ਜਲੰਧਰ (ਵੈੱਬ ਡੈਸਕ) : ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਦੀ ਤੀਜੀ ਪੀੜ੍ਹੀ ਵੀ ਹੁਣ ਸਿਆਸਤ 'ਚ ਕੁੱਦ ਚੁੱਕੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬੇਟੇ ਅਨੰਤਵੀਰ ਲੋਕ ਸਭਾ ਚੋਣਾਂ 'ਚ ਸਰਗਰਮ ਹੋ ਗਏ ਹਨ। ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੀ ਹੋਈ ਸਲਾਨਾ ਪ੍ਰੀਖਿਆ ਦੇ ਐਲਾਨੇ ਨਤੀਜਿਆਂ 'ਚ ਹੈਰਾਨ ਕਰ ਦੇਣ ਵਾਲੇ ਅੰਕੜੇ ਸਾਹਮਣੇ ਆਏ ਹਨ। ਸਾਲ 2018 ਦੇ ਨਤੀਜਿਆਂ ਮੁਤਾਬਕ ਓਵਰਆਲ ਨਤੀਜਾ 59.47 ਫੀਸਦ ਸੀ, ਜਿਸ 'ਚ ਇਸ ਵਾਰ ਜ਼ਬਰਦਸਤ ਵਾਧਾ ਹੋਇਆ ਹੈ ਅਤੇ 85. 56 ਫੀਸਦੀ ਬੱਚੇ ਪਾਸ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਬਾਦਲਾਂ ਦੀ ਤੀਜੀ ਪੀੜ੍ਹੀ ਸਿਆਸਤ 'ਚ, ਹੁਣ ਸੁਖਬੀਰ ਦਾ ਪੁੱਤ ਵੀ ਮੈਦਾਨ 'ਚ
ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਦੀ ਤੀਜੀ ਪੀੜ੍ਹੀ ਵੀ ਹੁਣ ਸਿਆਸਤ 'ਚ ਕੁੱਦ ਚੁੱਕੀ ਹੈ।
ਹੱਦ ਹੋ ਗਈ! ਚੋਰ ਕ੍ਰੇਨ ਨਾਲ ਏ. ਟੀ. ਐੱਮ. ਹੀ ਪੁੱਟ ਕੇ ਲੈ ਗਏ (ਵੀਡੀਓ)
ਰੂਪਨਗਰ 'ਚ ਚੋਰਾਂ ਵੱਲੋਂ ਕ੍ਰੇਨ ਦੀ ਮਦਦ ਨਾਲ ਏ. ਟੀ. ਐੱਮ. ਨੂੰ ਹੀ ਉਖਾੜ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
10ਵੀਂ ਜਮਾਤ ਦੇ ਨਤੀਜਿਆਂ ਨੇ ਕੀਤਾ ਹੈਰਾਨ, ਤੋੜੇ ਰਿਕਾਰਡ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੀ ਹੋਈ ਸਲਾਨਾ ਪ੍ਰੀਖਿਆ ਦੇ ਐਲਾਨੇ ਨਤੀਜਿਆਂ ਵਿਚ ਹੈਰਾਨ ਕਰ ਦੇਣ ਵਾਲੇ ਅੰਕੜੇ ਸਾਹਮਣੇ ਆਏ ਹਨ।
ਪੰਜਾਬ 'ਚ 'ਅਕਾਲੀਆਂ' ਨੂੰ ਵੱਡੀ ਰਾਹਤ, ਜਾਣੋ ਕੀ ਹੈ ਕਾਰਨ
ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਪਿਛਲੇ ਸਾਲ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਵਾਲੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਗਠਜੋੜ ਦੇ ਹੱਕ 'ਚ ਨਿਤਰ ਆਏ ਹਨ
ਲਵਲੀ ਆਟੋਜ਼ 'ਚ ਕੁੜੀ ਨੂੰ ਗੋਲੀਆਂ ਮਾਰਨ ਵਾਲੇ ਮਨਪ੍ਰੀਤ ਦੇ ਪਰਿਵਾਰ ਦਾ ਸੁਣੋ ਬਿਆਨ
ਬੀਤੇ ਦਿਨੀਂ ਨਕੋਦਰ ਚੌਕ ਸਥਿਤ ਲਵਲੀ ਆਟੋਜ਼ ਦੀ ਦੂਜੀ ਮੰਜ਼ਿਲ ਦੀ ਕੰਟੀਨ 'ਚ ਕੁੜੀ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਖੁਦਕੁਸ਼ੀ ਕਰਨ ਵਾਲੇ ਮਨਪ੍ਰੀਤ ਉਰਫ ਵਿੱਕੀ ਪੁੱਤਰ ਸੰਤੋਖ ਸਿੰਘ ਵਾਸੀ ਮੁਸਤਫਾਪੁਰ, ਕਰਤਾਰਪੁਰ ਦੀ ਲਾਸ਼ ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।
'ਆਪ' 'ਚ ਪੈਦਾ ਹੋਏ ਕਲੇਸ਼ ਦਰਮਿਆਨ ਅਮਨ ਅਰੋੜਾ ਨੇ ਜਾਰੀ ਕੀਤੀ ਖੁੱਲ੍ਹੀ ਚਿੱਠੀ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੂਬਾ ਚੋਣ ਕਮੇਟੀ ਦੇ ਮੁਖੀ ਅਮਨ ਅਰੋੜਾ ਨੇ ਆਮ ਲੋਕਾਂ ਦੇ ਨਾਮ ਖੁੱਲ੍ਹੀ ਚਿੱਠੀ ਜਾਰੀ ਕੀਤੀ ਹੈ।
ਆਉਣ ਵਾਲੇ ਦਿਨਾਂ 'ਚ ਗਰਮੀ ਕੱਢੇਗੀ ਹੋਰ ਵੀ ਕੜਾਕੇ, ਵਧੇਗਾ ਪਾਰਾ
ਮਈ ਮਹੀਨੇ 'ਚ ਸੂਰਜ ਦੀ ਤਪਸ਼ ਅਤੇ ਚੱਲ ਰਹੀਆਂ ਗਰਮ ਹਵਾਵਾਂ ਨੇ ਲੋਕਾਂ ਦੇ ਪਸੀਨੇ ਛੁਡਾ ਦਿੱਤੇ ਹਨ।
ਵਿਦਿਆਰਥੀਆਂ ਦੀ ਉਡੀਕ ਮੁੱਕੀ, ਪੰਜਾਬ ਬੋਰਡ ਨੇ ਐਲਾਨੇ 10ਵੀਂ ਦੇ ਨਤੀਜੇ
ਵਿਦਿਆਰਥੀਆਂ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਹਨ। ਬੁੱਧਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ।
..ਜਦੋਂ ਮਾਨ ਨੂੰ ਪੁੱਛਿਆ ਆਪਣੀ ਭੂਆ ਦੀ ਗਲੀ 'ਚ ਤਾਂ ਟਾਇਲਾਂ ਲਵਾ ਦਿੱਤੀਆਂ, ਪਿੰਡ 'ਚ ਕਦੋਂ ਲੱਗਣੀਆਂ
ਚੋਣ ਪ੍ਰਚਾਰ ਕਰਨ ਪਹੁੰਚ ਰਹੇ ਨੇਤਾਵਾਂ ਨੂੰ ਲੋਕਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਰ੍ਹਾਂ ਪਹਿਲੀ ਵਾਰ ਹੈ ਕਿ ਜਦੋਂ ਲੋਕ ਭਰੀ ਸਭਾ 'ਚ ਉਸ ਦੇ ਵਿਕਾਸ ਦੇ ਦਾਅਵਿਆਂ ਦੇ ਪੋਲ ਖੋਲ੍ਹ ਰਹੇ ਹਨ। ਲੋਕਾਂ 'ਚ ਸਭ ਤੋਂ ਵੱਧ ਗੁੱਸਾ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਠੱਪ ਪਏ ਵਿਕਾਸ ਨੂੰ ਲੈ ਕੇ ਹੈ।
ਖੰਨਾ : ਪਿੰਡ ਦੀ ਕੁੜੀ ਭਜਾਉਣ 'ਤੇ ਨੌਜਵਾਨ ਨੂੰ ਮਿਲੀ ਖੌਫਨਾਕ ਸਜ਼ਾ
ਖੰਨਾ 'ਚ ਪੈਂਦੇ ਪਿੰਡ ਈਸੜੂ 'ਚ ਪ੍ਰੇਮ ਸਬੰਧਾਂ ਦੇ ਚੱਲਦਿਆਂ ਇਕ ਨੌਜਵਾਨ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਕਾਂਗਰਸ ਤੇ ਅਕਾਲੀ ਦਲ ਦੀ ਸਰਕਾਰ ਨੇ ਇਲਾਕੇ ਲਈ ਕੁਝ ਨਹੀਂ ਕੀਤਾ : ਜਤਿੰਦਰ ਕੌਰ
NEXT STORY