ਬਰਨਾਲਾ (ਪੁਨੀਤ ਮਾਨ) : ਬਰਨਾਲਾ ਦੇ ਪਿੰਡ ਧਨੌਲਾ ਦੇ ਗੋਵਿੰਦਪੂਰਾ ਕੋਠੇ ਦੇ ਕਿਸਾਨ ਇਲਾਕੇ ਵਿਚ ਮਿਸਾਲ ਬਣੇ ਹੋਏ ਹਨ। ਕਿਉਂਕਿ ਇਹ ਕਿਸਾਨ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਸਾੜਨ ਦੀ ਬਜਾਏ ਫਸਲ ਦੀ ਰਹਿੰਦ-ਖੂੰਹਦ ਨੂੰ ਜ਼ਮੀਨ 'ਚ ਹੀ ਵਾਹ ਕੇ ਅਗਲੀ ਫਸਲ ਬੀਜ ਦਿੰਦੇ ਹਨ ਅਤੇ ਆਰਗੈਂਨਿਕ ਖੇਤੀ ਵੀ ਕਰਦੇ ਹਨ। ਕਿਸਾਨ ਹਰਵਿੰਦਰ ਸਿੰਘ ਆਪਣੇ ਬਾਕੀ ਸਾਥੀ ਕਿਸਾਨ ਭਰਾਵਾਂ ਨਾਲ ਮਿਲਕੇ ਮਸ਼ੀਨੀਕਰਨ ਸੰਦਾਂ ਦਾ ਇਸਤੇਮਾਲ ਕਰਕੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਦਾ ਪੂਰਾ ਲਾਹਾ ਲੈ ਰਹੇ ਹਨ।
ਉਧਰ ਡੀ.ਸੀ. ਤੇਜਪ੍ਰਤਾਪ ਸਿੰਘ ਨੇ ਪਰਾਲੀ ਨੂੰ ਨਾ ਸਾੜਨ 'ਤੇ ਗੋਵਿੰਦਰਪੁਰਾ ਕੋਠੇ ਦੇ ਕਿਸਾਨਾਂ ਦੀ ਸ਼ਲਾਘਾ ਕੀਤੀ ਹੈ ਤੇ ਕਿਹਾ ਇਨ੍ਹਾਂ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਹਰਵਿੰਦਰ ਸਿੰਘ ਨੂੰ ਆਪਣੇ ਇਸ ਸ਼ਲਾਘਾਯੋਗ ਕੰਮ ਲਈ ਕੇਂਦਰੀ ਖੇਤੀਬਾੜੀ ਮੰਤਰੀ ਵੱਲੋਂ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਅੱਜ ਲੋੜ ਹੈ ਬਾਕੀ ਕਿਸਾਨਾਂ ਨੂੰ ਵੀ ਇਸ ਪਿੰਡ ਤੋਂ ਪ੍ਰੇਰਣਾ ਲੈਣ ਦੀ, ਤਾਂ ਜੋ ਧਰਤੀ ਮਾਂ ਦਾ ਸੀਨਾ ਵੀ ਠਰਿਆ ਰਹੇ ਤੇ ਕਿਸਾਨਾਂ ਨੂੰ ਫਸਲ ਦਾ ਚੰਗਾ ਝਾੜ ਵੀ ਮਿਲਦਾ ਰਹੇ।
ਪਰਾਲੀ ਨੂੰ ਅੱਗ ਲਗਾਉਣ ਵਾਲੇ 4 ਲੋਕਾਂ ਖਿਲਾਫ ਕੇਸ ਦਰਜ
NEXT STORY