ਲਹਿਰਾ ਮੁਹੱਬਤ, (ਮਨੀਸ਼)— ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ਭਰ 'ਚ ਚੱਲ ਰਹੇ ਕਰਫਿਊ ਦੌਰਾਨ ਲਹਿਰਾ ਮੁਹੱਬਤ ਦੇ ਮੁਸਲਮਾਨ ਪਰਿਵਾਰ ਦਾ ਇਕ ਨੌਜਵਾਨ ਹਰਿਆਣਾ 'ਚੋਂ ਆਪਣੇ ਘਰ ਵਾਪਸੀ ਲਈ ਪੰਜਾਬ ਸਰਕਾਰ ਨੂੰ ਵਾਸਤਾ ਪਾਇਆ। ਇਸ ਸਬੰਧੀ ਫੋਨ 'ਤੇ ਜਾਣਕਾਰੀ ਦਿੰਦਿਆਂ ਲਖਵੀਰ ਖਾਨ ਪੁੱਤਰ ਅਮਰ ਖਾਨ ਵਾਸੀ ਲਹਿਰਾ ਮੁਹੱਬਤ ਨੇ ਦੱਸਿਆ ਕਿ ਉਹ ਕਰਫਿਊ ਦੌਰਾਨ ਹਰਿਆਣਾ ਦੇ ਰਿਵਾੜੀ ਤੋਂ ਆਪਣੇ ਪਿੰਡ ਲਹਿਰਾ ਮੁਹੱਬਤ ਵਾਪਸ ਪਰਤ ਰਹੇ ਸਨ ਕਿ ਪੁਲਸ ਨੇ ਉਨ੍ਹਾਂ ਨੂੰ ਕੋਰੋਨਾ ਦੇ ਸ਼ੱਕ ਦੇ ਆਧਾਰ 'ਤੇ 14 ਦਿਨਾਂ ਲਈ ਇਕ ਪ੍ਰਾਈਵੇਟ ਸਕੂਲ 'ਚ ਇਕਾਂਤਵਾਸ ਕਰ ਦਿੱਤਾ। ਲਖਵੀਰ ਖਾਨ ਨੇ ਦੱਸਿਆ ਕਿ ਕਿ ਉਸ ਦੀ ਕੋਰੋਨਾ ਮੈਡੀਕਲ ਰਿਪੋਰਟ ਨੈਗੇਟਿਵ ਆਈ ਹੈ ਪਰ ਰਿਵਾੜੀ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਘਰ ਵਾਪਸ ਭੇਜ ਲਈ ਨਿੱਤ ਦਿਨ ਟਾਲ-ਮਟੋਲ ਕੀਤੀ ਜਾਂਦੀ ਹੈ। ਸੋਮਵਾਰ ਇਸ ਮਾਮਲੇ ਸਬੰਧੀ ਲਖਵੀਰ ਖਾਨ ਨੇ ਬਠਿੰਡਾ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨਾਲ ਫੋਨ 'ਤੇ ਰਾਬਤਾ ਕੀਤਾ ਤੇ ਘਰ ਵਾਪਸੀ ਲਈ ਸਹਾਇਤਾ ਮੰਗੀ।
ਮੁਕਤਸਰ 'ਚ ਵੱਡੀ ਵਾਰਦਾਤ, ਖੇਤਾਂ 'ਚ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ
NEXT STORY