ਮਮਦੋਟ,(ਧਵਨ,ਕਾਲਾ) : ਰੋਜ਼ੀ-ਰੋਟੀ ਲਈ ਕੈਨੇਡਾ ਗਏ ਇਕ ਪੰਜਾਬੀ ਨੌਜਵਾਨ ਦੀ ਇਕ ਧਮਾਕੇ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸ਼ਹਿਰ ਤੋਂ 5 ਕਿ. ਮੀ. ਦੂਰ ਪਿੰਡ ਕੜਮਾ ਦਾ ਨੌਜਵਾਨ ਰਾਜੀਵ ਗੱਖੜ ਕਰੀਬ 3 ਸਾਲ ਪਹਿਲਾਂ ਆਪਣੀ ਰੋਜ਼ੀ-ਰੋਟੀ ਲਈ ਕੈਨੇਡਾ 'ਚ ਗਿਆ ਹੋਇਆ ਸੀ। ਜਿਸ ਦਾ ਵਿਆਹ 19 ਅਪ੍ਰੈਲ 2019 ਨੂੰ ਦੀਪਿਕਾ ਨਾਂ ਦੀ ਲੜਕੀ ਨਾਲ ਪੰਜਾਬ 'ਚ ਹੋਇਆ ਸੀ। ਰਾਜੀਵ ਗੱਖੜ ਦੇ ਭਰਾ ਪਵਨ ਕੁਮਾਰ ਪੁੱਤਰ ਰਾਧੇ ਸ਼ਾਮ ਵਾਸੀ ਪਿੰਡ ਕੜਮਾ ਜ਼ਿਲਾ ਫਿਰੋਜ਼ਪੁਰ ਤੇ ਉਸ ਦੇ ਜੀਜੇ ਕਮਲ ਨੇ ਦੱਸਿਆ ਕਿ 21 ਅਕਤੂਬਰ ਨੂੰ ਕੈਨੇਡਾ ਦੇ ਸ਼ਹਿਰ ਸਰੀ 'ਚ ਇਕ ਸਟੋਰ 'ਚ ਧਮਾਕਾ ਹੋਇਆ ਸੀ। ਜਿਸ 'ਚ ਉਸ ਦੇ 27 ਸਾਲਾ ਨੌਜਵਾਨ ਭਰਾ ਰਾਜੀਵ ਗੱਖੜ ਦੀ ਮੌਤ ਹੋਣ ਦਾ ਪਤਾ ਲੱਗਾ। ਜਿਸ ਦੀ ਲਾਸ਼ ਲੈਣ ਲਈ ਉਸ ਦੇ ਪਿਤਾ ਰਾਧੇ ਸ਼ਾਮ ਕੜਮਾ ਤੁਰੰਤ ਕੈਨੇਡਾ ਰਵਾਨਾ ਹੋ ਗਏ ਹਨ। ਪਿੱਛੇ ਘਰ ਵਿਚ ਮ੍ਰਿਤਕ ਰਾਜੀਵ ਗੱਖੜ ਦੀ ਮਾਤਾ, ਭਰਾ ਤੇ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਅਵਤਾਰ ਸਿੰਘ ਹੋਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ
NEXT STORY