ਜਲੰਧਰ (ਵੈੱਬ ਡੈਸਕ) : ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਖਿਲਾਫ ਏਅਰ ਸਟ੍ਰਾਈਕ 'ਤੇ ਬੋਲਦੋ ਹੋਏ ਕਿਹਾ ਕਿ ਇਸ ਸਟ੍ਰਾਈਕ ਦੌਰਾਨ 300 ਅੱਤਵਾਦੀ ਮਾਰੇ ਗਏ ਹਨ ਜਾਂ ਨਹੀਂ, ਜੇ ਨਹੀਂ ਮਾਰੇ ਗਏ ਤਾਂ ਇਸ ਦਾ ਉਦੇਸ਼ ਕੀ ਸੀ। ਦੂਜੇ ਪਾਸੇ ਫਿਰੋਜ਼ਪੁਰ ਤੋਂ ਪਾਰਲੀਮੈਂਟ ਮੈਂਬਰ ਸ਼ੇਰ ਸਿਘ ਘੁਬਾਇਆ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਤੇ ਸਾਰੇ ਅਹੁਦਿਆਂਂ ਤੋਂ ਅੱਜ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
'ਜਿੰਨੇ ਵੇਖਿਆ ਨਹੀਂ ਲਾਹੌਰ, ਉਹ ਵੇਖੇ ਕਲਾਨੌਰ'
ਪੂਰੇ ਭਾਰਤ 'ਚ ਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।
ਸ਼ੇਰ ਸਿਘ ਘੁਬਾਇਆ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਦਿੱਤਾ ਅਸਤੀਫਾ
ਫਿਰੋਜ਼ਪੁਰ ਤੋਂ ਪਾਰਲੀਮੈਂਟ ਮੈਂਬਰ ਸ਼ੇਰ ਸਿਘ ਘੁਬਾਇਆ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਤੇ ਸਾਰੇ ਅਹੁਦਿਆਂ ਤੋਂ ਅੱਜ ਅਸਤੀਫਾ ਦੇ ਦਿੱਤਾ ਹੈ।
ਰੰਧਾਵਾ ਵਲੋਂ ਉਮਰਾਨੰਗਲ ਨਾਲ ਗੁਪਤ ਮੀਟਿੰਗਾਂ ਕਰਵਾਉਣ ਵਾਲਾ ਜੇਲ ਸੁਪਰਡੈਂਟ ਸਸਪੈਂਡ
ਆਈ.ਜੀ.ਉਮਰਾਨੰਗਲ ਨਾਲ ਗੁਪਤ ਮੀਟਿੰਗਾਂ ਕਰਵਾਉਣ ਦੇ ਦੋਸ਼ 'ਚ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕੇਂਦਰੀ ਜੇਲ ਪਟਿਆਲਾ ਦਾ ਸੁਪਰਡੈਂਟ ਜਸਪਾਲ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ।
ਏਅਰ ਸਟ੍ਰਾਈਕ 'ਤੇ ਸਿੱਧੂ ਦਾ ਟਵੀਟ, 'ਅੱਤਵਾਦੀ ਮਾਰੇ ਜਾਂ ਦਰੱਖਤ ਪੁੱਟੇ'
ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਖਿਲਾਫ ਕੁੱਝ ਵੀ ਬੋਲਣ ਤੋਂ ਪਰਹੇਜ਼ ਕਰਨ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਤਵਾਦੀਆਂ ਖਿਲਾਫ ਕੀਤੀ ਗਈ ਏਅਰ ਸਟ੍ਰਾਈਕ 'ਤੇ ਸਵਾਲ ਚੁੱਕੇ ਹਨ।
'ਆਪ'-ਟਕਸਾਲੀ ਗਠਜੋੜ 'ਤੇ ਕੈਪਟਨ ਦੀ ਦੋ ਟੁੱਕ
ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਟਕਸਾਲੀ ਵਿਚਾਲੇ ਚੱਲ ਰਹੀ ਗਠਜੋੜ ਦੀ ਚਰਚਾ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਿੱਪਣੀ ਕੀਤੀ ਹੈ।
ਸਪੀਕਰ ਕੋਲ ਖੁਦ ਨੋਟਿਸ ਲੈਣ ਜਾਣਗੇ ਸੁਖਪਾਲ ਖਹਿਰਾ
ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵੱਲੋਂ ਅੱਜ ਬਠਿੰਡਾ ਵਿਚ ਮੀਟਿੰਗ ਕੀਤੀ ਗਈ।
ਵਿਆਹ ਤੋਂ 15 ਦਿਨ ਪਹਿਲਾਂ ਲੜਕੇ ਦਾ ਕਤਲ! (ਵੀਡੀਓ)
ਬਲਾਚੌਰ ਕਸਬੇ 'ਚ 19 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਸਮਾਚਾਰ ਹੈ।
ਵੀਜ਼ਾ ਨਹੀਂ ਲੱਗਿਆ ਤਾਂ ਸਬ ਇੰਸਪੈਕਟਰ ਦੇ ਪੁੱਤਰ ਨੇ ਖ਼ੁਦ ਨੂੰ ਮਾਰੀ ਗੋਲੀ
ਆਈਲੇਟਸ ਕਰਨ ਦੇ ਬਾਵਜੂਦ ਵੀਜ਼ਾ ਨਾ ਲੱਗਣ ਤੋਂ ਪਰੇਸ਼ਾਨ ਪੰਜਾਬ ਪੁਲਸ 'ਚ ਤਾਇਨਾਤ ਸਬ ਇੰਸਪੈਕਟਰ ਦੇ ਪੁੱਤਰ ਨੇ ਆਪਣੇ ਪਿਤਾ ਦੇ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਏਅਰ ਸਟ੍ਰਾਈਕ 'ਤੇ ਸਿੱਧੂ ਦੇ ਦਿੱਤੇ ਬਿਆਨ ਦਾ ਤਰੁਣ ਚੁੱਘ ਨੇ ਦਿੱਤਾ ਜਵਾਬ
ਭਾਰਤੀ ਫੌਜ ਵੱਲੋਂ ਪਾਕਿਸਤਾਨ ਖਿਲਾਫ ਕੀਤੀ ਗਈ ਏਅਰ ਸਟ੍ਰਾਈਕ 'ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਚੁੱਕੇ ਗਏ ਸਵਾਲਾਂ ਦਾ ਤਿੱਖਾ ਜਵਾਬ ਦਿੰਦੇ ਹੋਏ ਭਾਜਪਾ ਆਗੂ ਤਰੁਣ ਚੁੱਘ ਨੇ ਗੱਦਾਰੀ ਪੂਰਨ ਬਿਆਨ ਹੈ।
'ਆਪ' ਤੇ ਟਕਸਾਲੀਆਂ 'ਚ ਹੋਇਆ ਗਠਜੋੜ, ਜਲਦੀ ਐਲਾਨੇ ਜਾਣਗੇ ਉਮੀਦਵਾਰ (ਵੀਡੀਓ)
2019 ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਬਿਖਰ ਰਹੀ 'ਆਪ' ਨੂੰ ਟਕਸਾਲੀਆਂ ਦਾ ਸਹਾਰਾ ਲੱਗਭਗ ਮਿਲ ਹੀ ਗਿਆ ਹੈ।
ਵੀਜ਼ਾ ਨਹੀਂ ਲੱਗਿਆ ਤਾਂ ਸਬ ਇੰਸਪੈਕਟਰ ਦੇ ਪੁੱਤਰ ਨੇ ਖ਼ੁਦ ਨੂੰ ਮਾਰ ਲਈ ਗੋਲ਼ੀ
NEXT STORY