ਚੰਡੀਗੜ੍ਹ (ਵਰੁਣ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਕਾਰਵਾਈ ਦੁਬਾਰਾ ਸ਼ੁਰੂ ਹੋ ਗਈ ਹੈ। ਇਸ ਦੌਰਾਨ ਪਿਛਲੇ ਸਮੇਂ ਦੌਰਾਨ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਉਨ੍ਹਾਂ ਦੀ ਯਾਦ 'ਚ 2 ਮਿੰਟਾਂ ਦਾ ਮੌਨ ਵਰਤ ਰੱਖਿਆ ਗਿਆ। ਜਿਨ੍ਹਾਂ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਉਨ੍ਹਾਂ 'ਚ ਰਜਨੀਸ਼ ਕੁਮਾਰ ਬੱਬੀ ਵਿਧਾਇਕ, ਅਰੁਣ ਜੇਤਲੀ ਸਾਬਕਾ ਕੇਂਦਰੀ ਮੰਤਰੀ, ਸੁਸ਼ਮਾ ਸਵਰਾਜ ਸਾਬਕਾ ਕੇਂਦਰੀ ਮੰਤਰੀ, ਸੁਖਦੇਵ ਸਿੰਘ ਲਿਬੜਾ ਸਾਬਕਾ ਸੰਸਦ ਮੈਂਬਰ, ਸੁਰਿੰਦਰ ਸਿੰਘ ਧੂਰੀ ਸਾਬਕਾ ਸੰਸਦੀ ਸਕੱਤਰ, ਸੀਤਾ ਸਿੰਘ ਆਜ਼ਾਦੀ ਘੁਲਾਟੀਏ ਅਤੇ ਬਾਕੀ ਸ਼ਾਮਲ ਸਨ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਸਾਢੇ 3 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।
ਬਰਨਾਲਾ ਦੇ ਪਿੰਡ ਧਨੌਲਾ ਦੇ ਕਿਸਾਨ ਬਣੇ ਮਿਸਾਲ, ਬਿਨਾਂ ਪਰਾਲੀ ਸਾੜੇ ਕਰ ਰਹੇ ਹਨ ਬਿਜਾਈ
NEXT STORY