ਡੇਹਲੋਂ (ਡਾ. ਪ੍ਰਦੀਪ) – ਪਿੰਡ ਸਰੀਂਹ ਦੇ ਇਕ ਨੌਜਵਾਨ ਦਾ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਬੀਤੇ ਦਿਨੀਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਪ੍ਰਿਤਪਾਲ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਸਰੀਂਹ ਲਗਭਗ ਡੇਢ ਸਾਲ ਪਹਿਲਾਂ 12ਵੀਂ ਦੀ ਪਡ਼੍ਹਾਈ ਕਰਨ ਤੋਂ ਬਾਅਦ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ। ਪ੍ਰਿਤਪਾਲ ਨੂੰ ਸਰੀ ਦੇ ਬੇਅਰ ਕਰੀਕ ਪਾਰਕ ਨੇਡ਼ੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰੀਆਂ ਗਈਆਂ ਅਤੇ ਉੱਥੋਂ ਦੀ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ ਦੱਸੀ ਜਾਂਦੀ ਹੈ।
ਪ੍ਰਿਤਪਾਲ ਸਿੰਘ ਦੇ ਪਿਤਾ ਸ਼ਮਸ਼ੇਰ ਸਿੰਘ ਰੇਲਵੇ ਪੁਲਸ ’ਚ ਥਾਣੇਦਾਰ ਵਜੋਂ ਡਿਊਟੀ ਨਿਭਾ ਰਹੇ ਹਨ। ਉਨ੍ਹਾਂ ਨੇ ਭਰੇ ਮਨ ਨਾਲ ਦੱਸਿਆ ਕਿ ਪ੍ਰਿਤਪਾਲ ਬਹੁਤ ਹੀ ਸਾਊ ਸੁਭਾਅ ਦਾ ਅਤੇ ਹੋਣਹਾਰ ਲਡ਼ਕਾ ਸੀ। ਪ੍ਰਿਤਪਾਲ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਅਾਪਣੇ ਲਡ਼ਕੇ ਤੋਂ ਵੱਡੀਆਂ ਉਮੀਦਾਂ ਸਨ ਪਰ ਪਰਮਾਤਮਾ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ।
ਚਰਚਾ 'ਚ ਕੈਪਟਨ, ਪੀ. ਐੱਮ. ਨੂੰ ਕਿਹਾ 30 ਜੂਨ ਤਕ ਸਿੱਖਿਅਕ ਅਦਾਰੇ ਬੰਦ, ਫਿਰ ਫੈਸਲਾ ਕੀਤਾ ਰੱਦ
NEXT STORY