ਲੁਧਿਆਣਾ (ਸੁਰਿੰਦਰ ਸੰਨੀ): ਦੋ ਪਹੀਆ ਵਾਹਨਾਂ 'ਤੇ ਸਵਾਰ ਹੋ ਕੇ ਸੜਕਾਂ 'ਤੇ ਸਟੰਟਬਾਜ਼ੀ ਕਰਨ ਵਿਚ ਹੁਣ ਕੁੜੀਆਂ ਵੀ ਪਿੱਛੇ ਨਹੀਂ ਹਨ। ਅਜਿਹੀ ਹੀ ਇਕ ਕੁੜੀ ਦਾ ਟ੍ਰੈਫ਼ਿਕ ਪੁਲਸ ਵੱਲੋਂ ਖ਼ਤਰਨਾਕ ਡਰਾਈਵਿੰਗ ਤੇ ਬਿਨਾਂ ਹੈਲਮੇਟ ਦੇ ਮੋਟਰਸਾਈਕਲ ਚਲਾਉਣ 'ਤੇ ਚਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਕੁੜੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਸੀ, ਜਿਸ ਦੇ ਅਧਾਰ 'ਤੇ ਟ੍ਰੈਫ਼ਿਕ ਪੁਲਸ ਵੱਲੋਂ ਉਸ ਨੂੰ ਟ੍ਰੇਸ ਕਰ ਕੇ ਚਾਲਾਨ ਕੀਤਾ ਗਿਆ ਹੈ।
ਵਾਇਰਲ ਵੀਡੀਓ ਵਿਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕੁੜੀ ਬੁਲਟ ਮੋਟਰਸਾਈਕ 'ਤੇ ਸਵਾਰ ਹੋ ਕੇ ਲੁਧਿਆਣਾ ਦੀਆਂ ਸੜਕਾਂ 'ਤੇ ਇਕ ਹੱਥ ਛੱਡ ਕੇ ਮੋਟਰਸਾਈਕਲ ਚਲਾ ਰਹੀ ਹੈ ਤੇ ਉਸ ਦੇ ਅੱਗੇ ਜਾ ਰਹੇ ਲੋਕ ਵੀਡੀਓ ਬਣਾ ਰਹੇ ਹਨ। ਕੁੜੀ ਖ਼ਤਰਨਾਕ ਢੰਗ ਨਾਲ ਇਕ ਹੱਥ ਛੱਡ ਕੇ ਐਨਕ ਪਾਉਂਦੀ ਵੀ ਨਜ਼ਰ ਆਉਂਦੀ ਹੈ। ਵੀਡੀਓ ਦੇ ਅਧਾਰ 'ਤੇ ਟ੍ਰੈਫ਼ਿਕ ਪੁਲਸ ਦੇ ਜ਼ੋਨ ਇੰਚਾਰਜ ਸਬ ਇੰਸਪੈਕਟਰ ਧਰਮਪਾਲ ਨੇ ਕੁੜੀ ਨੂੰ ਬਾਈਕ ਦੇ ਨੰਬਰ ਦੇ ਅਧਾਰ 'ਤੇ ਟ੍ਰੇਸ ਕੀਤਾ, ਜੋ ਦੁਗਰੀ ਖੇਤਰ ਦੀ ਰਹਿਣ ਵਾਲੀ ਹੈ ਤੇ ਇਕ ਪ੍ਰਾਈਵੇਟ ਬੈਂਕ ਵਿਚ ਕੰਮ ਕਰਦੀ ਹੈ।
ਕੁੜੀ ਨੇ ਦੱਸਿਆ ਕਿ ਇਹ ਮੋਟਰਸਾਈਕਲ ਉਸ ਦੇ ਨਾਲ ਕੰਮ ਕਰਨ ਵਾਲੇ ਮੁੰਡੇ ਦੀ ਹੈ। ਸਬ ਇੰਸਪੈਕਟਰ ਧਰਮਪਾਲ ਨੇ ਕਿਹਾ ਕਿ ਲੋਕ ਸੜਕਾਂ 'ਤੇ ਸਟੰਟਬਾਜ਼ੀ ਕਰਨ ਤੋਂ ਗੁਰੇਜ਼ ਕਰਨ, ਨਹੀਂ ਤਾਂ ਟ੍ਰੈਫ਼ਿਕ ਪੁਲਸ ਵੱਲੋਂ ਸਖ਼ਤ ਰਵਈਆ ਅਪਨਾਇਆ ਜਾਵੇਗਾ।
ਆਤਿਸ਼ੀ ਵੱਲੋਂ ਸਿੱਖ ਗੁਰੂਆਂ ਬਾਰੇ ਕੀਤੀ ਟਿੱਪਣੀ ਦੁੱਖਦਾਈ, ਅਰਵਿੰਦ ਕੇਜਰੀਵਾਲ ਚੁੱਪ ਕਿਉਂ : ਸੁਖਪਾਲ ਖਹਿਰਾ
NEXT STORY