ਬਠਿੰਡਾ (ਵਿਜੇ ਵਰਮਾ): ਅੱਜ ਸ਼ਾਮ ਨੂੰ ਸੂਬੇ ਦੇ ਮੌਸਮ ਵਿਚ ਅਚਾਨਕ ਤਬਦੀਲੀ ਆਈ ਹੈ। ਜ਼ਿਆਦਾਤਰ ਜ਼ਿਲ੍ਹਿਆਂ ਵਿਚ ਸ਼ਾਮ ਵੇਲੇ ਬੱਦਲ ਛਾਅ ਗਏ ਤੇ ਕਈ ਥਾਈਂ ਬਰਸਾਤ ਵੀ ਹੋਣ ਲੱਗ ਪਈ ਹੈ। ਇਸ ਦੇ ਨਾਲ ਹੀ ਬਠਿੰਡਾ ਵਿਚ ਕਈ ਥਾਵਾਂ 'ਤੇ ਗੜੇਮਾਰੀ ਵੀ ਹੋਈ ਹੈ। ਇਸ ਨਾਲ ਨਾ ਸਿਰਫ਼ ਤਾਪਮਾਨ ਵਿਚ ਗਿਰਾਵਟ ਆਉਣ ਨਾਲ ਲੋਕਾਂ ਨੂੰ ਠੰਡ ਦਾ ਅਹਿਸਾਸ ਹੋਇਆ ਹੈ, ਸਗੋਂ ਸਾਰਾ ਦਿਨ ਧੂਏਂ ਦੀ ਮੋਟੀ ਪਰਤ ਵਿਚ ਲਿਪਟੇ ਸ਼ਹਿਰ ਨੂੰ ਪ੍ਰਦੂਸ਼ਣ ਤੋਂ ਵੀ ਰਾਹਤ ਮਿਲ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ, ਅਗਲੇ 24 ਘੰਟਿਆਂ ਤੱਕ ਅਸਮਾਨ ਵਿਚ ਬਾਦਲ ਛਾਏ ਰਹਿਣਗੇ ਅਤੇ ਹਲਕੀ ਵਰਖਾ ਦੀ ਸੰਭਾਵਨਾ ਹੈ। ਠੰਢ ਹੌਲੀ-ਹੌਲੀ ਵਧੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡਾ ਐਕਸ਼ਨ! ਨੌਕਰੀ ਤੋਂ Dismiss ਕੀਤੇ ਗਏ ਮੁਲਾਜ਼ਮ, ਪੁਲਸ ਨੇ ਕਰ ਲਿਆ ਗ੍ਰਿਫ਼ਤਾਰ
ਅੱਜ ਸਵੇਰ ਤੋਂ ਹੀ ਸ਼ਹਿਰ ਅਤੇ ਆਸ-ਪਾਸ ਦਾ ਇਲਾਕਾ ਧੂੰਏਂ ਦੀ ਮੋਟੀ ਪਰਤ ਨਾਲ ਢੱਕਿਆ ਰਿਹਾ। ਸੂਰਜ ਦੀਆਂ ਕਿਰਨਾਂ ਸਾਰਾ ਦਿਨ ਬੱਦਲਾਂ ਤੇ ਧੂੰਏਂ ਵਿਚੋਂ ਝਾਤ ਮਾਰਦੀਆਂ ਰਹੀਆਂ। ਹਵਾ ਦੀ ਗੁਣਵੱਤਾ (AQI) ਖਤਰਨਾਕ ਪੱਧਰ ਦੇ ਨੇੜੇ ਪਹੁੰਚ ਗਈ ਸੀ। ਲੋਕਾਂ ਨੂੰ ਅੱਖਾਂ ਵਿਚ ਸਾੜ, ਸਾਹ ਲੈਣ ਵਿਚ ਮੁਸ਼ਕਲ ਅਤੇ ਗਲੇ ਵਿੱਚ ਖਾਰਸ਼ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਵਾਤਾਵਰਣ ਮਾਹਰਾਂ ਦਾ ਕਹਿਣਾ ਹੈ ਕਿ ਇਹ ਵਰਖਾ ਧੂੰਏਂ ਦੀ ਪਰਤ ਨੂੰ ਕੁਝ ਹੱਦ ਤੱਕ ਸਾਫ ਕਰੇਗੀ ਅਤੇ ਹਵਾ ਦੀ ਗੁਣਵੱਤਾ ਵਿਚ ਸੁਧਾਰ ਆਏਗਾ। ਪਿਛਲੇ ਕੁਝ ਦਿਨਾਂ ਤੋਂ ਪਰਾਲੀ ਸਾੜਨ, ਵਾਹਨਾਂ ਦੇ ਧੂੰਏਂ ਅਤੇ ਪਟਾਕਿਆਂ ਕਾਰਨ ਬਠਿੰਡਾ, ਮਾਨਸਾ ਅਤੇ ਫਿਰੋਜ਼ਪੁਰ ਖੇਤਰਾਂ ਵਿਚ ਹਵਾ ਬਹੁਤ ਮਾੜੀ ਹਾਲਤ ਵਿਚ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਇਕ ਹੋਰ ਇਤਿਹਾਸਕ ਫ਼ੈਸਲਾ, ਸੂਬੇ ਭਰ 'ਚ ਹੋਣ ਜਾ ਰਹੀ ਨਵੀਂ ਸ਼ੁਰੂਆਤ
ਮੌਸਮ ਵਿਭਾਗ ਮੁਤਾਬਕ, ਇਹ ਤਬਦੀਲੀ ਪੱਛਮੀ ਗੜਬੜੀ ਕਾਰਨ ਆਈ ਹੈ। ਸ਼ਾਮ ਨੂੰ ਹੋਈ ਅਚਾਨਕ ਵਰਖਾ ਨਾਲ ਖੇਤਾਂ ਵਿਚ ਨਮੀ ਵਧ ਗਈ ਹੈ। ਕਪਾਹ ਅਤੇ ਕਣਕ ਦੀਆਂ ਫਸਲਾਂ ‘ਤੇ ਇਸ ਦਾ ਮਿਲਿਆ-ਜੁਲਿਆ ਅਸਰ ਦੇਖਿਆ ਜਾ ਸਕਦਾ ਹੈ। ਜਿਨ੍ਹਾਂ ਕਿਸਾਨਾਂ ਨੇ ਹਾਲ ਹੀ ‘ਚ ਕਪਾਹ ਦੀ ਚੁਗਾਈ ਮੁਕੰਮਲ ਕੀਤੀ ਸੀ, ਉਨ੍ਹਾਂ ਲਈ ਇਹ ਵਰਖਾ ਫ਼ਾਇਦੇਮੰਦ ਸਾਬਤ ਹੋਈ ਕਿਉਂਕਿ ਹਵਾ ਵਿਚ ਵਧੀ ਨਮੀ ਨਾਲ ਅਗਲੀ ਫਸਲ ਦੀ ਤਿਆਰੀ ਆਸਾਨ ਹੋ ਜਾਵੇਗੀ। ਹਾਲਾਂਕਿ ਜਿਨ੍ਹਾਂ ਖੇਤਾਂ ਵਿਚ ਅਜੇ ਵੀ ਚੁਗਾਈ ਜਾਰੀ ਸੀ, ਉੱਥੇ ਗੜੇਮਾਰੀ ਕਾਰਨ ਨੁਕਸਾਨ ਦੀ ਸੰਭਾਵਨਾ ਹੈ। ਕੁਝ ਇਲਾਕਿਆਂ ‘ਚ ਫ਼ਸਲਾਂ ‘ਤੇ ਗੜੇਮਾਰੀ ਦੇ ਨਿਸ਼ਾਨ ਨਜ਼ਰ ਆਏ ਹਨ।
ਜਲੰਧਰ ਵਿਚ ਵੀ ਪਿਆ ਮੀਂਹ
ਇਸ ਦੇ ਨਾਲ ਹੀ ਜਲੰਧਰ ਵਿਚ ਵੀ ਦੇਰ ਸ਼ਾਮ ਤੇਜ਼ ਹਵਾਵਾਂ ਦੇ ਨਾਲ ਮੀਂਹ ਪਿਆ। ਇਸ ਦੌਰਾਨ ਠੰਡੀਆਂ ਹਵਾਵਾਂ ਨੇ ਲੋਕਾਂ ਵਿਚ ਪਾਲਾ ਛੇੜ ਦਿੱਤਾ।
ਬਾਈਕ ਅਤੇ ਸਕੂਟਰਾਂ 'ਤੇ ਕਿਉਂ ਨਹੀਂ ਲਗਾਇਆ ਜਾਂਦਾ Toll Tax? ਜਾਣੋ ਇਸਦੇ ਪਿੱਛੇ ਦਾ ਹੈਰਾਨੀਜਨਕ ਕਾਰਨ
NEXT STORY