ਲੁਧਿਆਣਾ (ਤਰੁਣ)- ਫਿਰੋਜ਼ਪੁਰ ਰੋਡ, ਕਚਹਿਰੀ ਕੰਪਲੈਕਸ ਅਤੇ ਥਾਣਾ ਡਵੀਜ਼ਨ ਨੰ. 5 ਦੇ ਆਲੇ-ਦੁਆਲੇ ਦੇ ਇਲਾਕੇ ਵਿਚ ਲੋਕਾਂ ਨਾਲ ਲੁੱਟ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਵਾਰਦਾਤਾਂ ਨੂੰ ਅੰਜਾਮ ਇਕ ਔਰਤ ਆਪਣੇ ਸਾਥੀ ਨਾਲ ਮਿਲ ਕੇ ਦੇ ਰਹੀ ਹੈ। ਲੁੱਟ ਦੀਆਂ 2 ਵਾਰਦਾਤਾਂ ਇਕ ਮੰਦਰ ਦੇ ਸੇਵਾਦਾਰ ਨੇ ਆਪਣੇ ਮੋਬਾਈਲ ਵਿਚ ਰਿਕਾਰਡ ਕੀਤੀਆਂ ਅਤੇ ਪੁਲਸ ਨੂੰ ਭੇਜੀਆਂ ਪਰ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਲਾਡੋਵਾਲ ਟੋਲ ਪਲਾਜ਼ਾ ਨੇੜੇ ਹੋਏ ਐਨਕਾਊਂਟਰ ਨਾਲ ਜੁੜੀ ਵੱਡੀ ਅਪਡੇਟ
ਜਾਣਕਾਰੀ ਮੁਤਾਬਕ ਇਕ ਔਰਤ ਅਤੇ ਉਸ ਦਾ ਸਾਥੀ ਫਿਰੋਜ਼ਪੁਰ ਰੋਡ ’ਤੇ ਇਸ ਤਰ੍ਹਾਂ ਦੇ ਲੋਕਾਂ ਦੀ ਰੇਕੀ ਕਰਦੇ ਹਨ, ਜੋ ਕਿ ਸ਼ਰਾਬ ਦੇ ਨਸ਼ੇ ਵਿਚ ਟੁੰਨ ਅਤੇ ਇਕੱਲਾ ਹੋਵੇ। ਮੌਕਾ ਦੇਖ ਕੇ ਮੁਲਜ਼ਮ ਲੁੱਟ ਦੀ ਵਾਰਦਾਤ ਕਰਦੇ ਹਨ। ਇਲਾਕੇ ਵਿਚ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਫਿਰੋਜ਼ਪੁਰ ਰੋਡ ਸਥਿਤ ਇਕ ਮੰਦਰ ਦਾ ਸੇਵਾਦਾਰ ਬੰਟੀ ਸੜਕ ’ਤੇ ਗੁਜ਼ਰ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਇਕ ਔਰਤ ਅਤੇ ਉਸ ਦਾ ਸਾਥੀ ਇਕ ਵਿਅਕਤੀ ’ਤੇ ਮਨਘੜਤ ਦੋਸ਼ ਲਗਾ ਕੇ ਉਸ ਨਾਲ ਲੁੱਟ ਦੀ ਵਾਰਦਾਤ ਕਰ ਰਹੇ ਹਨ।ਔਰਤ ਸ਼ਰਾਬੀ ਦੇ ਨਾਲ ਕੁੱਟਮਾਰ ਕਰ ਰਹੀ ਹੈ ਅਤੇ ਉਸ ਦੇ ਸਾਥੀ ਨੇ ਸ਼ਰਾਬੀ ਦੇ ਹੱਥ ਫੜ ਕੇ ਉਸ ਦੀ ਜੇਬ ਵਿਚੋਂ ਨਕਦੀ ਕੱਢ ਲਈ, ਜਦੋਂਕਿ ਦੂਜੀ ਘਟਨਾ ਵਿਚ ਔਰਤ ਅਤੇ ਉਸ ਦਾ ਸਾਥੀ ਸੜਕ ’ਤੇ ਇਕ ਸ਼ਰਾਬੀ ਦੀ ਜੇਬ ਵਿਚੋਂ ਮੋਬਾਇਲ ਅਤੇ ਨਕਦੀ ਕੱਢ ਲੈਂਦੇ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਹੋਣ ਜਾ ਰਿਹੈ ਵਿਹਲੇ ਬੈਠਣ ਦਾ ਮੁਕਾਬਲਾ! ਕੁਝ ਨਾ ਕਰਨ 'ਤੇ ਮਿਲਣਗੇ Cash Prize, ਜਾਣੋ ਕੀ ਨੇ ਸ਼ਰਤਾਂ
ਸੇਵਾਦਾਰ ਬੰਟੀ ਨੇ ਦੋਵੇਂ ਵੀਡੀਓ ਰਿਕਾਰਡ ਕਰ ਕੇ ਸੀ. ਆਈ. ਏ. ਪੁਲਸ ਨੂੰ ਭੇਜ ਦਿੱਤੀਆਂ ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਦੂਜੇ ਪਾਸੇ ਇਸ ਸਬੰਧੀ ਥਾਣਾ ਡਵੀਜ਼ਨ ਨੰ. 5 ਦੇ ਮੁਖੀ ਇੰਸਪੈਕਟਰ ਵਿਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਹੈ, ਨਾ ਹੀ ਕੋਈ ਵੀਡੀਓ ਉਨ੍ਹਾਂ ਨੂੰ ਪ੍ਰਾਪਤ ਹੋਈ ਹੈ। ਜੇਕਰ ਕੋਈ ਔਰਤ ਅਤੇ ਉਸ ਦਾ ਸਾਥੀ ਮਿਲ ਕੇ ਵਾਰਦਾਤਾਂ ਕਰ ਰਹੇ ਹਨ ਤਾਂ ਪੁਲਸ ਦੀ ਗਸ਼ਤ ਵਧਾਈ ਜਾਵੇਗੀ।
ਲਾਡੋਵਾਲ ਟੋਲ ਪਲਾਜ਼ਾ ਨੇੜੇ ਹੋਏ ਐਨਕਾਊਂਟਰ ਨਾਲ ਜੁੜੀ ਵੱਡੀ ਅਪਡੇਟ
NEXT STORY