ਜਲੰਧਰ/ਅੰਮ੍ਰਿਤਸਰ— ਭਾਰਤੀ ਫੌਜ ਵੱਲੋਂ ਪਾਕਿਸਤਾਨ ਖਿਲਾਫ ਕੀਤੀ ਗਈ ਏਅਰ ਸਟ੍ਰਾਈਕ 'ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਚੁੱਕੇ ਗਏ ਸਵਾਲਾਂ ਦਾ ਤਿੱਖਾ ਜਵਾਬ ਦਿੰਦੇ ਹੋਏ ਭਾਜਪਾ ਆਗੂ ਤਰੁਣ ਚੁੱਘ ਨੇ ਕਿਹਾ ਕਿ ਸਿੱਧੂ ਵੱਲੋਂ ਦਿੱਤਾ ਗਿਆ ਬਿਆਨ ਗੱਦਾਰੀ ਪੂਰਨ ਬਿਆਨ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ 'ਚ ਜੋ ਵੀ ਭਾਸ਼ਾ ਇਮਰਾਨ ਖਾਨ ਅਤੇ ਆਈ. ਐੱਸ. ਆਈ. ਦਾ ਮੁਖੀ ਬੋਲ ਰਿਹਾ ਹੈ, ਉਹੀ ਭਾਸ਼ਾ ਹਿੰਦੋਸਤਾਨ 'ਚ ਨਵਜੋਤ ਸਿੰਘ ਸਿੱਧੂ ਬੋਲ ਰਿਹਾ ਹੈ। ਪਾਕਿਸਤਾਨ 'ਚ ਬੈਠੇ ਆਈ. ਐੱਸ. ਆਈ. ਦੇ ਅਕਾਵਾਂ ਨੂੰ ਖੁਸ਼ ਕਰਨ ਲਈ ਸਿੱਧੂ ਨੇ ਹਿੰਦੋਸਤਾਨੀ ਫੌਜ ਦਾ ਅਪਮਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨਾਲ ਦੋਸਤੀ ਨਿਭਾਉਂਦੇ-ਨਿਭਾਉਂਦੇ ਸਿੱਧੂ ਦੇਸ਼ ਨਾਲ ਬੇਈਮਾਨੀ ਨਾ ਕਰਨ।
ਤਰੁਣ ਚੁੱਘ ਨੇ ਕਿਹਾ ਕਿ ਹਿੰਦੋਸਤਾਨ ਦਾ ਅਪਮਾਨ ਕਰਨ ਦੇ ਕਾਰਨ ਹੀ ਪਹਿਲਾਂ ਸਿੱਧੂ ਨੂੰ ਸੋਨੀ ਚੈਨਲ 'ਚੋਂ ਕੱਢਿਆ ਗਿਆ। ਉਨ੍ਹਾਂ ਨੇ ਕਿਹਾ ਕਿ ਇਕ ਸਹੁੰ ਚੁੱਕਿਆ ਹੋਇਆ ਮੰਤਰੀ ਦੇਸ਼ ਦਾ ਅਪਮਾਨ ਕਰ ਰਿਹਾ ਹੈ ਅਤੇ ਦੇਸ਼ ਦੀਆਂ ਸੈਨਾਵਾਂ 'ਤੇ ਪ੍ਰਸ਼ਨ ਚਿੰਨ ਲਗਾ ਰਿਹਾ ਹੈ।ਤਰੁਣ ਚੁੱਘ ਨੇ ਕਿਹਾ ਕਿ ਅਜੇ ਤਾਂ ਜਿਹੜੇ ਜਵਾਨ ਸ਼ਹੀਦ ਹੋਏ ਹਨ, ਉਨ੍ਹਾਂ ਦੀਆਂ ਚਿਖਾਵਾਂ ਵੀ ਠੰਡੀਆਂ ਨਹੀਂ ਹੋਈਆਂ ਹਨ ਅਤੇ ਸਿੱਧੂ ਸਿਆਸੀ ਰੋਟੀਆਂ ਸੇਕਣ ਲੱਗ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਿੱਧੂ ਇਸ 'ਤੇ ਸਿਆਸੀ ਰੋਟੀਆਂ ਨਾ ਸੇਕਣ ਅਤੇ ਫੌਜ ਦੀ ਵੀਰਤਾ ਦਾ ਅਪਮਾਨ ਨਾ ਕਰਨ ਕਿਉਂਕਿ ਦੇਸ਼ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।
ਉਨ੍ਹਾਂ ਨੇ ਕਿਹਾ ਕਿ ਜੇ ਹਿੰਦੋਸਤਾਨ ਦੀ ਆਰਮੀ ਦਾ ਅਫਸਰ ਇਹ ਕਹਿ ਰਿਹਾ ਹੈ ਕਿ ਉਥੇ ਸਟ੍ਰਾਈਕ ਹੋਈ ਹੈ ਅਤੇ ਅੱਤਵਾਦੀ ਮਾਰੇ ਗਏ ਹਨ ਤਾਂ ਉਸ ਦੇ ਲਈ ਸਬੂਤ ਨਾ ਮੰਗੇ ਜਾਣ। ਉਨ੍ਹਾਂ ਨੇ ਸਿੱਧੂ ਨੂੰ ਸਵਾਲ ਕਰਦੇ ਰਿਹਾ ਕਿ ਜੇ ਸਿੱਧੂ ਨੂੰ ਲੱਗਦਾ ਹੈ ਕਿ ਅੱਗੇ ਤੋਂ ਆਰਮੀ ਨੂੰ ਵੀਡੀਓ ਰਿਕਾਰਡਿੰਗ ਕਰਨੀ ਚਾਹੀਦੀ ਹੈ ਤਾਂ ਕੀ ਫੌਜ ਹੁਣ ਵੀਡੀਓ ਰਿਕਾਰਡਿੰਗ ਨਾਲ ਲੈ ਕੇ ਜਾਵੇ, ਕਿਉਂਕਿ ਤੁਹਾਡੇ ਵਰਗੇ ਆਗੂ ਫੌਜ 'ਤੇ ਅਜਿਹੇ ਸਵਾਲ ਚੁੱਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਿੱਧੂ ਸਣੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮਮਤਾ ਬੈਨਰਜੀ, ਦਿਗਵਿਜੇ ਸਿੰਘ ਵਰਗੇ ਸਾਰੇ ਇਟਲੀ ਦੀ ਰਾਜਰਕੁਮਾਰੀ ਨੂੰ ਖੁਸ਼ ਕਰਨ ਲਈ ਪਾਕਿਸਤਾਨ ਦੀ ਭਾਸ਼ਾ ਬੋਲ ਰਹੇ ਹਨ, ਜੋ ਦੇਸ਼ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।।
'ਆਪ'-ਟਕਸਾਲੀ ਗਠਜੋੜ 'ਤੇ ਕੈਪਟਨ ਦੀ ਦੋ ਟੁੱਕ
NEXT STORY