰ ਸਿੰਗਲਾ ਵੱਲੋਂ ਪੰਜਾਬ ਐਜੂਕੇਸ਼ਨ ਬਿੱਲ-2021 ਵੀ ਪੇਸ਼ ਕੀਤਾ ਗਿਆ। ਇਸ ਦਾ ਮਕਸਦ ਪੰਜਾਬ ਦੇ ਵਿੱਦਿਆ ਪੱਖੋਂ ਪਿੱਛੜੇ ਇਲਾਕਿਆਂ 'ਚ ਅਧਿਆਪਕਾਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣਾ ਹੈ, ਜਿੱਥੇ ਆਮ ਤੌਰ ‘ਤੇ ਅਧਿਆਪਕਾਂ ਦੀਆਂ ਅਸਾਮੀਆਂ ਖ਼ਾਲੀ ਰਹਿੰਦੀਆਂ ਹਨ।
ਇਹ ਵੀ ਪੜ੍ਹੋ : ਸਹੁਰਿਆਂ ਦੇ ਅਸਲੀ ਰੰਗ ਨੇ ਮਿੱਟੀ 'ਚ ਰੋਲ੍ਹੀਆਂ ਨਵ-ਵਿਆਹੁਤਾ ਦੀਆਂ ਸਦਰਾਂ, ਅੱਕ ਕੇ ਚੁਣਿਆ ਮੌਤ ਦਾ ਰਾਹ
ਪੰਜਾਬ 'ਚ 8 ਮਹੱਤਵਪੂਰਨ ਬਿੱਲ ਹੋਏ ਪਾਸ
ਪੰਜਾਬ ਵਿਧਾਨ ਸਭਾ ਵੱਲੋਂ ਸਪੀਕਰ ਰਾਣਾ ਕੇ. ਪੀ. ਸਿੰਘ ਦੀ ਅਗਵਾਈ ਹੇਠ ਬਜਟ ਇਜਲਾਸ 'ਚ 8 ਮਹੱਤਵਪੂਰਨ ਬਿੱਲ ਪਾਸ ਕੀਤੇ ਗਏ। ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਅਮਿਟੀ ਯੂਨੀਵਰਸਿਟੀ ਪੰਜਾਬ ਬਿੱਲ-2021, ਇੰਡੀਅਨ ਪਾਰਟਨਰਸ਼ਿਪ (ਪੰਜਾਬ ਸੋਧ) ਬਿੱਲ-2021 ਅਤੇ ਪੰਜਾਬ ਬਿਊਰੋ ਆਫ਼ ਇਨਵੈਸਮੈਂਟ ਪ੍ਰਮੋਸ਼ਨ (ਸੋਧ) ਬਿੱਲ-2021 ਸਮੇਤ ਤਿੰਨ ਬਿੱਲ ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਬਜਟ ਇਜਲਾਸ 'ਚ ਪਾਸ ਕੀਤਾ ਗਿਆ।
ਇਹ ਵੀ ਪੜ੍ਹੋ : ਦਿੱਲੀ ਅੰਦੋਲਨ ਦੀ ਭੇਂਟ ਚੜ੍ਹੀ ਪਿੰਡ ਭੈਣੀ ਬਾਘਾ ਦੀ ਬੀਬੀ ਸੁਖਪਾਲ ਕੌਰ, ਵਾਪਸ ਪਰਤਦਿਆਂ ਪਿਆ ਦਿਲ ਦਾ ਦੌਰਾ
ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪ੍ਰਿਜ਼ਨਜ਼ (ਪੰਜਾਬ ਸੋਧ) ਬਿੱਲ-2021 ਅਤੇ ਪੰਜਾਬ ਸਹਿਕਾਰੀ ਸਭਾਵਾਂ (ਸੋਧ) ਬਿੱਲ ਸਮੇਤ ਦੋ ਅਹਿਮ ਬਿੱਲ ਪੇਸ਼ ਕੀਤੇ ਗਏ, ਜਿਨਾਂ ਨੂੰ ਵਿਧਾਨ ਸਭ ਦੇ ਬਜਟ ਇਜਲਾਸ 'ਚ ਪਾਸ ਕੀਤਾ ਗਿਆ। ਇਸੇ ਤਰ੍ਹਾਂ ਵਿੱਤ ਮੰਤਰੀ ਨਪ੍ਰੀਤ ਸਿੰਘ ਬਾਦਲ ਵੱਲੋਂ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ (ਸੋਧ) ਬਿੱਲ-2021 ਪੇਸ਼ ਕੀਤਾ ਗਿਆ, ਜਿਸ ਨੂੰ ਇਜਲਾਸ 'ਚ ਪਾਸ ਕੀਤਾ ਗਿਆ, ਜਦੋਂ ਕਿ 2 ਵਿਜੈ ਇੰਦਰਾ ਸਿੰਗਲਾ ਵੱਲੋਂ ਪੰਜਾਬ ਆਬਕਾਰੀ (ਸੋਧ) ਬਿੱਲ-2021 ਅਤੇ ਪੰਜਾਬ ਐਜੂਕੇਸ਼ਨ ਬਿੱਲ-2021 ਸਮੇਤ ਦੋ ਮਹੱਤਵਪੂਰਨ ਬਿੱਲ ਪੇਸ਼ ਕੀਤੇ ਗਏ।
ਨੋਟ : ਪੰਜਾਬ ਵਿਧਾਨ ਸਭਾ 'ਚ ਪਾਸ ਹੋਏ ਮਹੱਤਵਪੂਰਨ ਬਿੱਲਾਂ ਬਾਰੇ ਦਿਓ ਆਪਣੀ ਰਾਏ
ਕਾਂਗਰਸੀ ਆਗੂ ਰਿੰਕੂ ਸੇਠੀ ਦੀ ਸਫ਼ਾਈ, ਕਿਹਾ-ਸ਼ਰਾਬ ਪੀ ਕੇ ਹੋਈ ਗਲਤੀ, ਕੈਪਟਨ ਤੇ ਮਨੀਸ਼ ਤਿਵਾੜੀ ਤੋਂ ਵੀ ਮੰਗੀ ਮੁਆਫ਼ੀ
NEXT STORY