ਚੰਡੀਗੜ੍ਹ (ਭੁੱਲਰ) : ਲੰਬੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਪੰਜਾਬ ਦੇ ਹੋਮਗਾਰਡ ਜਵਾਨਾਂ ਨੇ ਵੱਡੀ ਜਿੱਤ ਹਾਸਲ ਕੀਤੀ ਹੈ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਪਹਿਲਾਂ ਨਾਲੋਂ ਦੁੱਗਣੀ ਤਨਖਾਹ ਮਿਲੇਗੀ। ਸੁਪਰੀਮ ਕੋਰਟ ਵਲੋਂ 11 ਮਾਰਚ, 2015 ਨੂੰ ਹੋਮਗਾਰਡ ਜਵਾਨਾਂ ਦੇ ਹੱਕ 'ਚ ਦਿੱਤੇ ਫੈਸਲੇ ਨੂੰ ਆਖਰ ਪੰਜਾਬ ਸਰਕਾਰ ਨੇ ਲਾਗੂ ਕਰ ਦਿੱਤਾ ਹੈ। ਹੁਣ ਉਨ੍ਹਾਂ ਨੂੰ ਪੰਜਾਬ ਪੁਲਸ ਦੇ ਦੂਜੇ ਮੁਲਾਜ਼ਮਾਂ ਵਾਂਗ ਪੇ-ਸਕੇਲ ਮਿਲੇਗਾ।
ਇਸ ਸੰਬੰਧ 'ਚ ਸੂਬੇ ਦੇ ਵਿੱਤ ਵਿਭਾਗ ਵਲੋਂ ਲੋੜੀਂਦੇ ਫੰਡ ਜਾਰੀ ਕਰਨ ਦਾ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਗ੍ਰਹਿ ਵਿਭਾਗ ਨੇ ਹੋਮਗਾਰਡ ਵਿਭਾਗ ਨੂੰ ਸਕੇਲ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੀ ਹੋਮਗਾਰਡ ਵਿਭਾਗ ਦੇ ਡੀ. ਜੀ. ਪੀ. ਜੀ. ਡੀ. ਪਾਂਡੇ ਨੇ ਵੀ ਪੁਸ਼ਟੀ ਕੀਤੀ ਹੈ। ਹੁਣ ਪੁਲਸ ਵਾਲੇ ਸਕੇਲ ਲਾਗੂ ਹੋਣ ਤੋਂ ਬਾਅਦ ਹੋਮਗਾਰਡ ਜਵਾਨ ਨੂੰ 29 ਹਜ਼ਾਰ, 500 ਰੁਪਏ ਤਨਖਾਹ ਮਿਲੇਗੀ, ਜਦੋਂ ਕਿ ਇਹ ਤਨਖਾਹ ਪਹਿਲਾਂ 15 ਹਜ਼ਾਰ ਰੁਪਏ ਦੇ ਕਰੀਬ ਮਿਲਦੀ ਸੀ। ਵਿੱਤ ਵਿਭਾਗ ਨੇ ਨਵੇਂ ਸਕੇਲ ਲਾਗੂ ਹੋਣ ਲਈ ਲੋੜੀਂਦੇ ਖਰਚੇ ਲਈ 4,92,19,73,325 ਕਰੋੜ ਰੁਪਏ ਦੀ ਰਾਸ਼ੀ ਦੀ ਮਨਜ਼ੂਰੀ ਸੰਬੰਧੀ 27 ਜੂਨ ਨੂੰ ਪੱਤਰ ਜਾਰੀ ਕੀਤਾ ਹੈ। ਇਹ ਲਾਭ ਹਿਮਾਚਲ, ਦਿੱਲੀ ਅਤੇ ਚੰਡੀਗੜ੍ਹ ਦੇ ਜਵਾਨਾਂ ਨੂੰ ਵੀ ਮਿਲੇਗਾ।
ਜਦੋਂ ਕਪਿਲ ਦੇ ਸ਼ੋਅ 'ਚ ਮਹਿਮਾਨ ਵਜੋਂ ਪਤਨੀ ਨਾਲ ਪਹੁੰਚੇ ਨਵਜੋਤ ਸਿੰਘ ਸਿੱਧੂ, ਖੂਬ ਕੀਤੀ ਮਸਤੀ (PICS)
NEXT STORY