ਅੱਪਰਾ (ਦੀਪਾ) : ਪਰਿਵਾਰ ਦੀ ਰੋਜ਼ੀ-ਰੋਟੀ ਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਇਲਾਕੇ ਦਾ ਇੱਕ ਨੌਜਵਾਨ ਇੱਕ ਟ੍ਰੈਵਲ ਏਜੰਟ ਰਾਹੀਂ ਗਰੀਸ ਜਾਣ ਦੀ ਬਜਾਏ ਮੈਕਡੋਨੀਆ ਦੀ ਜੇਲ੍ਹ 'ਚ ਪਹੁੰਚ ਗਿਆ। ਉੱਥੇ ਉਸ ਨੂੰ 5 ਸਾਲ ਦੀ ਸਜ਼ਾ ਹੋਣ ਕਾਰਨ ਜਿੱਥੇ ਉਸਦਾ ਭਵਿੱਖ ਹਨ੍ਹੇਰੇ 'ਚ ਡੁੱਬ ਗਿਆ, ਉੱਥੇ ਹੀ ਉਸ ਦੇ ਬਜ਼ੁਰਗ ਪਿਤਾ, ਪਤਨੀ ਤੇ ਤਿੰਨ ਮਾਸੂਮ ਬੱਚਿਆਂ 'ਤੇ ਵੀ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇਸ ਸਬੰਧੀ ਵਿਦੇਸ਼ ਮੰਤਰੀ, ਭਾਰਤ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਇਨਸਾਫ਼ ਲਈ ਗੁਹਾਰ ਲਗਾਉਂਦਿਆਂ ਪਰਿਵਾਰ ਨੇ ਐੱਸ. ਐੱਸ. ਪੀ. ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਨੂੰ ਲਿਖ਼ਤੀ ਸ਼ਿਕਾਇਤ ਦਿੱਤੀ ਹੈ।
ਇਹ ਵੀ ਪੜ੍ਹੋ : ਪਤਨੀ ਦਾ ਗਲਾ ਵੱਢਣ ਮਗਰੋਂ ਮਾਸੂਮ ਧੀ ਦਾ ਗਲਾ ਘੁੱਟਿਆ, ਹੱਥੀਂ ਟੱਬਰ ਖ਼ਤਮ ਕਰ ਸ਼ਖ਼ਸ ਨੇ ਕੀਤਾ ਹੈਰਾਨ ਕਰਦਾ ਕਾਰਾ
ਸ਼ਿਕਾਇਤ 'ਚ ਬਜ਼ੁਰਗ ਤਰਸੇਮ ਲਾਲ ਪੁੱਤਰ ਚੰਨਣ ਰਾਮ ਵਾਸੀ ਪਿੰਡ ਮੱਲਾਂ ਬੇਦੀਆਂ ਨੇ ਦੱਸਿਆ ਕਿ ਉਸ ਦੇ ਪੁੱਤਰ ਬਲਵੀਰ ਰਾਮ ਨੂੰ ਲੁਧਿਆਣਾ ਦੇ ਇੱਕ ਏਜੰਟ ਨੇ 6 ਲੱਖ, 50 ਹਜ਼ਾਰ 'ਚ ਗਰੀਸ ਭੇਜਣਾ ਸੀ। ਏਜੰਟ ਨੇ 5 ਲੱਖ ਰੁਪਏ ਉਨ੍ਹਾਂ ਕੋਲੋਂ ਐਡਵਾਂਸ ਲੈ ਗਏ। ਸਾਲ 2019 'ਚ ਏਜੰਟ ਨੇ ਪੁੱਤਰ ਬਲਵੀਰ ਰਾਮ ਨੂੰ ਦੁਬਈ ਭੇਜ ਦਿੱਤਾ ਤੇ ਸਾਲ 2022 'ਚ ਉਸ ਨੂੰ ਦੁਬਈ ਤੋਂ ਸਰਬੀਆ ਭੇਜ ਦਿੱਤਾ। ਸਰਬੀਆ ਤੋਂ ਬਲਵੀਰ ਰਾਮ ਨੂੰ ਮੈਕਡੋਨੀਆ ਭੇਜਿਆ ਗਿਆ, ਜਿੱਥੇ ਉਹ ਬਾਰਡਰ 'ਤੇ ਗੈਰ-ਕਾਨੂੰਨੀ ਤੌਰ 'ਤੇ ਦਾਖ਼ਲ ਹੋਣ ਕਰਕੇ ਫੜ੍ਹਿਆ ਗਿਆ। ਇਸ ਬਾਰੇ ਜਦੋਂ ਤਰਸੇਮ ਲਾਲ ਨੇ ਏਜੰਟ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਮੈਂ ਕੁੱਝ ਨਹੀਂ ਕਰ ਸਕਦਾ।
ਇਹ ਵੀ ਪੜ੍ਹੋ : PM ਮੋਦੀ ਦੇ ਦੌਰੇ ਤੋਂ ਪਹਿਲਾਂ ਏਅਰਫੋਰਸ ਦੀ ਕੰਧ 'ਤੇ ਲਿਖੇ ਖ਼ਾਲਿਸਤਾਨ ਦੇ ਨਾਅਰੇ, ਹਰਕਤ 'ਚ ਸੁਰੱਖਿਆ ਏਜੰਸੀਆਂ
ਤਰਸੇਮ ਲਾਲ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਉਕਤ ਏਜੰਟ ਨੇ ਕੁੱਝ ਨਹੀਂ ਕੀਤਾ। ਇਸ ਦੌਰਾਨ ਉਸ ਦੇ ਪੁੱਤਰ ਨੂੰ ਮੈਕਡੋਨੀਆ 'ਚ 5 ਸਾਲ ਦੀ ਸਜ਼ਾ ਹੋ ਗਈ। ਤਰਸੇਮ ਲਾਲ ਨੇ ਦੱਸਿਆ ਕਿ ਹੁਣ ਉਸ ਦਾ ਪੁੱਤਰ ਬਲਵੀਰ ਰਾਮ ਜੇਲ੍ਹ 'ਚ ਸੜ ਰਿਹਾ ਹੈ। ਤਰਸੇਮ ਲਾਲ ਨੇ ਅੱਗੇ ਦੱਸਿਆ ਕਿ ਉਸ ਦੇ ਪੁੱਤਰ ਦੇ ਤਿੰਨ ਮਾਸੂਮ ਬੱਚੇ 2 ਧੀਆਂ ਤੇ ਇੱਕ ਪੁੱਤਰ ਹੈ। ਤਰਸੇਮ ਲਾਲ ਨੇ ਦੱਸਿਆ ਉਹ ਬਹੁਤ ਹੀ ਗਰੀਬ ਪਰਿਵਾਰ ਤੋਂ ਹੈ ਅਤੇ ਉਸ ਦਾ ਪੁੱਤਰ ਬਲਵੀਰ ਰਾਮ ਹੀ ਸਾਰੇ ਪਰਿਵਾਰ ਦਾ ਸਹਾਰਾ ਹੈ ਅਤੇ ਪਰਿਵਾਰ ਨੂੰ ਰੋਜ਼ੀ-ਰੋਟੀ ਦੇਣ ਵਾਲਾ ਹੈ। ਉਸ ਨੇ ਵਿਦੇਸ਼ ਮੰਤਰੀ, ਭਾਰਤ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਸਰਕਾਰ ਅੱਗੇ ਇਨਸਾਫ਼ ਲਈ ਗੁਹਾਰ ਲਗਾਈ ਹੈ ਕਿ ਉਕਤ ਏਜੰਟ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਸ ਦੇ ਪੁੱਤਰ ਬਲਵੀਰ ਰਾਮ ਦੀ ਮੈਕਡੋਨੀਆ ਦੀ ਜੇਲ੍ਹ ਤੋਂ ਜਲਦ ਤੋਂ ਜਲਦ ਰਿਹਾਈ ਕਰਵਾਈ ਜਾਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜ਼ੀਰਾ ਵਿਖੇ ਪੇਸ਼ੀ ਭੁਗਤਣ ਪਹੁੰਚੇ ਬਿਕਰਮ ਮਜੀਠੀਆ, ਸਿੱਧੂ ਮੂਸੇਵਾਲਾ ਨੂੰ ਲੈ ਕੇ ਆਖੀ ਇਹ ਗੱਲ
NEXT STORY