ਸਮਰਾਲਾ (ਵਰਮਾ/ਸਚਦੇਵਾ): ਪਿਛਲੇ ਮਹੀਨੇ ਅਰਮੀਨੀਆ ਵਿਚ ਪੰਜਾਬੀ ਨੌਜਵਾਨ ਦੀ ਜ਼ਹਰਿਲੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ ਸੀ। ਅੱਜ ਉਕਤ ਨੌਜਵਾਨ ਅਮਨਦੀਪ ਸਿੰਘ ਦੀ ਮ੍ਰਿਤਕ ਦੇਹ ਪਰਿਵਾਰ ਕੋਲ ਪਹੁੰਚੀ। ਇਸ ਮੌਕੇ ਲੋਕ ਸੇਵਾ ਦੀ ਭਾਵਨਾ ਨਾਲ ਬਣਾਈ ਹੈਲਪਿੰਗ ਹੈਪਲੈੱਸ ਸੰਸਥਾ ਦੀ ਮੁਖੀ ਬੀਬਾ ਅਮਨਜੋਤ ਕੌਰ ਰਾਮੂੰਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਅਤਿ ਦੁਖਦਾਈ ਘਟਨਾ ਹੈ ਨੌਜਵਾਨ ਪੁੱਤਰ ਦੀ ਅਰਥੀ ਨੂੰ ਬਾਪ ਨੂੰ ਮੋਢਾ ਦੇਣਾ ਪੈ ਰਿਹਾ, ਪਰ ਮਜਬੂਰੀਆਂ ਇਨਸਾਨ ਨੂੰ ਬੇਵੱਸ ਕਰ ਦਿੰਦੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਖੁੱਲ੍ਹਣ ਜਾ ਰਿਹਾ ਇਕ ਹੋਰ Airport! ਕੇਂਦਰੀ ਮੰਤਰੀ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ
ਉਨ੍ਹਾਂ ਦੱਸਿਆ ਕਿ ਇਹ ਮ੍ਰਿਤਕ ਨੌਜਵਾਨ ਅਮਨਦੀਪ ਸਿੰਘ ਸਪੁੱਤਰ ਹਰਪਾਲ ਸਿੰਘ ਪਿੰਡ ਮੰਜਾਲੀ ਖੁਰਦ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਨੂਰਗੀ ਨੇੜੇ ਖਰਾਸ਼ੰਬ (ਅਰਮੀਨੀਆ) ਵਿਚ ਇਕ ਬੱਕਰੀਆਂ ਦੇ ਫਾਰਮ ਵਿਚ ਕੰਮ ਕਰਦਾ ਸੀ, ਜਿੱਥੇ ਉਸ ਦੀ ਜਹਿਰੀਲੀ ਗੈਸ ਚੜ੍ਹਨ ਨਾਲ 15 ਸਤੰਬਰ ਨੂੰ ਮੌਤ ਹੋ ਗਈ ਸੀ। ਪਰਿਵਾਰਕ ਮੈਂਬਰਾ ਨੇ ਐੱਨ.ਜੀ.ਓ "ਹੈਲਪਿੰਗ ਹੈਪਲੈੱਸ" ਤੱਕ ਪਹੁੰਚ ਕੀਤੀ, ਜਿਸ ਵਿਚ ਅਸੀਂ ਭਾਰਤ ਸਰਕਾਰ ਨਾਲ ਸੰਪਰਕ ਕਰ ਕੇ ਸਾਰੀ ਹਕੀਕਤ ਤੋਂ ਜਾਣੂੰ ਕਰਵਾਇਆ ਤੇ ਨਿਰੰਤਰ ਭਾਰਤੀ ਦੂਤਾਵਾਸ ਅਰਮੀਨੀਆ ਨਾਲ ਸੰਪਰਕ ਬਣਾਇਆ। ਉਨ੍ਹਾਂ ਦੇ ਰਾਜਦੂਤ ਨਾਲ ਫ਼ੋਨ 'ਤੇ ਗੱਲਬਾਤ ਕਰ ਕਾਨੂੰਨੀ ਪ੍ਰਕਿਰਿਆ ਪੂਰੀ ਕਰਵਾਉਣ ਚ ਮਦਦ ਕੀਤੀ ਤੇ ਮ੍ਰਿਤਕ ਦੇਹ ਅੱਜ ਪਰਿਵਾਰ 'ਚ ਪਹੁੰਚ ਸਕੀ ਹੈ।

ਇਹ ਖ਼ਬਰ ਵੀ ਪੜ੍ਹੋ - 'ਆਪ' ਪੰਜਾਬ ਵੱਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ, ਪੜ੍ਹੋ ਪੂਰੀ List
ਅਮਨਜੋਤ ਨੇ ਕਿਹਾ ਕਿ ਆਪਣੇ ਭਵਿੱਖ ਨੂੰ ਰੁਸ਼ਨਾਉਣ ਗਏ ਅਮਨਦੀਪ ਨੂੰ ਕੀ ਪਤਾ ਸੀ ਕਿ ਇਹ ਰੋਜ਼ਗਾਰ ਉਸ ਦੇ ਪਰਿਵਾਰ ਨੂੰ ਹਮੇਸ਼ਾ ਲਈ ਹਨੇਰੇ 'ਚ ਸੁੱਟ ਦੇਵੇਗਾ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਸੀ ਕਿ ਵਿਲਕਦੀ ਮਾਂ ਤੇ ਤੜਫਦੇ ਪਰਿਵਾਰ ਨੂੰ ਆਖਰੀ ਦਰਸ਼ਨ ਹੋ ਸਕਣ। ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਸ ਮੌਕੇ ਪਿਤਾ ਹਰਪਾਲ ਸਿੰਘ, ਸਰਪੰਚ ਜਸਵਿੰਦਰ ਸਿੰਘ, ਅਲਵੇਲ ਸਿੰਘ,ਪਾਲਾ ਸਿੰਘ, ਕਸ਼ਮੀਰਾ ਸਿੰਘ, ਬਾਬਾ ਲਾਡੀ ਮੰਜਾਲੀਆ, ਇੰਦਰਜੀਤ ਸਿੰਘ ਮਜਾਲੀਆ, ਇੰਦਰਜੀਤ ਸਿੰਘ ਦੈਹਿੜੂ ਆਦਿ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਿੱਚ ਘਟੀ ਗਰੀਬੀ, ਪਿੰਡਾਂ ਵਿੱਚ ਸਿਰਫ 0.6 ਫੀਸਦ ਲੋਕ ਹਨ ਗਰੀਬ
NEXT STORY