ਜਲੰਧਰ : ਪੰਜਾਬ ਦੇ ਇਕ ਨੌਜਵਾਨ ਨੇ ਦੁਬਈ 'ਚ 2 ਕਰੋੜ ਦੀ ਕਾਰ ਇਨਾਮ ਵਜੋ ਹਾਸਲ ਕੀਤੀ ਹੈ। ਪਿਛਲੇ 10 ਸਾਲ ਤੋਂ ਕਾਰਪੇਂਟਰ ਦਾ ਕੰਮ ਕਰ ਰਿਹਾ ਬਲਵੀਰ ਸਿੰਘ ਭਾਰਤ ਤੋਂ ਦੁਬਈ ਇਕ ਨੌਕਰੀ ਦੀ ਤਲਾਸ਼ 'ਚ ਗਿਆ ਸੀ। ਜਿਸ ਦੌਰਾਨ ਉਹ ਆਪਣੇ ਘਰ ਦਾ ਖਰਚਾ ਚੁੱਕ ਸਕੇ ਪਰ ਦੁਬਈ 'ਚ ਉਸ ਦੀ ਕਿਸਮਤ ਇਸ ਤਰ੍ਹਾਂ ਬਦਲੀ ਕਿ ਉਸ ਨੇ ਸੋਚਿਆ ਨਹੀਂ ਸੀ।
ਯੂ. ਏ. ਈ. ਦੀ ਰਜ਼ਿਸਟ੍ਰੇਸ਼ਨ ਪਾਲਿਸੀ ਤਹਿਤ ਅਮੀਰੇਟ ਇੰਟੀਗ੍ਰੇਟਡ ਟੈਲੀਕਮਿਊਨਿਕੇਸ਼ਨ ਕੰਪਨੀ (ਈ. ਆਈ. ਟੀ. ਸੀ.) ਨੇ ਮੋਬਾਇਲ ਨੰਬਰ ਰੀਨਿਊ ਕਰਾਉਣ ਦਾ ਇਕ ਕਾਂਟੈਸਟ ਸ਼ੁਰੂ ਕੀਤਾ ਸੀ। ਇਸ ਦੇ ਅਧੀਨ ਗ੍ਰਾਹਕਾਂ ਨੂੰ ਐਕਸਪਾਇਰੀ ਆਈ. ਡੀ. ਰੀਨਿਊ ਕਰਨ ਲਈ ਆਪਣੇ ਮੋਬਾਇਲ ਨੰਬਰ ਨੂੰ 31 ਜਨਵਰੀ ਤੋਂ ਪਹਿਲਾਂ ਰਜਿਸਟਰ ਕਰਾਉਣਾ ਸੀ। ਬਾਕੀ ਗ੍ਰਾਹਕਾਂ ਦੀ ਤਰ੍ਹਾਂ ਬਲਬੀਰ ਨੇ ਵੀ ਆਪਣਾ ਰਜਿਸਟ੍ਰੇਸ਼ਨ ਕਰਾਇਆ। ਇਸ ਉਪਰੰਤ ਕੁੱਝ ਸਮੇਂ ਬਾਅਦ ਬਲਵੀਰ ਨੂੰ ਕੰਪਨੀ ਵਲੋਂ ਕਾਰ ਜਿੱਤਣ ਦਾ ਫੋਨ ਆਇਆ। ਜਿਸ 'ਤੇ ਉਸ ਨੂੰ ਵਿਸ਼ਵਾਸ ਨਹੀਂ ਹੋਇਆ। ਉਸ ਨੂੰ ਲੱਗਾ ਕਿ ਸ਼ਾਇਦ ਕੋਈ ਉਸ ਨਾਲ ਮਜ਼ਾਕ ਕਰ ਰਿਹਾ ਹੈ। ਹਾਲਾਂਕਿ ਜਦ ਇਹ ਸੱਚ ਸਾਬਿਤ ਹੋਇਆ ਤਾਂ ਬਲਵੀਰ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਇਸ ਤਰ੍ਹਾਂ ਬਲਵੀਰ ਸਿੰਘ mclaren 570s ਸਪਾਈਡਰ ਕਾਰ ਦਾ ਜੇਤੂ ਬਣ ਗਿਆ। ਜਿਸ ਦੀ ਕੀਮਤ 2 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਕਾਰ ਵੇਚ ਕੇ ਬਲਵੀਰ ਸ਼ੁਰੂ ਕਰੇਗਾ ਨਵਾਂ ਵਪਾਰ
ਹਾਲਾਂਕਿ ਸੂਤਰਾਂ ਮੁਤਾਬਕ ਬਲਵੀਰ ਇਸ ਕਾਰ ਨੂੰ ਵੇਚਣ ਵਾਲਾ ਹੈ। ਇਸ ਕਾਰ ਦੀ ਬਿਕਰੀ ਤੋਂ ਮਿਲਣ ਵਾਲੀ ਰਕਮ ਨੂੰ ਉਹ ਕਿਸੇ ਵਪਾਰ 'ਚ ਲਗਾਉਣ ਦਾ ਪਲਾਨ ਕਰ ਰਿਹਾ ਹੈ। ਬਲਵੀਰ ਦਾ ਫੈਸਲਾ ਕਾਫੀ ਸਮਝਦਾਰ ਹੈ ਕਿਉਂਕਿ ਇਸ ਕਾਰ ਦਾ ਮੇਂਟੀਨੇਂਸ ਵੀ ਕਾਫੀ ਮਹਿੰਗਾ ਹੁੰਦਾ ਹੈ।
ਬਠਿੰਡਾ 'ਚ ਗੱਪੀ ਮਨਪ੍ਰੀਤ ਤੇ ਵੜਿੰਗ ਦੀ ਜੋੜੀ ਨੂੰ ਸਬਕ ਸਿਖਾਉਣਗੇ ਲੋਕ : ਮਜੀਠੀਆ
NEXT STORY