ਜਲੰਧਰ/ਬਠਿੰਡਾ (ਵੈੱਬ ਡੈਸਕ, ਸੋਨੂੰ, ਵਰੁਣ, ਵਿਜੇ)- ਪੰਜਾਬ ਵਿਚ ਅੱਜ ਮੌਸਮ ਨੇ ਦੁਪਹਿਰ ਬਾਅਦ ਅਚਾਨਕ ਆਪਣਾ ਮਿਜਾਜ਼ ਬਦਲ ਲਿਆ। ਜਲੰਧਰ, ਅੰਮ੍ਰਿਤਸਰ, ਬਠਿੰਡਾ, ਤਰਨਤਾਰਨ ਸਣੇ ਕਈ ਇਲਾਕਿਆਂ ਵਿਚ ਜਿੱਥੇ ਤੇਜ਼ ਹਨ੍ਹੇਰੀ-ਝੱਖੜ ਨੇ ਤਬਾਹੀ ਮਚਾਈ, ਉਥੇ ਹੀ ਜਲੰਧਰ ਦੇ ਕੰਪਨੀ ਬਾਗ ਦੇ ਬਾਹਰ ਲੱਗਾ ਲੋਹੇ ਦਾ ਪੋਲ ਹਨ੍ਹੇਰੀ ਕਾਰਨ ਹੇਠਾਂ ਡਿੱਗ ਹਿਆ। ਗਮੀਨਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਇਕ ਕਾਰ ਨੁਕਸਾਨੀ ਗਈ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ 29 ਮਈ ਤੋਂ 10 ਜੂਨ ਤੱਕ ਲੱਗੀ ਇਹ ਵੱਡੀ ਪਾਬੰਦੀ, DC ਵੱਲੋਂ ਹੁਕਮ ਜਾਰੀ
ਉਥੇ ਹੀ ਹਨ੍ਹੇਰੀ ਕਾਰਨ ਬਠਿੰਡਾ ਵਿਖੇ ਵੀ ਭਾਰੀ ਤਬਾਹੀ ਹੋਈ। ਅਚਾਨਕ ਚੱਲੀ ਤੇਜ਼ ਹਵਾ ਨਾਲ ਨਾ ਸਿਰਫ਼ ਬਿਜਲੀ ਦੀ ਲਾਈਨ ਠੱਪ ਹੋ ਗਈ, ਸਗੋਂ ਪੂਰੇ ਇਲਾਕੇ ਵਿੱਚ ਹਨੇਰਾ ਛਾ ਗਿਆ। ਦਰਜਨਾਂ ਦਰਖਤ ਜ਼ਮੀਨ 'ਤੇ ਢਹਿ ਪਏ, ਬਿਜਲੀ ਦੇ ਖੰਭੇ ਡਿੱਗਣ ਕਾਰਨ ਬਿਜਲੀ ਪ੍ਰਣਾਲੀ ਠੱਪ ਹੋ ਗਈ। ਚਸ਼ਮਦੀਦਾਂ ਦੇ ਅਨੁਸਾਰ ਹਨ੍ਹੇਰੀ ਇੰਨੀ ਤੇਜ਼ ਸੀ ਕਿ ਕਈ ਛੱਤਾਂ ਅਤੇ ਟੀਨ ਉੱਡ ਕੇ ਦੂਰ ਜਾ ਡਿੱਗੇ। ਸੜਕਾਂ 'ਤੇ ਆਵਾਜਾਈ ਠੱਪ ਹੋ ਗਈ ਅਤੇ ਲੋਕ ਘਰਾਂ 'ਚ ਕੈਦ ਹੋ ਕੇ ਰਹਿ ਗਏ। ਬਜ਼ੁਰਗਾਂ ਅਤੇ ਬੱਚਿਆਂ ਨੂੰ ਖ਼ਾਸ ਤਕਲੀਫ਼ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ: MLA ਰਮਨ ਅਰੋੜਾ 'ਤੇ ਐਕਸ਼ਨ ਮਗਰੋਂ ਹੋਰ ਵਿਧਾਇਕ ਤੇ ਨੇਤਾ ਵੀ ਸਰਕਾਰ ਦੀ ਰਾਡਾਰ ’ਤੇ, ਡਿੱਗੇਗੀ ਗਾਜ
ਹਸਪਤਾਲ, ਪਾਣੀ ਸਪਲਾਈ ਅਤੇ ਹੋਰ ਲੋੜੀਂਦੀਆਂ ਸੇਵਾਵਾਂ 'ਤੇ ਵੀ ਹਨੇਰੀ ਦੇ ਗੰਭੀਰ ਅਸਰ ਪਏ ਹਨ। ਇਲਾਕੇ ਦੇ ਨਿਗਮ ਅਤੇ ਬਿਜਲੀ ਵਿਭਾਗ ਵੱਲੋਂ ਬਿਜਲੀ ਬਹਾਲੀ ਅਤੇ ਸਫ਼ਾਈ ਦੇ ਕੰਮ ਜਾਰੀ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ ਅਤੇ ਬਚਾਅ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਪਰ ਵੱਡੇ ਪੱਧਰ 'ਤੇ ਨੁਕਸਾਨ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ।

ਇਹ ਵੀ ਪੜ੍ਹੋ: ਫਸ ਸਕਦੇ ਨੇ MLA ਰਮਨ ਅਰੋੜਾ ਦੇ ਕਈ ਨਜ਼ਦੀਕੀ ਰਿਸ਼ਤੇਦਾਰ, ਵਿਜੀਲੈਂਸ ਕੱਸੇਗੀ ਸ਼ਿਕੰਜਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੰਮ੍ਰਿਤਸਰ 'ਚ ਦਿਨ ਵੇਲੇ ਹੀ ਛਾ ਗਿਆ ਹਨ੍ਹੇਰਾ, ਤੇਜ਼ ਤੂਫਾਨ ਨਾਲ ਪਿਆ ਮੀਂਹ
NEXT STORY