ਮਾਨਸਾ (ਸੰਦੀਪ ਮਿੱਤਲ) : ਨੌਜਵਾਨ ਪੰਚਾਇਤ ਮੈਂਬਰ ਬੇਟੇ ਦੇ ਨਸ਼ਾ ਕਰਨ 'ਤੇ ਪਿਤਾ ਨੂੰ ਪੰਚਾਇਤ 'ਚ ਬੇਇੱਜ਼ਤ ਕੀਤਾ ਗਿਆ। ਇਸ ਤੋਂ ਪਰੇਸ਼ਾਨ ਹੋ ਕੇ ਪਿੰਡ ਬਰਨਾਲਾ ਦੇ ਨੌਜਵਾਨ ਪੰਚਾਇਤ ਮੈਂਬਰ ਵਲੋਂ ਟਰੇਨ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ ਗਈ। ਰੇਲਵੇ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਨੌਜਵਾਨ ਨੇ ਇੱਕ ਵੀਡੀਓ ਬਣਾਈ ਅਤੇ ਪਿੰਡ ਦੇ ਇੱਕ ਪੰਚਾਇਤ ਮੈਂਬਰ ’ਤੇ ਅਜਿਹਾ ਕਰਨ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ।
ਇਹ ਵੀ ਪੜ੍ਹੋ : ਪੰਜਾਬ 'ਚ ਬਰਸਾਤ ਦੇ ਮੌਸਮ ਦੌਰਾਨ ਨਵੇਂ ਹੁਕਮ ਜਾਰੀ! ਸੂਬਾ ਵਾਸੀ ਹੋ ਜਾਣ ALERT
ਰੇਲਵੇ ਪੁਲਸ ਚੌਂਕੀ ਦੇ ਅਧਿਕਾਰੀ ਨੇ ਦੱਸਿਆ ਕਿ ਬਰਨਾਲਾ ਪਿੰਡ ਦੇ 26 ਸਾਲਾ ਪੰਚਾਇਤ ਮੈਂਬਰ ਸਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਦੀ ਨਸ਼ਾ ਕਰਨ ਦੀ ਆਦਤ ਨੂੰ ਲੈ ਕੇ ਉਸ ਦੇ ਪਿਤਾ ਨੂੰ ਪਿੰਡ ਦੇ ਕੁੱਝ ਲੋਕਾਂ ਨੇ ਇੱਕ ਵਾਰ ਨਹੀਂ, ਸਗੋਂ ਕਈ ਵਾਰ ਪੰਚਾਇਤ 'ਚ ਬੇਇੱਜ਼ਤ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖ਼ੁਸ਼ਖ਼ਬਰੀ, ਆਖ਼ਰੀ ਤਾਰੀਖ਼ ਤੋਂ ਪਹਿਲਾਂ ਕਰ ਦਿਓ APPLY
ਜਦੋਂ ਪਿਤਾ ਨੇ ਘਰ ਆ ਕੇ ਆਪਣੇ ਪੁੱਤਰ ਨੂੰ ਇਸ ਬਾਰੇ ਦੱਸਿਆ ਤਾਂ ਪੁੱਤਰ ਨੂੰ ਬੇਇੱਜ਼ਤੀ ਮਹਿਸੂਸ ਹੋਈ। ਰੇਲਵੇ ਪੁਲਸ ਚੌਂਕੀ ਮਾਨਸਾ ਦੇ ਇੰਚਾਰਜ ਏ. ਐੱਸ. ਆਈ. ਪਾਖਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਤੋਂ ਦੁਖ਼ੀ ਹੋ ਕੇ ਸਤਪਾਲ ਸਿੰਘ ਨੇ ਮਾਨਸਾ ਤੋਂ ਜਾਖਲ ਜਾ ਰਹੀ ਮਾਲਗੱਡੀ ਹੇਠ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਪੁਲਸ ਨੇ ਇਸ ਮਾਮਲੇ 'ਚ ਬਲਕਰਨ ਸਿੰਘ ਅਤੇ ਕੁੱਝ ਹੋਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਡੀਗੜ੍ਹ 'ਚ ਕਿਤੇ ਮੀਂਹ ਤੇ ਕਿਤੇ ਹੁੰਮਸ, ਜਾਣੋ ਅਗਲੇ ਦਿਨਾਂ ਦਾ ਮੌਸਮ ਦਾ ਹਾਲ
NEXT STORY