ਫਰੀਦਕੋਟ (ਜਗਤਾਰ) : ਜ਼ਿਲ੍ਹੇ ਦੇ ਪਿੰਡ ਸੁਖਣਵਾਲਾ ਵਿਚ ਬੀਤੀ 29-30 ਨਵੰਬਰ ਦੀ ਰਾਤ ਨੂੰ ਹੋਏ ਨੌਜਵਾਨ ਦੇ ਅੰਨ੍ਹੇ ਕਤਲ ਦੀ ਫਰੀਦਕੋਟ ਪੁਲਸ ਵੱਲੋਂ ਗੁੱਥੀ ਸੁਲਝਾ ਲਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ। ਵਿਸ਼ੇਸ਼ ਪ੍ਰੈਸ ਕਾਨਫ਼ਰੰਸ ਕਰ SP ਇਨਵਟੀਗੇਸ਼ਨ ਯੋਗੇਸ਼ਵਰ ਸਿੰਘ ਗੋਰਾਇਆ ਨੇ ਦਸਿਆ ਕਿ ਪਿੰਡ ਸੁਖਣਵਾਲਾ ਵਿਚ ਹੋਏ ਕਤਲ ਮਾਮਲੇ ਵਿਚ ਪੁਲਸ ਵੱਲੋਂ ਮ੍ਰਿਤਕ ਦੀ ਪਤਨੀ ਤੇ ਉਸ ਦੇ ਮਰਦ ਦੋਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਦਾ ਸ਼ੋਸ਼ਲ ਮੀਡੀਆ ਰਾਹੀਂ ਕਿਸੇ ਲੜਕੇ ਨਾਲ ਪ੍ਰੇਮ ਸਬੰਧ ਬਣੇ ਸਨ ਜੋ 29-30 ਨਵੰਬਰ ਦੀ ਰਾਤ ਨੂੰ ਉਸ ਨੂੰ ਮਿਲਣ ਉਨ੍ਹਾਂ ਦੇ ਪਿੰਡ ਸੁਖਣਵਾਲਾ ਸਥਿਤ ਘਰੇ ਆਇਆ ਸੀ ਜਿਸ ਦੌਰਾਨ ਔਰਤ ਦੇ ਪਤੀ ਦੀ ਜਾਗ ਖੁੱਲ੍ਹ ਗਈ ਤੇ ਪਰਾਏ ਮਰਦ ਦੇ ਘਰ ਵਿਚ ਹੋਣ 'ਤੇ ਉਸ ਨੇ ਵਿਰੋਧ ਕੀਤਾ ਤਾਂ ਆਪਸ ਵਿਚ ਗੁਥਮ-ਗੁਥੀ ਹੋ ਗਏ। ਇਸੇ ਦੌਰਾਨ ਪ੍ਰੇਮੀ ਜੋੜੇ ਨੇ ਉਸ ਦਾ ਗਲਾ ਘੁਟ ਕੇ ਕਤਲ ਕਰ ਦਿੱਤਾ ਅਤੇ ਇਸ ਕਤਲ ਨੂੰ ਕੋਈ ਹੋਰ ਰੰਗਤ ਦੇਣ ਲਈ ਪੁਲਸ ਨੂੰ ਘਰ 'ਚ ਚੋਰੀ ਹੋਣ ਤੇ ਚੋਰਾਂ ਵਲੋਂ ਕਤਲ ਕੀਤੇ ਜਾਣ ਦੀ ਗੱਲ ਕਹੀ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਪਹੁੰਚੀ ਪੁਲਸ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਹੋਈ ਗੱਲਬਾਤ ਦੌਰਾਨ ਜਾਂਚ ਵਿਚ ਸਾਹਮਣੇ ਆਇਆ ਕਿ ਮ੍ਰਿਤਕ ਦੀ ਪਤਨੀ ਦੇ ਕਿਸੇ ਹੋਰ ਲੜਕੇ ਨਾਲ ਸਬੰਧ ਸਨ ਜੋ ਰਾਤ ਸਮੇਂ ਉਸ ਨੂੰ ਮਿਲਣ ਆਇਆ ਸੀ। ਪਰ ਪਤੀ ਨੂੰ ਪਤਾ ਲੱਗਿਆ ਤਾਂ ਉਸ ਨੇ ਵਿਰੋਧ ਕੀਤਾ ਅਤੇ ਇਸੇ ਦੌਰਾਨ ਪ੍ਰੇਮੀ ਜੋੜੇ ਨੇ ਉਸ ਦਾ ਗਲਾ ਦਵਾ ਕੇ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਦੋਹਾਂ ਨੂੰ ਪੇਸ਼ ਅਦਾਲਤ ਕਰ ਰਿਮਾਂਡ ਹਾਸਲ ਕੀਤਾ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਸ਼ਰਮਨਾਕ ਕਰਤੂਤ! ਤਲਾਕ ਮਗਰੋਂ ਪਹਿਲੀ ਪਤਨੀ ਦੀਆਂ ਇਤਰਾਜ਼ਯੋਗ ਫੋਟੋਆਂ ਇੰਸਟਾਗ੍ਰਾਮ ’ਤੇ ਕਰ'ਤੀਆਂ ਅਪਲੋਡ
NEXT STORY