ਪਟਿਆਲਾ: ਪੰਜਾਬ ਦੇ ਇਕ ਪਿੰਡ ਵਿਚ ਪੰਚਾਇਤੀ ਚੋਣਾਂ ਦੇ ਨਤੀਜੇ ਵਿਚ ਦਿਲਚਸਪ ਮੁਕਾਬਲਾ ਵੇਖਣ ਨੂੰ ਮਿਲਿਆ। ਪਹਿਲਾਂ ਇਕ ਉਮੀਦਵਾਰ 2 ਵੋਟਾਂ ਨਾਲ ਚੋਣ ਹਾਰ ਗਿਆ। ਫ਼ਿਰ ਅਦਾਲਤੀ ਹੁਕਮਾਂ 'ਤੇ ਵੋਟਾਂ ਦੀ ਦੁਬਾਰਾ ਗਿਣਤੀ ਹੋਈ ਤਾਂ ਵੋਟਾਂ ਬਰਾਬਰ ਨਿਕਲੀਆਂ। ਅਖ਼ੀਰ ਪਰਚੀ ਕੱਢ ਕੇ ਸਰਪੰਚ ਦੀ ਚੋਣ ਕੀਤੀ ਗਈ, ਜਿਸ ਵਿਚ ਪਹਿਲਾਂ 2 ਵੋਟਾਂ ਤੋਂ ਹਾਰੇ ਉਮੀਦਵਾਰ ਦੀ ਜਿੱਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਮੋਦੀ ਸਰਕਾਰ ਦੀ ਨਵੀਂ ਸਕੀਮ 'ਚ ਆਉਣਗੇ ਪੰਜਾਬ ਦੇ 100 ਤੋਂ ਵੱਧ ਪਿੰਡ! ਪਾਰਲੀਮੈਂਟ 'ਚ ਦੱਸੇ ਵੇਰਵੇ
ਅਸੀਂ ਗੱਲ ਕਰ ਰਹੇ ਹਾਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਉਸਮਾਨਪੁਰ ਦੀ। ਇੱਥੇ ਪਿਛਲੇ ਸਾਲ ਹੋਈਆਂ ਪੰਚਾਇਤੀ ਚੋਣਾਂ ਵਿਚ ਲਖਵਿੰਦਰ ਸਿੰਘ ਦੀ 2 ਵੋਟਾਂ ਨਾਲ ਹੋਰ ਹੋ ਗਈ ਸੀ। ਇਨ੍ਹਾਂ ਚੋਣਾਂ ਵਿਚ 27 ਵੋਟਾਂ ਰੱਦ ਹੋਈਆਂ ਸਨ। ਇਸ ਮਾਮਲੇ ਵਿਚ ਲਖਵਿੰਦਰ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। 10 ਮਹੀਨਿਆਂ ਦੀ ਕਾਨੂੰਨੀ ਲੜਾਈ ਲੜਣ ਮਗਰੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੋਟਾਂ ਦੀ ਦੁਬਾਰਾ ਗਿਣਤੀ ਕਰਨ ਦੇ ਹੁਕਮ ਦਿੱਤੇ।
ਇਹ ਖ਼ਬਰ ਵੀ ਪੜ੍ਹੋ - ਕੇਂਦਰ ਵੱਲੋਂ ਪੰਜਾਬ ਨੂੰ ਮਿਲੀ 530 ਕਰੋੜ ਦੀ ਗ੍ਰਾਂਟ 'ਤੇ ਕੈਬਨਿਟ ਮੰਤਰੀ ਦਾ ਵੱਡਾ ਬਿਆਨ
ਬੁੱਧਵਾਰ ਨੂੰ ਜਦੋਂ ਵੋਟਾਂ ਦੀ ਦੁਬਾਰਾ ਗਿਣਤੀ ਕੀਤੀ ਗਈ ਤਾਂ ਲਖਵਿੰਦਰ ਤੇ ਗੁਰਜੰਟ ਦੋਹਾਂ ਨੂੰ ਹੀ 240-240 ਵੋਟਾਂ ਨਿਕਲੀਆਂ। ਗਿਣਤੀ ਟਾਈ ਹੋਣ 'ਤੇ ਇਹ ਫ਼ੈਸਲਾ ਲਿਆ ਗਿਆ ਕਿ ਪਰਚੀ ਪਾ ਕੇ ਪਿੰਡ ਦਾ ਸਰਪੰਚ ਚੁਣ ਲਿਆ ਜਾਵੇ। ਇਸ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਬੁਲਾਇਆ ਗਿਆ ਤੇ ਉਨ੍ਹਾਂ ਵੱਲੋਂ ਕੱਢੀ ਪਰਚੀ 'ਤੇ ਲਖਵਿੰਦਰ ਸਿੰਘ ਜੇਤੂ ਨਿਕਲਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਦੋਪਹੀਆ ਵਾਹਨਾਂ ਤੋਂ ਵੀ ਵਸੂਲਿਆ ਜਾਵੇਗਾ Toll ? ਜਾਣੋ ਪੂਰਾ ਮਾਮਲਾ
NEXT STORY